ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਪਿੰਡ ਸਰਫਲੀ ਸ਼ਾਹ ਵੱਲੋਂ ਚੋਰੀ ਦੇ ਮੋਟਰਸਾਈਕਲ ਪਰ ਸਵਾਰ ਹੋ ਕੇ ਆ ਰਹੇ ਹਨ। ਜਿਸ ਦੇ ਦੋਸ਼ੀ ਬੋਬੀ ਅਤੇ ਰਿੰਕੂ ਉਰਫ ਕਾਲਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 05-ਐਕਸ-7690 ਬ੍ਰਾਂਮਦ ਕਰ ਲਿਆ ਗਿਆ। ਦੋਸ਼ੀ ਗੁਰਚਰਨ ਸਿੰਘ ਉਰਫ ਲੱਲ੍ਹੂ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਕੁੱਲ ਮਲੀਤੀ:30,000/- ਰੁਪਏ। ਸ:ਥ: ਜਗਸੀਰ ਸਿੰਘ ਨੇ 1.ਬੋਬੀ ਪੁੱਤਰ ਵੀਰ ਚੰਦ ਵਾਸੀ ਫਤਿਹਗੜ੍ਹ ਪੰਜਤੂਰ 2.ਰਿੰਕੂ ਉਰਫ ਕਾਲਾ ਪੁੱਤਰ ਜਸਪਾਲ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ 3.ਗੁਰਚਰਨ ਸਿੰਘ ਉਰਫ ਲੱਲ੍ਹੂ ਪੁੱਤਰ ਅਮੋਲਕ ਸਿੰਘ ਵਾਸੀਆਨ ਫਤਿਹਗੜ੍ਹ ਪੰਜਤੂਰ ਤੇ 77/24-10-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।