ਬਾਘਾਪੁਰਾਣਾ 21 ਮਈ (ਪ.ਪ.) : ਬੀਤੀ ਰਾਤ ਭਾਰਤੀ ਹਵਾਈ ਸੈਨਾ ਦਾ ਮਿਗ 21 ਲੜਾਕੂ ਜਹਾਜ ਪਿੰਡ ਲੰਗੇਆਣਾ ਵਿਖੇ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ ਸੀ ਤੇ ਉਸਦਾ ਪਾਇਲਟ ਵੀ ਗੰਭੀਰ ਸੱਟਾਂ ਕਰਕੇ ਆਪਣੀ ਜਾਨ ਗਵਾ ਬੈਠਾ ਸੀ। ਇਸਦੇ ਚਲਦਿਆਂ ਅਜੇ ਜਹਾਜ ਦੇ ਡਿੱਗਣ ਪਿੱਛੇ ਕਾਰਨਾਂ ਦਾ ਨਹੀਂ ਪਤਾ ਲੱਗਿਆ ਸਕਿਆ ਸੀ ਕਿ ਫੌਜ ਲਈ ਇਕ ਨਵੀ ਚਿੰਤਾ ਖੜੀ ਹੋ ਗਈ । ਜਦ ਫੌਜ ਨੇ ਦੇਖਿਆ ਕਿ ਜਹਾਜ ਦੇ ਕਈ ਪੁਰਜੇ ਹੀ ਗਾਇਬ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਜਹਾਜ ਦੇ ਕਈ ਜਰੂਰੀ ਅੰਗ ਫੌਜ ਨੂੰ ਖੇਤਾਂ ਵਿਚ ਨਹੀਂ ਮਿਲ ਰਹੇ ਜਿਸਦੇ ਚਲਦਿਆਂ ਉਨ੍ਹਾਂ ਵਲੋਂ ਪਿੰਡ ਲੰਗੇਆਣਾ ਵਿਚ ਅਨਾਉਂਸਮੇੰਟ ਕਰਵਾਈ ਹੈ ਕਿ ਜਿਸ ਵੀ ਵਿਅਕਤੀ ਨੇ ਉਕਤ ਪਾਰਟ ਚੁੱਕੇ ਹਨ ਉਹ ਤੁਰੰਤ ਫੌਜ ਨੂੰ ਵਾਪਿਸ ਦੇਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸੂਤਰਾਂ ਮੁਤਾਬਿਕ ਫੌਜ ਨੂੰ ਕਿਸੇ ਗੋਲ ਆਕਾਰ ਦੇ ਡੱਬੇ ਦੀ ਤਲਾਸ਼ ਹੈ, ਜੋ ਕਿ ਜਹਾਜ ਦਾ ਜਰੂਰੀ ਅੰਗ ਹੈ।
PUNJAB




INDIA








WORLD










