ਗੁਰਦਾਸਪੁਰ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣਾ 26 ਸਾਲਾਂ ਪੁੱਤ ਦਾ ਬੇਰਹਿਮੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦੇਈਏ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਝੰਡਾਂ ਗੁੱਜਰਾਂ ਵਿੱਚ ਇੱਕ ਅੱਧ ਸੜੀ ਲਾਸ਼ ਮਿਲੀ ਸੀ, ਜਿਸ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਮ੍ਰਿਤਕ ਦੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਗੁਰਦਾਸਪੁਰ ਵਿੱਚ ਪ੍ਰੈਸ਼ ਕਾਨਫ਼ਰੰਸ ਕਰਦਿਆਂ ਐਸਐਸਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਝੰਡਾਂ ਗੁੱਜਰਾਂ ਵਿੱਚ ਇੱਕ ਅੱਧ ਸੜੀ ਲਾਸ਼ ਮਿਲੀ ਸੀ ਜਿਸਤੋਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਡੀਐਸਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਟੀਮ ਦਾ ਗਠਨ ਕਰ ਜਾਂਚ ਕੀਤੀ ਜਾ ਰਹੀ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਰਨ ਵਾਲੇ ਵਿਅਕਤੀ ਦਾ ਨਾਮ ਰਣਦੀਪ ਸਿੰਘ ਹੈ ਜਿਸ ਦੀ ਉਮਰ 26 ਸਾਲ ਹੈ ਅਤੇ ਬਲਵੰਡਾ ਦਾ ਰਹਿਣ ਵਾਲਾ ਹੈ।
ਜਦ ਇਸ ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਤਫ਼ਤੀਸ਼ ਵਿੱਚ ਪਤਾ ਲੱਗਾ ਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਆਪਣੇ 26 ਸਾਲਾਂ ਪੁੱਤਰ ਦਾ ਕਤਲ ਕੀਤਾ ਹੈ। ਕਿਉਂਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਦਾ ਸੁਖਵਿੰਦਰ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਉਸ ਦਾ ਪੁੱਤਰ ਉਸ ਨੂੰ ਰੋਕਦਾ ਸੀ ਅਤੇ ਉਸ ਨੂੰ ਰਸਤੇ ਵਿਚੋਂ ਹਟਾਉਣ ਲਈ ਉਸ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਲਾਸ਼ ਨੂੰ ਡਰੇਨ ਵਿਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ।ਐਸਐਸਪੀ ਨੇ ਕਿਹਾ ਕਿ ਮ੍ਰਿਤਕ ਮਾਤਾ ਅਤੇ ਉਸ ਦੇ ਪ੍ਰੇਮੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਸਾਥੀ ਅਜੇ ਫ਼ਰਾਰ ਹੈ ਜਿਸ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ।
PUNJAB




INDIA








WORLD










