ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਉਹ ਸਮੇਤ ਪੀ ਐਚ.ਜੀ ਤਰਸੇਮ ਸਿੰਘ ਨੰਬਰ 23541 ਨਾਲ ਰਿਿਟਜ ਕਾਰ ਨੰਬਰੀ ਪੀ.ਬੀ-76-1700 ਪਰ ਸਵਾਰ ਹੋ ਕੇ, 181 ਦੀ ਦਰਖਾਸਤ (ਬਰਖਿਲਾਫ ਸਤਨਾਮ ਸਿੰਘ ਵਗੈਰਾ) ਦੇ ਸਬੰਧ ਵਿੱਚ ਪਿੰਡ ਵੈਰੋਕੇ ਵਿਖੇ ਗਏ ਸੀ। ਜਦ ਮੁਦਈ ਮੋਕਾ ਪਰ ਪੁੱਜਾ ਤਾਂ ਦੋਵੇ ਧਿਰਾਂ ਆਪਸ ਵਿੱਚ ਤਕਰਾਰਬਾਜੀ ਕਰ ਰਹੀਆਂ ਸਨ।ਜੱਦ ਮੁਦਈ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਤਹਿਸ਼ ਵਿੱਚ ਆ ਕੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ, ਮਾਰ ਦੇਣ ਦੀ ਨੀਯਤ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਮੁਦਈ ਅਤੇ ਪੀ.ਐਚ.ਜੀ ਤਰਸੇਮ ਸਿੰਘ ਦੀ ਵਰਦੀ ਪਾੜ ਦਿੱਤੀ, ਡਿਊਟੀ ਵਿੱਚ ਵਿਗਨ ਪਾਇਆ, ਮੁਦਈ ਦੀ ਰਿਿਟਜ ਕਾਰ ਦੀ ਭੰਨਤੋੜ ਕੀਤੀ ਅਤੇ ਪੀ.ਐਚ.ਜੀ ਤਰਸੇਮ ਸਿੰਘ ਦਾ ਮੋਬਾਇਲ ਫੋਨ ਝਪਟ ਮਾਰ ਕੇ ਖੋਲ ਲਿਆ। ਜਦ ਰਾਮ ਸਿੰਘ ਵਾਸੀ ਮੋੜ ਨੋਂ ਅਬਾਦ ਮੁਦਈ ਧਿਰ ਨੂੰ ਦੋਸ਼ੀਆਂ ਪਾਸੋਂ ਛੁਡਾਉਣ ਲੱਗਾ ਤਾਂ ਦੋਸ਼ੀਆਂ ਨੇ ਉਸਦੀ ਵੀ ਕੁੱਟਮਾਰ ਕੀਤੀ ਅਤੇ ਮੋਕਾ ਤੋਂ ਫਰਾਰ ਹੋ ਗਏ।ਮੁਦਈ, ਪੀ.ਐਚ.ਜੀ ਤਰਸੇਮ ਸਿੰਘ ਅਤੇ ਰਾਮ ਸਿੰਘ ਨਾਮ ਦੇ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ।ਸ:ਥ: ਜਗਜੀਤ ਸਿੰਘ ਨੇ 1.ਸਤਨਾਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਵੈਰੋਕੇ 2.ਹਰਦੀਪ ਸਿੰਘ ਪੁੱਤਰ ਵੀਰ ਸਿੰਘ ਵਾਸੀ ਕਮੇਆਂਣਾ ਜਿਲ੍ਹਾ ਫਰੀਦਕੋਟ 3.ਅਰਸ਼ਦੀਪ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਕੰਮੇਆਣਾ ਜਿਲ੍ਹਾ ਫਰੀਦਕੋਟ 4.ਬਿੰਦਰਪਾਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕੰਮੇਆਣਾ ਜਿਲ੍ਹਾ ਫਰੀਦਕੋਟ 5.ਅਮਨਦੀਪ ਕੌਰ ਪਤਨੀ ਸਤਨਾਮ ਸਿੰਘ ਵਾਸੀ ਵੈਰੋਕੇ 6.ਰੋਬਿਨ ਪੁੱਤਰ ਨਾਮਲੂਮ ਵਾਸੀ ਨਾਮਲੂਮ 7.ਰੋਮੀ ਪੁੱਤਰ ਪੁੱਤਰ ਨਾਮਲੂਮ ਵਾਸੀ ਨਾਮਲੂਮ 8.ਸ਼ੰਨੀ ਪੁੱਤਰ ਨਾਮਲੂਮ ਵਾਸੀ ਨਾਮਲੂਮ 9.ਸਹੋਤਾ ਪੁੱਤਰ ਨਾਮਲੂਮ ਵਾਸੀ ਨਾਮਲੂਮ 10.ਮਨਪ੍ਰੀਤ ਸਿੰਘ ਪੁੱਤਰ ਨਾਮਲੂਮ ਵਾਸੀ ਨਾਮਲੂਮ 11.ਗੁਰਵਿੰਦਰ ਸਿੰਘ ਪੁੱਤਰ ਨਾਮਲੂਮ ਵਾਸੀ ਨਾਮਲੂਮ 12.ਜੀਵਨ ਸਿੰਘ ਪੁੱਤਰ ਨਾਮਲੂਮ ਵਾਸੀ ਨਾਮਲੂਮ 13.ਲਹਿਰੀ ਸਿੰਘ ਪੁੱਤਰ ਨਾਮਲੂਮ ਵਾਸੀ ਨਾਮਲੂਮ ਅਤੇ 4/5 ਅਣਪਛਾਤੇ ਵਿਅਕਤੀ ਤੇ 37/22-05-2021 ਅ/ਧ 307, 379(ਬੀ), 186, 353, 332, 427, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਅਰਸ਼ਦੀਪ ਸਿੰਘ, ਚਰਨਜੀਤ ਸਿੰਘ ਅਤੇ ਰਮਨਦੀਪ ਸਿੰਘ ਜੋ ਵਿਦੇਸ਼ ਵਿੱਚ ਰਹਿੰਦੇ ਹਨ। ਜਿਹਨਾ ਨੇ ਮਿਲ ਕੇ ਇਕ ਕਰੀਮੀਨਲ ਗਰੁੱਪ ਬਣਾਇਆ ਹੋਇਆ ਹੈ। ਉਕਤਾਨ ਦੋਸ਼ੀਆਨ ਵਿਦੇਸ਼ ਕਨੇਡਾ ਵਿਚੋਂ ਵਟਸਅਪ ਕਾਲ ਕਰਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀਆਂ ਵਸੂਲ ਕਰਦੇ ਹਨ ਅਤੇ ਜੇਕਰ ਕੋਈ ਵਿਅਕਤੀ ਫਿਰੋਤੀ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਇਹ ਆਪਣੇ ਸ਼ੂਟਰ ਲਵਪ੍ਰੀਤ ਸਿੰਘ, ਕਮਲਜੀਤ ਸ਼ਰਮਾਂ ਅਤੇ ਰਾਮ ਸਿੰਘ ਤੋਂ ਉਹਨਾਂ ਲੋਕਾ ਪਰ ਫਾਇਰਿੰਗ ਕਰਵਾ ਕੇ ਕਤਲ ਕਰਵਾਉਂਦੇ ਹਨ ਅਤੇ ਦਹਿਸ਼ਤ ਦਾ ਮਹੋਲ ਪੈਦਾ ਕਰਦੇ ਹਨ। ਦੋਸ਼ੀ ਲਵਪ੍ਰੀਤ ਸਿੰਘ ਅਤੇ ਰਾਮ ਸਿੰਘ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਵੀ ਕਰਦੇ ਹਨ ਅਤੇ ਉਹਨਾ ਪਾਸ ਨਜਾਇਜ ਅਸਲਾ ਵੀ ਹੈ। ਅੱਜ ਦੋਸ਼ੀ ਲਵਪ੍ਰੀਤ ਸਿੰਘ ਅਤੇ ਰਾਮ ਸਿੰਘ ਨਸ਼ੀਲੀਆਂ ਗੋਲੀਆਂ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਲਈ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਬੀ 2642 ਪਰ ਸਵਾਰ ਹੋ ਕੇ ਆ ਰਹੇ ਹਨ। ਜੋ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਲਵਪ੍ਰੀਤ ਸਿੰਘ ਅਤੇ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2000 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ, 3 ਪਿਸਟਲ 32 ਬੌਰ ਸਮੇਤ 38 ਕਾਰਤੂਸ ਜਿੰਦਾ 32 ਬੌਰ, ਇਕ ਕੱਟਾ 315 ਬੌਰ ਸਮੇਤ 5 ਰੋੰਦ 315 ਬੌਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਬੀ-2642 ਬ੍ਰਾਂਮਦ ਕਰ ਲਿਆ ਗਿਆਂ।ਇੰਸ: ਕਿੱਕਰ ਸਿੰਘ ਨੇ 1.ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਨਾਮਲੂਮ ਵਾਸੀ ਪਿੰਡ ਡਾਲਾ 2.ਚਰਨਜੀਤ ਸਿੰਘ ਉਰਫ ਰਿੰਕੂ ਪੁੱਤਰ ਨਾਮਲੂਮ ਵਾਸੀ ਬੀਹਲਾ ਜਿਲ੍ਹਾ ਬਰਨਾਲਾ 3.ਰਮਨਦੀਪ ਸਿੰਘ ਉਰਫ ਜੱਜ ਪੁੱਤਰ ਨਾਮਲੂਮ ਵਾਸੀ ਫਿਰੋਜਪੁਰ 4.ਲਵਪ੍ਰੀਤ ਸਿੰਘ ਉਰਫ ਰਵੀ ਪੁੱਤਰ ਜਗਜੀਤ ਸਿੰਘ 5.ਕਮਲਜੀਤ ਸ਼ਰਮਾਂ ਉਰਫ ਕਮਲ ਪੁੱਤਰ ਦਰਸ਼ਨ ਸਿੰਘ ਵਾਸੀਆਨ ਪਿੰਡ ਡਾਲਾ 6.ਰਾਮ ਸਿੰਘ ਉਰਫ ਸੋਨਾ ਪੁੱਤਰ ਰਣਜੀਤ ਸਿੰਘ ਵਾਸੀ ਘੱਲ ਖੁਰਦ ਜਿਲ੍ਹਾ ਫਿਰੋਜਪੁਰ ਤੇ 38/22-05-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ, 25(6)(7)-54-59 ਅਸਲਾ ਐਕਟ ਅਤੇ 386, 387, 397, 400 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਰਪੰਚ ਦੇ ਢਾਬੇ ਦੇ ਮਾਲਕ ਸੰਜੀਵ ਕੁਮਾਰ ਪਾਸ ਬਾਹਰੋ ਵਿਅਕਤੀ ਆ ਕੇ ਵੱਡੇ ਪੱਧਰ ਤੇ ਜੂਆ ਖੇਡਦੇ ਹਨ। ਕੋਵਿਡ-19 ਮਹਾਮਾਰੀ ਦੋਰਾਨ ਦੋਸ਼ੀਆਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2,23,500/- ਰੁਪਏ ਬ੍ਰਾਂਮਦ ਕਰ ਲਏ ਗਏ।ਸ:ਥ: ਹਰਜਿੰਦਰ ਸਿੰਘ ਨੇ 1.ਸੰਜੀਵ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸਰਪੰਚ ਢਾਬਾ ਮੋਗਾ 2.ਪੰਕਜ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸਿਵਲ ਲਾਈਨ ਮੋਗਾ 3.ਹਰਜਿੰਦਰ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਕਿਸ਼ਨਪੁਰਾ ਕਲਾਂ 4.ਸਤਨਾਮ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਦੋਸ਼ਾਂਝ ਰੋਡ, ਧੀਰ ਸਟਰੀਟ ਮੋਗਾ 5.ਗੁਰਪ੍ਰੀਤ ਸਿੰਘ ਪੁੱਤਰ ਸਵਰਨਜੀਤ ਸਿੰਘ ਵਾਸੀ ਭਿੰਡਰ ਖੁਰਦ 6.ਅਮਿੱਤ ਗਰੋਵਰ ਪੁੱਤਰ ਪਰਸ਼ੋਤਮ ਲਾਲ ਵਾਸੀ ਦੋਸਾਂਝ ਰੋਡ ਮੋਗਾ 7.ਗੁਰਮੀਤ ਸਿੰਘ ਪੁੱਤਰ ਚੰਦ ਸਿੰਘ ਵਾਸੀ ਭਿੰਡਰ ਕਲਾਂ 8.ਗੁਲਸ਼ਨ ਕੁਮਾਰ ਪੁੱਤਰ ਸੌਨ ਲਾਲ ਵਾਸੀ ਪੁਰਾਣਾ ਮੋਗਾ ਤੇ 102/22-05-2021 ਅ/ਧ 188 ਭ:ਦ: 51 ਧਸਿੳਸਟੲਰ ਮੳਨੳਗੲਮੲਨਟ ੳਚਟ 2005 ਅਤੇ 13-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਸ:ਥ: ਦਵਿੰਦਰਜੀਤ ਸਿੰਘ 634/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪੈਦਲ ਆਊਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਲਿਫਾਫਾ ਹੇਠਾਂ ਜਮੀਨ ਪਰ ਸੁੱਟ ਦਿੱਤਾ। ਦੋਸ਼ੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਅਗਲੀ ਕਾਰਵਾਈ ਲਈ ਸ:ਥ: ਬਲਧੀਰ ਸਿੰਘ 94/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਤਲਾਸ਼ੀ ਲੈਣ ਤੇ ਦੋਸ਼ੀ ਵੱਲੋਂ ਸੁੱਟੇ ਗਏ ਲਿਫਾਫੇ ਵਿਚੋਂ 4-1/2 ਗ੍ਰਾਂਮ ਹੈਰੋਇਨ ਬ੍ਰਾਂਮਦ ਹੋਈ।ਸ:ਥ: ਬਲਧੀਰ ਸਿੰਘ ਨੇ ਸੁੱਚਾ ਸਿੰਘ ਉਰਫ ਲਵੀ ਪੁੱਤਰ ਤਰਸੇਮ ਸਿੰਘ ਵਾਸੀ ਝਿੜੀ ਬਸਤੀ, ਪਿੰਡ ਘੋਲੀਆਂ ਕਲਾਂ ਜਿਲ੍ਹਾ ਮੋਗਾ ਤੇ 103/22-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ।ਸ:ਥ: ਮੇਜਰ ਸਿੰਘ ਨੇ ਕੁਲਦੀਪ ਸਿੰਘ ਉਰਫ ਬੋਲਾ ਪੁੱਤਰ ਵਿਰਸਾ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 68/22-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ।ਸ:ਥ: ਅਮਰਜੀਤ ਸਿੰਘ ਨੇ ਹਰਦੀਪ ਸਿੰਘ ਉਰਫ ਦੀਪਾ ਪੱੁਤਰ ਦਾਰਾ ਸਿੰਘ ਵਾਸੀ ਘੋਲੀਆ ਖੁਰਦ ਜਿਲ੍ਹਾ ਮੋਗਾ ਤੇ 82/22-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ।ਹੋਲ: ਕੰਵਲਜੀਤ ਸਿੰਘ ਨੇ ਕਾਲੂ ਪੁੁੁੱਤਰ ਲੋਟਾ ਵਾਸੀ ਬੱਗੇਆਣਾ ਬਸਤੀ ਮੋਗਾ ਜਿਲ੍ਹਾ ਮੋਗਾ ਤੇ 67/22-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।