ਥਾਣਾ ਸਿਟੀ ਮੋਗਾ
ਮੁਕੱਦਮਾਂ ਦਰਖਾਸਤ ਨੰਬਰੀ 1795/ਪੀ.ਸੀ 7/21 ਮਿਤੀ 06-05-2021, ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਿਟੀ ਮੋਗਾ, ਬਾਹੁਕਮ ਐਸ.ਐਸ.ਪੀਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਦੀ ਸ਼ਾਦੀ ਮਿਤੀ 28-09-2014 ਨੂੰ ਦੋਸ਼ੀ ਅਨੁਜ ਬੰਬਾ ਨਾਲ ਹੋਈ ਸੀ। ਸ਼ਾਦੀ ਪਰ ਦਰਖਾਸਤਨ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਹੇਜ ਦਿੱਤਾ ਸੀ। ਪਰ ਸ਼ਾਦੀ ਤੋਂ ਕੁੱਝ ਸਮਾਂ ਬਾਅਦ ਹੀ ਦੋਸ਼ੀਆਂ ਨੇ ਦਰਖਾਸਤਨ ਨੂੰ ਹੋਰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਰਖਾਸਤਨ ਦੇ ਪੇਕੇ ਪਰਿਵਾਰ ਵੱਲੋਂ ਦਿੱਤੇ 05 ਲੱਖ ਰੁਪਏ ਖੁਰਦ-ਬੁਰਦ ਕਰ ਦਿੱਤੇ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਪ੍ਰੀਤ ਸਿੰਘ ਨੇ 1.ਅਨੁਜ ਬੰਬਾ ਪੁੱਤਰ ਪੁੱਤਰ ਜਗਦੀਸ਼ ਬੰਬਾ 2.ਜਗਦੀਸ਼ ਬੰਬਾ ਪੁੱਤਰ ਕਸ਼ਮੀਰੀ ਲਾਲ 3.ਨੀਸ਼ਾ ਬੰਬਾ ਪਤਨੀ ਜਗਦੀਸ਼ ਬੰਬਾਂ ਵਾਸੀਆਨ ਪੁਰਾਣਾ ਬੱਸ ਸਟੈਂਡ, ਮਜੀਠਾ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ 189/30-10- 2021 ਅ/ਧ 406,498(ਏ) ਭ.ਦ. ਮਾਮਲਾ ਦਰਜ ਕੀਤਾ।