ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ। ਜੋ ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੀਰੋ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 05-ਯੂ-6159 ਬ੍ਰਾਂਮਦ ਕਰ ਲਿਆ ਗਿਆ। ਸ:ਥ: ਫੈਲੀ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਜਗਦੀਪ ਸਿੰਘ ਵਾਸੀ ਸੰਧੂ ਪੱਤੀ ਅਜੀਤਵਾਲ ਜਿਲ੍ਹਾ ਮੋਗਾ ਤੇ 90/18-10-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਪਿਤਾ ਸੁਰਿੰਦਰ ਕੁਮਾਰ ਮੋਟਰਸਾਈਕਲ ਨੰਬਰੀ ਪੀ.ਬੀ-29-ਯੂ-8516 ਪਰ ਸਵਾਰ ਹੋ ਕੇ, ਧਰਮਕੋਟ ਤੋਂ ਤਲਵੰਡੀ ਮੱਲ੍ਹੀਆਂ ਵੱਲ੍ਹ ਨੂੰ ਜਾ ਰਿਹਾ ਸੀ ਤਾਂ ਦੋਸ਼ੀ ਨੇ ਆਪਣਾ ਟਰੱਕ ਨੰਬਰੀ ਪੀ.ਬੀ-10-ਬੀ.ਐਕਸ-1455 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਬਿਨ੍ਹਾ ਦੇਖੇ, ਟਰੱਕ ਦਾ ਅਗਲਾ ਟਾਇਰ ਮੁਦਈ ਦੇ ਪਿਤਾ ਉਪਰ ਚੜ੍ਹਾ ਦਿੱਤਾ। ਜਿਸ ਨਾਲ ਮੁਦਈ ਦੇ ਪਿਤਾ ਦੀ ਮੋਕਾ ਪਰ ਮੌਤ ਹੋ ਗਈ ਅਤੇ ਦੋਸ਼ੀ ਆਪਣਾ ਟਰੱਕ ਛੱਡ ਕੇ, ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਰਸ਼ਪਾਲ ਸਿੰਘ ਨੇ ਕੁਲਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲੋਹਗੜ੍ਹ ਜਿਲ੍ਹਾ ਮੋਗਾ ਤੇ 214/18-10-2021 ਅ/ਧ 279, 304(ਏ), 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।