ਜਗਰਾਓਂ 23 ਮਈ (ਪ.ਪ.) : ਜਗਰਾਓਂ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜਗਰਾਓਂ ਵਾਰਦਾਤ ਵਿਚ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ 6 ਲੋਕ ਪੁਲਿਸ ਅੜਿਕੇ ਚੜ੍ਹ ਗਏ। ਮਿਲੀ ਜਾਣਕਾਰੀ ਅਨੁਸਾਰ ਸਤਪਾਲ ਕੌਰ, ਜਸਪ੍ਰੀਤ ਸਿੰਘ, ਨਾਨਕਚੰਦ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਨੂੰ ਪੁਲਿਸ ਨੇ ਮੁਕੱਦਮਾ ਨੰਬਰ 93 ਅਧੀਨ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਲੋਕ ਗੈਂਗਸਟਰ ਜੈਪਾਲ ਭੁੱਲਰ ਦੇ ਸੰਪਰਕ ਵਿਚ ਸਨ ਅਤੇ ਉਸਨੂੰ ਇਨ੍ਹਾਂ ਦੁਆਰਾਂ ਅਸਲਾ ਸਪਲਾਈ ਕੀਤਾ ਜਾਂਦਾ ਸੀ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਮਿਤੀ 15 ਮਈ ਨੂੰ ਜਗਰਾਓਂ ਪੁਲਿਸ ਵਲੋਂ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਨੇ 3 ਪੁਲਿਸ ਮੁਲਾਜ਼ਮਾਂ ਉੱਪਰ ਫਾਇਰਿੰਗ ਕਰ ਦਿਤੀ ਸੀ ਜਿਸ ਦੌਰਾਨ 2 ਏ.ਐਸ.ਆਈ ਰੈਂਕ ਦੇ ਅਧਿਕਾਰੀਆਂ ਦੀ ਮੌਤ ਹੋ ਗਈ ਸੀ ਤੇ ਇਕ ਹੋਮਗਾਰਡ ਜਵਾਨ ਜੇਰੇ ਇਲਾਜ ਹੈ।
PUNJAB




INDIA








WORLD










