ਫਰੀਦਕੋਟ 26 ਮਈ(ਪ.ਪ.) : ਬਰਗਾੜੀ ਬੇਅਦਬੀ ਕਾਂਡ ਦੇ ਮੁੱਕਦਮਾਂ ਨੰ. 117/2015 ਥਾਣਾ ਬਾਜਾਖਾਨਾ ਵਿਚ ਅਜੱ ਚੌਥੀ ਬਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਸ਼੍ਰੀ ਸੰਜੀਵ ਕੁੰਦੀ, ਸੀ.ਜੇ.ਐਮ, ਫਰੀਦਕੋਟ ਵਿਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਪੁਲਿਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਸਾਹਿਬ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ ਰਣਜੀਤ ਸਿੰਘ ਉਰਫ ਭੋਲਾ ਅਤੇ ਸ਼ਕਤੀ ਸਿੰਘ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦਾ ਹੁਕਮ ਫਰਮਾਇਆ।
ਇਹ ਕੇਸ ਭੱਦੀ ਸ਼ਬਦਾਵਲੀ ਵਾਲੇ ਪੋਸਟਰਾਂ ਨਾਲ ਸਬੰਧਤ ਹੈ ਜਿਸ ਵਿਚ ਇਕ ਪੋਸਟਰ ਬਰਗਾੜੀ ਗੁਰੂਦਵਾਰਾ ਸਾਹਿਬ ਦੇ ਬਾਹਰ ਲਗਾਇਆ ਗਿਆ ਸੀ ਅਤੇ 2 ਪੋਸਟਰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂਦਵਾਰਾ ਸਾਹਿਬ ਦੇ ਬਾਹਰ ਲਗੇ ਮਿਲੇ ਸੀ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੂਸਾਰ ਗਠਿਤ ਸਿੱਟ ਜਿਸਦੇ ਚੈਅਰਮੈਨ ਸ੍ਰੀ ਸੁਰਿੰਦਰ ਪਾਲ ਸਿੰਘ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ ਬਾਰਡਰ ਰੇਂਜ ਅਮ੍ਰਿਤਸਰ ਹਨ ਦੀ ਅਗਵਾਈ ਵਿਚ ਅਤੇ ਇਸ ਸਿੱਟ ਦੇ ਬਾਕੀ ਮੈਂਬਰ ਸ਼੍ਰੀ ਰਜਿੰਦਰ ਸਿੰਘ ਸੋਹਲ, ਏ.ਆਈ.ਜੀ ਸੀ.ਆਈ. ਪੰਜਾਬ ਮੋਹਾਲੀ, ਸ਼੍ਰੀ ਲਖਵੀਰ ਸਿੰਘ ਸੰਧੂ, ਡੀ.ਐਸ.ਪੀ ਅਮ੍ਰਿਤਸਰ, ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਜੈਤੋ, ਇੰਸਪੈਕਟਰ ਹਰਬੰਸ ਸਿੰਘ ਐਸ.ਐਚ.ਓ. ਦਿਆਲਪੁਰਾ, ਇੰਸਪੈਕਟਰ ਇਕਬਾਲ ਹੁਸੈਨ ਐਸ.ਐਚ.ਓ ਬਾਜਾਖਾਨਾ, ਅਤੇ ਐਸ.ਆਈ ਹਰਪ੍ਰੀਤ ਸਿੰਘ ਐਸ.ਐਚ.ਓ ਪੁਰਾਣਾ ਸ਼ਾਲਾ ਸ਼ਾਮਿਲ ਹਨ ਨੇ ਇਸ ਮਾਮਲਾ ਦੇ ਦੋਸ਼ੀਆਂ ਨੂੰ ਮੁਕੱਦਮਾਂ ਨੰ. 128/2015 ਥਾਣਾ ਬਾਜਾਖਾਨਾ ਵਿਚ ਮਿਤੀ 16.05.2021 ਨੂੰ ਗ੍ਰਿਫਤਾਰ ਕੀਤਾ ਸੀ। ਇੰਨ੍ਹਾ ਦੋਸ਼ੀਆਂ ਵਿਚ ਸੁਖਜਿੰਦਰ ਸਿੰਘ ਉਰਫ ਸੰਨੀ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਸ਼ਕਤੀ ਸਿੰਘ ਅਤੇ ਪਰਦੀਪ ਸਿੰਘ ਸ਼ਾਮਿਲ ਸਨ। ਅਤੇ ਅਗਲੇ ਦਿਨ 17.05.2021 ਨੂੰ ਪੇਸ਼ ਅਦਾਲਤ ਕੀਤਾ ਸੀ। ਮਾਨਯੋਗ ਅਦਾਲਤ ਮਿਸ ਤਰਜਾਨੀ ਜੇ.ਐਮ.ਆਈ.ਸੀ ਫਰੀਦਕੋਟ ਨੇ ਦੋਸ਼ੀਆਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਪਰ ਭੇਜ ਦਿੱਤਾ ਸੀ।
ਦੋਸ਼ੀਆਂ ਨੇ ਆਪਣੇ ਰਿਮਾਂਡ ਦੋਰਾਨ ਪੁਰੀ ਘਟਨਾ ਬਾਰੇ ਵਿਸਥਾਰ ਵਿਚ ਖੁਲਾਸੇ ਕੀਤੇ ਅਤੇ ਸਾਰੀ ਘਟਨਾਵਾਂ ਦੀ ਨਿਸ਼ਾਨਦੇਹੀ ਵੀ ਕਰਾਈ। ਇਨ੍ਹਾਂ ਸਭਦੇ ਚਲਦੇ ਦੋਸ਼ੀਆਂ ਵਿਚੋਂ ਸੁਖਜਿੰਦਰ ਸਿੰਘ, ਨਿਸ਼ਾਨ ਸਿੰਘ ਅਤੇ ਬਲਜੀਤ ਸਿੰਘ ਕੋਵਿਡ ਪੌਜਿਿਟਵ ਆਉਣ ਕਰਕੇ ਉਨ੍ਹਾਂ ਨੂੰ ਮੈਡਿਕਲ ਕਾਲਜ ਫਰੀਦਕੋਟ ਦਾਖਲ ਕਰਾਇਆ ਗਿਆ। ਅਤੇ ਬਾਕੀ ਦੋਸ਼ੀਆਂ ਨੂੰ ਮਿਤੀ 21.5.2021 ਨੂੰ ਦੁਬਾਰਾ ਪੇਸ਼ ਅਦਾਲਤ ਕਰਕੇ ਉਨ੍ਹਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। ਇਸ ਰਿਮਾਂਡ ਦੋਰਾਨ ਮੁਕਦਮਾਂ ਵਿਚ 3 ਹੋਰ ਦੋਸ਼ੀਆਂ ਨੂੰ ਨਾਮਜਦ ਕੀਤਾ ਗਿਆ ਜਿਨ੍ਹਾਂ ਵਿਚ ਹਰਸ਼ ਧੁਰੀ, ਸੰਦੀਪ ਬਰੇਟਾ ਅਤੇ ਪਰਦੀਪ ਕਲੇਰ ਸ਼ਾਮਿਲ ਹਨ। ਯਾਦ ਰਹੇ ਕਿ ਇਹ ਉਹੀ ਦੋਸ਼ੀ ਹਨ ਜਿਨ੍ਹਾਂ ਨੂੰ ਮੁਕੱਦਮਾਂ ਨੰ 63/2015 ਥਾਣਾ ਬਾਜਾਖਾਨਾ ਜੋ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਚੋਰੀ ਨਾਲ ਸਬੰਧਿਤ ਹੈ ਵਿਚ ਅਦਾਲਤ ਵੱਲੋਂ ਮੁਜਰਿਮ ਇਸ਼ਤਿਹਾਰੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁਕੱਦਮਾਂ ਨੰ 128/2015 ਵਿਚ ਧਾਰਾ 153-ਏ ਆਈ.ਪੀ.ਸੀ ਦਾ ਵਾਧਾ ਵੀ ਕੀਤਾ ਗਿਆ।
ਮਿਤੀ 24.05.2021 ਨੂੰ ਉਕਤ ਤਿੰਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਸ਼੍ਰੀ ਅਜੇ ਪਾਲ ਸਿੰਘ ਜੇ.ਐਮ.ਆਈ.ਸੀ ਫਰੀਦਕੋਟ ਜੀ ਦੇ ਪੇਸ਼ ਕੀਤਾ ਗਿਆ ਤਾਂ ਪਹਿਲੇ ਮੁਕਦਮਾਂ ਵਿਚ ਤਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਨੇ ਜੁਡੀਸ਼ਿਅਲ ਰਿਮਾਂਡ ਤੇ ਭੇਜ ਦਿੱਤਾ ਪਰ ਪੇਸ਼ ਕੀਤੇ ਗਏ ਦੋਸ਼ੀਆਂ ਵਿਚੋਂ ਰਣਜੀਤ ਸਿੰਘ ਭੋਲਾ ਅਤੇ ਸ਼ਕਤੀ ਸਿੰਘ ਨੂੰ ਮੁਕਦਮਾਂ ਨੰ 117/2015 ਬਾਜਾਖਾਨਾ ਵਿਚ ਦੁਬਾਰਾ 2 ਦਿਨਾਂ ਦੇ ਪੁਲਿਸ ਰਿਮਾਂਡ ਪਰ ਭੇਜ ਦਿਤਾ ਸੀ। ਇਸ ਰਿਮਾਂਡ ਦੋਰਾਨ ਵੀ ਦੋਸ਼ੀਆਂ ਨੇ ਪਹਿਲਾਂ ਗੋਪਾਲ ਕ੍ਰਿਸ਼ਨ ਦੀ ਦੁਕਾਨ ਦੀ ਨਿਸ਼ਾਨਦੇਹੀ ਕਰਾਈ ਅਤੇ ਫਿਰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਜਿਥੇ ਪੋਸਟਰ ਲਗਾਏ ਗਏ ਸਨ ਦੀ ਵੀ ਨਿਸ਼ਾਨਦੇਹੀ ਕਰਾਈ।
ਅੱਜ ਦੁਬਾਰਾ ਮੁਕੱਦਮਾਂ ਨੰ 117/2015 ਵਿਚ ਦੋਸ਼ੀ ਰਣਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ ਮਾਨਯੋਗ ਅਦਾਲਤ ਸ਼੍ਰੀ ਸੰਜੀਵ ਕੁੰਦੀ ਸੀ.ਜੇ.ਐਮ ਫਰੀਦਕੋਟ ਸਾਹਿਬ ਦੇ ਪੇਸ਼ ਕੀਤਾ ਤਾਂ ਮਾਨਯੋਗ ਅਦਾਲਤ ਨੇ ਦੋਨਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਦੁਬਾਰਾ ਦੋਸ਼ੀਆਂ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਾ ਹੁਕਮ ਦਿਤਾ ਹੈ। ਹੁਣ ਦੋਸ਼ੀਆਂ ਨੂੰ ਇਕ ਬਾਰ ਫਿਰ ਮਿਤੀ 28.05.2021 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।
ਪਿਛਲੇ 10 ਦਿਨਾਂ ਦੇ ਪੁਲਿਸ ਰਿਮਾਂਡ ਦੋਰਾਨ ਦੋਸ਼ੀਆਂ ਨੇ ਬਰਗਾੜੀ ਬੇਅਦਬੀ ਕਾਂਡ ਵਿਚ ਅਹਿਮ ਖੁਲਾਸੇ ਕੀਤੇ ਹਨ। ਇਨ੍ਹਾਂ ਖੁਲਾਸਿਆਂ ਦੇ ਅਧਾਰ ਤੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਬੇਅਦਬੀ ਦੇ ਮਾਮਲਿਆਂ ਵਿਚ ਹੋਰ ਵੀ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
PUNJAB




INDIA








WORLD










