ਮੋਗਾ : ਮੋਗਾ ਦੇ ਪਿੰਡ ਕੋਕਰੀਬਹਿਣੀਵਾਲ ਵਿੱਚ ਕੋਰੋਨਾ ਮਰੀਜ਼ ਨੂੰ ਘਰ ਛੱਡਣ ਗਏ ਨੌਜਵਾਨ ਸਤਨਾਮ ਸਿੰਘ ਦੀ ਮਰੀਜ਼ ਦੇ ਘਰ ਵਿਚ ਆਕਸੀਜਨ ਸਿਲੰਡਰ ਫੱਟਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਇਕ ਨਿੱਜੀ ਐਂਬੂਲੈਂਸ ਡਰਾਈਵਰ ਕੋਰੋਨਾ ਮਰੀਜ਼ ਨੂੰ ਉਸ ਦੇ ਘਰ ਛੱਡਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਆਕਸੀਜਨ ਸਿਲੰਡਰ ਚੈੱਕ ਕਰਨ ਲਈ ਕਿਹਾ। ਇਸ ਦੌਰਾਨ ਆਕਸੀਜਨ ਸਿਲੰਡਰ ਫੱਟ ਗਿਆ।ਪਤਾ ਲੱਗਾ ਕੇ ਮਰੀਜ਼ ਦੇ ਘਰ ਵਿੱਚ ਪਹਿਲਾਂ ਹੀ ਆਕਸੀਜਨ ਸਿਲੰਡਰ ਪਿਆ ਸੀ।
ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਉੱਕਤ ਮਰੀਜ਼ ਦੇ ਪਰਿਵਾਰ ਨੇ ਡਰਾਈਵਰ ਨੂੰ ਘਰ ਵਿੱਚ ਪਿਆ ਆਕਸੀਜਨ ਸਿਲੰਡਰ ਮਰੀਜ਼ ਦੇ ਲਗਾਉਣ ਲਈ ਕਿਹਾ ਤਾਂ ਅਚਾਨਕ ਸਿਲੰਡਰ ਫਟ ਗਿਆ , ਜਿਸ ਕਰਕੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।
ਇਸ ਮਗਰੋਂ ਹਸਪਤਾਲ ਵਿਚ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਜਦਕਿ ਬਾਕੀ 2 ਗੰਭੀਰ ਜ਼ਖ਼ਮੀ ਹੋਣ ਕਰਕੇ ਜੇਰੇ ਇਲਾਜ ਹਨ। ਅਜਮੇਰ ਸਿੰਘ ਦੀ ਹਾਲਤ ਵੀ ਨਾਜ਼ੁਕ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ।
PUNJAB




INDIA








WORLD










