ਥਾਣਾ ਬਾਘਾਪੁਰਾਣਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੇ ਲੜਕੇ ਧਰਮ ਸਿੰਘ ਉਮਰ 30 ਸਾਲ ਜਿਸਦਾ ਵਿਆਹ ਦੋਸ਼ਣ ਮਨਜਿੰਦਰ ਕੌਰ ਨਾਲ 31-01-2018 ਨੂੰ ਹੋਇਆ ਸੀ ਵਿਆਹ ਤੋਂ ਬਾਅਦ ਹੀ ਦੋਸ਼ਣ ਮਨਜਿੰਦਰ ਕੌਰ ਆਪਣੇ ਪਤੀ ਧਰਮ ਸਿੰਘ ਨਾਲ ਝਗੜਾ ਕਰਕੇ ਆਪਣੇ ਪੇਕੇ ਪਿੰਡ ਚਲੀ ਗਈ ਅਤੇ ਉਸਦੇ ਲੜਕੇ ਧਰਮ ਸਿੰਘ ਨੂੰ ਸਾਰਾ ਸੁਹਰਾ ਪਰਿਵਾਰ ਤੰਗ ਪ੍ਰਸ਼ਾਨ ਕਰਨ ਲੱਗ ਪਿਆ ਜਿਨਾਂ ਤੋਂ ਤੰਗ ਆ ਕੇ ਉਸਦੇ ਲੜਕੇ ਧਰਮ ਸਿੰਘ ਨੇ ਜਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ।ਜਿਸਤੇ ਦੋਸ਼ੀਆਂ ਖਿਲਾਫ ਮੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਮੇਜ ਸਿੰਘ ਨੇ 1.ਮਨਜਿੰਦਰ ਕੌਰ ਪੁੱਤਰੀ ਕਾਲਾ ਸਿੰਘ 2.ਸੁਖਮੰਦਰ ਕੌਰ ਪਤਨੀ ਕਾਲਾ ਸਿੰਘ 3.ਰਵੀ ਸਿੰਘ ਪੁੱਤਰ ਕਾਲਾ ਸਿੰਘ ਵਾਸੀਆਨ ਰਾਜੇਆਣਾ ਤੇ 221/28-102-21 ਅ/ਧ 306/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਮਨੀ ਉਮਰ 21 ਸਾਲ ਆਪਣੇ ਮੋਟਰ ਸਾਇਕਲ ਪਲਟੀਨਾ ਪਰ ਸਵਾਰ ਹੋ ਕੇ ਧਰਮਕੋਟ ਨੂੰ ਆ ਰਿਹਾ ਸੀ ਤਾਂ ਨਾਮਾਲੂਮ ਡਰਾਇਵਰ ਨੇ ਆਪਣੀ ਗੱਡੀ ਕਰੂਜ ਨੰਬਰੀ ਐਚ ਆਰ 06 ਏ ਏ 7720 ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਲਿਆ ਕੇ ਮਾਰੀ ਜਿਸ ਨਾਲ ਮਨੀ ਬੁਰੀ ਤਰਾਂ ਜਖਮੀ ਹੋ ਗਿਆ ਜਿਸਦੀ ਦੋਰਾਨੇ ਇਲਾਜ ਸਿਵਲ ਹਸਪਤਾਲ ਮੋਗਾ ਵਿਖੇ ਮੌਤ ਹੋ ਗਈ।ਜਿਸਤੇ ਨਾਾਮਲੂਮ ਦੋਸ਼ੀ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੀਰ ਸਿੰਘ ਨੇ ਨਾਮਾਲੂਮ ਆਦਮੀ ਤੇ 218/28-10-2021 ਅ/ਧ 304ਏ/279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਹਰ ਪਰ ਦੋਸ਼ੀ ਨੂੰ ਮੋਟਰ ਸਾਇਕਲ ਪੀ ਬੀ 25 ਡੀ 3089 ਪਲਟੀਨਾ ਰੰਗ ਕਾਲਾ ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 40 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ: ਮਲਕੀਤ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰੀ 23 ਸਾਧਾਂਵਾਲੀ ਬਸਤੀ ਮੋਗਾ ਤੇ 187/28-10-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।