ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਸ ਪ੍ਰਾਪਟੀ ਸਲਾਹਕਾਰ ਦਾ ਕੰਮ ਕਰਦਾ ਹੈ ਅਤੇ ਦੋਸ਼ੀਆਂ ਨੂੰ ਪਹਿਲਾਂ ਤੋਂ ਜਾਣਦਾ ਹੈ। ਜੂਨ 2020 ਦੇ ਅਖੀਰਲੇ ਦਿਨਾ ਵਿੱਚ ਮੁਦਈ ਕੰਮਕਾਰ ਦੇ ਸਬੰਧ ਵਿੱਚ ਲੋਪੋਂ ਤੋਂ ਦੋਧਰ ਰਾਹੀਂ ਮੋਗਾ ਵੱਲ ਨੂੰ ਆ ਰਿਹਾ ਸੀ ਅਤੇ ਜਦ ਮੁਦਈ ਪੁਲ ਨਹਿਰ ਦੋਧਰ ਪਾਸ ਪੁੱਜਾ ਤਾਂ ਇਕ ਲਾਲ ਰੰਗ ਦੀ ਬਰੀਜਾ ਗੱਡੀ ਪਾਸ ਉਕਤ ਤਿਨੇ ਦੋਸ਼ੀਆਨ ਖੜੇ ਸਨ। ਜਦ ਮੁਦਈ ਉਹਨਾਂ ਪਾਸ ਰੁਕਣ ਲੱਗਾ ਤਾਂ ਦੋਸ਼ੀ ਲਵਪ੍ਰੀਤ ਸਿੰਘ ਨੇ ਹੱਥ ਨਾਲ ਇਸ਼ਾਰਾ ਕਰਕੇ ਮੁਦਈ ਨੂੰ ਅੱਗੇ ਜਾਣ ਲਈ ਕਿਹਾ।ਇਨੇ ਨੂੰ ਦੋਸ਼ੀ ਅਰਸ਼ਦੀਪ ਸਿੰਘ ਅਤੇ ਕਮਲਜੀਤ ਸ਼ਰਮਾਂ ਨੇ ਕੋਈ ਚੀਜ ਨਹਿਰ ਵਿੱਚ ਸੁੱਟ ਦਿੱਤੀ। ਮੁਦਈ ਚੁੱਪ-ਚਾਪ ਅੱਗੇ ਲੰਘ ਗਿਆ। ਹੁਣ ਅਖਬਾਰ ਵਿੱਚ ਖਬਰ ਪੜ ਕੇ ਮੁਦਈ ਨੂੰ ਪੱਤਾ ਲੱਗਾ ਹੈ ਕਿ ਦੋਸ਼ੀਆਂ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਲੰਮਾਂ ਵਾਸੀ ਲੰਮਾਂ ਜੱਟਪੁਰਾ ਦਾ ਪਿਛਲੇ ਸਾਲ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ। ਮੁਦਈ ਨੂੰ ਯਕੀਨ ਹੋ ਗਿਆ ਹੈ ਕਿ ਜੂਨ 2020 ਦੇ ਅਖੀਰਲੇ ਦਿਨਾ ਵਿੱਚ ਜਦ ਮੁਦਈ ਲੋਪੋਂ ਤੋਂ ਦੋਧਰ ਰਾਹੀ ਮੋਗਾ ਵੱਲ ਨੂੰ ਆ ਰਿਹਾ ਸੀ, ਉਸ ਦਿਨ ਦੋਸ਼ੀਆਂ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਲੰਮਾਂ ਦਾ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਸੰਦੀਪ ਸਿੰਘ ਨੇ 1.ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਨਾਮਲੂਮ, 2.ਲਵਪ੍ਰੀਤ ਸਿੰਘ ਉਰਫ ਰਵੀ ਪੁੱਤਰ ਜਗਜੀਤ ਸਿੰਘ, 3.ਕਮਲਜੀਤ ਸ਼ਰਮਾਂ ਉਰਫ ਕਮਲ ਸ਼ਰਮਾਂ ਪੁੱਤਰ ਦਰਸ਼ਨ ਸਿੰਘ ਵਾਸੀਆਨ ਪਿੰਡ ਡਾਲਾ ਤੇ 62/25-05-2021 ਅ/ਧ 302,201,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 8-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਅਜੀਤ ਸਿੰਘ ਨੇ ਹਰਬੰਸ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੁੰਡੀਜਮਾਲ ਤੇ 25/25-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਸ਼ੀ ਮੁ:ਨੰ:113/10-08-2012 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਧਰਮਕੋਟ ਵਿੱਚ ਕੇਂਦਰੀ ਜੇਲ ਫਰੀਦਕੋਟ ਵਿਖੇ 12 ਸਾਲ ਦੀ ਸਜਾ ਭੁਗਤ ਰਿਹਾ ਸੀ।ਜੋ ਮਿਤੀ 22-06-2020 ਨੂੰ ਪੇਰੋਲ ਪਰ ਬਾਹਰ ਆਇਆ ਸੀ। ਜਿਸਨੇ ਮਿਤੀ 28-04-2021 ਨੂੰ ਵਾਪਸ ਜੇਲ ਵਿੱਚ ਜਾਣਾ ਸੀ। ਪਰ ਦੋਸ਼ੀ ਨਿਸ਼ਚਿਤ ਸਮੇਂ ਪਰ ਜੇਲ ਵਾਪਿਸ ਨਹੀ ਗਿਆ। ਜਿਸਤੇ ਦੋਸ਼ੀ ਦੇ ਖਿਲਾਫ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਲਜੀਤ ਸਿੰਘ ਨੇ ਕੁਲਵੰਤ ਸਿੰਘ ਉਰਫ ਮੰਗਾ ਪੁੱਤਰ ਗੁਰਦੇਵ ਸਿੰਘ ਵਾਸੀ ਭਾਈਕਾ ਖੂਹ ਧਰਮਕੋਟ ਜ੍ਹਿਲਾ ਮੋਗਾ ਤੇ 90/25-05-2021 ਅ/ਧ ਸੈਕਸ਼ਨ 9 ਦਾ ਪੰਜਾਬ ਗੁੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।