ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ, ਮੁਦਈ ਦੇ ਭਰਾ ਭੁਪਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ।ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਦੇ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਉਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਮੁਦਈ ਦੇ ਭਰਾ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਦਾ ਰੈਫਰ ਕਰ ਦਿੱਤਾ ਗਿਆ। ਵਜ੍ਹਾ ਰੰਜਿਸ਼:- ਦੋਸ਼ੀਆਂ ਨੂੰ ਸ਼ੱਕ ਹੈ ਕਿ ਮੁਦਈ ਦਾ ਭਰਾ ਭੁਪਿੰਦਰ ਸਿੰਘ ਮਨਜੀਤ ਕੌਰ ਨਾਲ ਸਬੰਧ ਬਣਾਉਣਾ ਚਾਹੰੁਦਾ ਸੀ। ਸ:ਥ: ਅਮਰਜੀਤ ਸਿੰਘ ਨੇ 1.ਮਨਜੀਤ ਕੌਰ ਪਤਨੀ ਬਿੰਦਰ ਸਿੰਘ 2.ਜਗਸੀਰ ਸਿੰਘ ਪੁੱਤਰ ਬਿੰਦਰ ਸਿੰਘ 3.ਲਵੀ ਸਿੰਘ ਪੁੱਤਰ ਕੁਲਵੰਤ ਸਿੰਘ 4.ਸੁੱਖਾ ਸਿੰਘ ਪੁੱਤਰ ਛਿੰਦਾ ਸਿੰਘ ਵਾਸੀਆਨ ਪਿੰਡ ਪੱਤੋ ਹੀਰਾ ਸਿੰਘ ਤੇ 200/19-10-2021 ਅ/ਧ 452,323,148 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਪਿਤਾ ਪਿਆਰਾ ਸਿੰਘ ਸਾਈਕਲ ਪਰ ਸਵਾਰ ਹੋ ਕੇ, ਮੋਗਾ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਕਿਸੇ ਨਾਲਮੂਮ ਵਹੀਕਲ ਦੇ ਡਰਾਈਵਰ ਨੇ ਮੁਦਈ ਦੇ ਪਿਤਾ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਮੁਦਈ ਦਾ ਪਿਤਾ ਗੰਭੀਰ ਜਖਮੀ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੇ ਡਾਕਟਰ ਸਾਹਿਬ ਨੇ ਮੁਦਈ ਦੇ ਪਿਤਾ ਪਿਆਰਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋਸ਼ੀ ਸਮੇਤ ਆਪਣੇ ਵਹੀਕਲ ਦੇ ਮੋਕਾ ਤੋਂ ਫਰਾਰ ਹੋ ਗਿਆ ਪਰ ਉਸਦੇ ਵਹੀਕਲ ਦੀ ਨੰਬਰ ਪਲੇਟ (ਨੰਬਰੀ ਪੀ.ਬੀ 10-ਸੀ.ਐਮ-0316) ਐਕਸੀਡੈਂਟ ਵਾਲੇ ਸਥਾਨ ਪਾਸ ਡਿੱਗ ਗਈ। ਸ:ਥ: ਜਸਵਿੰਦਰ ਸਿੰਘ ਨੇ ਨਾਮਲੂਮ ਵਹੀਕਲ ਚਾਲਕ ਤੇ 260/19-10-2021 ਅ/ਧ 304(ਏ),427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ।ਸ:ਥ: ਗੁਰਚਰਨ ਸਿੰਘ ਨੇ ਗੋਰਵ ਕੁਮਾਰ ਉਰਫ ਜੈਕੀ ਪੁੱਤਰ ਰਾਜ ਕੁਮਾਰ ਵਾਸੀ ਬੇਅੰਤ ਨਗਰ, ਮੋਗਾ ਤੇ 261/19-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









