ਸੁਖਾਨੰਦ 26 ਮਈ (ਪ.ਪ.) : ਪੰਜਾਬ ਵਿਚ ਆਏ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਬੇਅਦਬੀਆਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ, ਅਜਿਹੀ ਹੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਬੀਤੀ ਰਾਤ ਪਿੰਡ ਸੁਖਾਨੰਦ ਵਿਖੇ ਦੇਖਣ ਨੂੰ ਮਿਲੀ ਜਿਸ ਨੂੰ ਨਸ਼ੇ ਵਿਚ ਧੁੱਤ ਆਦਮੀ ਵਲੋਂ ਅੰਜਾਮ ਦਿੱਤਾ ਗਿਆ। ਜਦ ਉਕਤ ਸਾਰੀ ਘਟਨਾ ਸਬੰਧੀ ਪਿੰਡ ਸੁਖਾਨੰਦ ਤੋਂ ਪਤਾ ਕੀਤਾ ਗਿਆ ਤਾਂ ਪਿੰਡ ਦੇ ਵੱਸਨੀਕ ਬੂਟਾ ਸਿੰਘ ਸੁੰਗਲ ਨੇ ਸਾਰੀ ਘਟਨਾ ਦੀ ਪੁਸ਼ਟੀ ਕੀਤੀ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਪਿੰਡ ਵਿਚ ਡੇਰਾ ਬਣਿਆ ਹੈ ਉਸ ਦੇ ਕਾਰਜਕਾਰੀ ਸੰਤ ਬਾਬਾ ਕੁਲਵੰਤ ਸਿੰਘ ਨੇ ਉਨ੍ਹਾਂ ਵਲੋਂ ਪਿੰਡ ਸੁਖਾਨੰਦ ਦਾ ਹੀ ਇਕ ਵਿਆਕਤੀ ਡੇਰੇ ਤੇ ਕਾਲਜ ਦਾ ਅਰਜੀ ਤੌਰ ਤੇ ਪ੍ਰਬੰਧਿਕ ਬਣਾਇਆ ਹੋਇਆ ਹੈ ਤੇ l ਉਸ ਲੜਕੇ ਵੱਲੋਂ ਹੀ ਡੇਰੇ ਦੀਆਂ ਲੱਕੜਾਂ ਦੀ ਕਟਾਈ ਲਈ ਜਿਨ੍ਹਾਂ ਵਿਆਕਤੀਆਂ ਨੂੰ ਲਿਜਾਇਆ ਜਾਂਦਾ ਸੀ ਤੇ ਉਨ੍ਹਾਂ ਨੂੰ ਡੇਰੇ ਵਿਚ ਹੀ ਰਿਹਾਇਸ਼ ਦਿਤੀ ਸੀ। ਤੇ ਇਹ ਬੇਅਦਬੀ ਕਰਨ ਵਾਲਾ ਵਿਆਕਤੀ ਵੀ ਸੰਤਾਂ ਦੇ ਪਿੰਡ ਦਾ ਦੱਸਿਆ ਜਾ ਰਿਹਾ ਹੈ l ਇਹ ਨਸ਼ੇੜੀ ਕਿਸਮ ਦੇ ਬੰਦੇ ਨੂੰ ਡੇਰੇ ਵਿਖੇ ਹੀ ਰਿਹਾਇਸ਼ ਦੇ ਕਰਕੇ ਇਹ ਬੇਅਦਬੀ ਹੋਈ ਲਗਦੀ ਜਾਪਦੀ ਹੈ l ਪਿੰਡ ਦੇ ਲੋਕਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਉਕਤ ਵਿਆਕਤੀ ਜਿਸ ਸਥਾਨ ਤੇ ਗੁਟਕਾ ਸਾਹਿਬ ਸੰਸ਼ੋਬਿਤ ਨੇ ਉਥੇ ਕਿਵੇਂ ਪੁਜਿਆ ਕਿਤੇ ਨਾ ਕਿਤੇ ਡੇਰੇ ਦੀ ਅਨੁਸ਼ਾਸ਼ਨੀ ਕਮੇਟੀ ਤੇ ਸਕਿਉਂਰਟੀ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਤੇ ਉਕਤ ਵਿਅਕਤੀ ਜਿਸ ਦੁਆਰਾ ਬੇਅਦਬੀ ਕੀਤੀ ਗਈ ਹੈ ਉਹ ਵੀ ਡੇਰੇ ਵਿਚ ਲੱਕੜਾਂ ਵੱਢਣ ਦਾ ਕੰਮ ਕਰਦਾ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
PUNJAB




INDIA








WORLD










