ਬਾਘਾਪੁਰਾਣਾ 22 ਮਈ (ਪ.ਪ.) : ਪੰਜਾਬ ਵਿਚ ਆਏ ਦਿਨ ਗੁੰਡਾ ਅਨਸਰਾਂ ਵਲੋਂ ਪੁਲਿਸ ਮੁਲਾਜ਼ਮਾਂ ਉੱਪਰ ਹਮਲੇ ਹੋਣ ਦੀਆਂ ਘਟਨਾਵਾਂ ਵੱਧ ਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਜਿਲ੍ਹਾ ਮੋਗਾ ਤਹਿਸੀਲ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਵੈਰੋਕੇ ਵਿਖੇ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਹੀ ਕਿਸੇ ਵਸਨੀਕ ਦੁਆਰਾ 112 ਉੱਪਰ ਕੰਪਲੇਂਟ ਕੀਤੀ ਹੋਣ ਨੂੰ ਲੈਕੇ ਪੁਲਿਸ ਪਾਰਟੀ ਦੁਆਰਾ ਉਥੇ ਪਹੁੰਚ ਕੀਤੀ ਗਈ। ਜਿਸ ਵੇਲੇ ਦੂਜੀ ਧਿਰ ਨੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਉੱਪਰ ਹਮਲਾ ਕਰ ਦਿੱਤਾ , ਜਿਸ ਦੌਰਾਨ 2 ਪੁਲਿਸ ਮੁਲਾਜ਼ਮ ਜਖਮੀ ਹੋ ਗਏ ਅਤੇ ਉਨ੍ਹਾਂ ਦੀ ਰਿਟੇਜ਼ ਕਾਰ ਦੀ ਵੀ ਭੰਨਤੋੜ ਕੀਤੀ ਗਈ। ਇਹ ਸਾਰੀ ਘਟਨਾ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਵੈਰੋਕੇ ਵਿਖੇ ਹੋਈ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਰਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਕਤ ਹਮਲੇ ਦਾ ਸ਼ਿਕਾਰ ਹੋਏ ਏ.ਐਸ.ਆਈ ਰਾਮ ਸਿੰਘ ਅਤੇ ਤਰਸੇਮ ਸਿੰਘ ਜੇਰੇ ਇਲਾਜ ਸਿਵਲ ਹਸਪਤਾਲ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੁਆਰਾ ਉਕਤ ਹਮਲਾਵਰਾਂ ਨਾਲ ਸਬੰਧਤ ਕੁਝ ਨੌਜਵਾਨ ਵੀ ਕਾਬੂ ਕਰ ਲਏ ਗਏ ਹਨ।
PUNJAB




INDIA








WORLD










