ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਪਿੰਡ ਵਿੱਚ ਕਬੂਤਰ ਬਾਜੀ ਛੱਡੀ ਹੋਈ ਸੀ ਤਾਂ ਮੁਦਈ ਜਦੋ ਘਰੋ ਬਹਾਰ ਨਿੱਕਲਿਆ ਤਾਂ ਉਸਨੇ ਦੋਸ਼ੀਆਂ ਨੂੰ ਕਿਹਾ ਕਿ ਕੋਵਿੰਡ-19 ਚੱਲ ਰਿਹਾ ਹੈ ਤੁਸੀ ਇੱਕਠ ਕਿਊ ਕੀਤਾ ਹੋਇਆ ਹੈ ਤਾਂ ਉਕਤਨਾ ਦੋਸ਼ੀਆਂ ਨੇ ਗੁੱਸੇ ਹੋ ਕੇ ਮੁਦਈ ਦੇ ਦਾਹ ਨਾਲ ਸੱਟਾਂ ਮਾਰੀਆਂ।ਜਿਸ ਨਾਲ ਉਹ ਬੁਰੀ ਤਰਾਂ ਜਖਮੀ ਹੋ ਗਿਆ।ਡਕਟਰ ਸਾਹਿਬ ਨੇ ਦੱਸਿਆ ਕਿ ਮੁਦਈ ਦੇ ਗੰਭੀਰ ਸੱਟਾਂ ਹਨ ਜਿਸ ਨਾਲ ਉਸਦੀ ਮੌਤ ਹੋ ਸਕਦੀ ਹੈ।ਜਿਸਤੇ ਦੋਸ਼ੀਆਂ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਦੇਵ ਸਿੰਘ ਨੇ 1.ਰੋਸ਼ਨ ਸਿੰਘ ਪੁੱਤਰ ਬਲਵਿੰਰ ਸਿੰਘ 2.ਬੋਹੜ ਸਿੰਘ ਪੁੱਤਰ ਬਲਵਿੰਦਰ ਸਿੰਘ 3.ਸਰਬਜੀਤ ਕੌਰ ਪਤਨੀ ਰੋਸ਼ਨ ਸਿੰਘ ਵਾਸੀਆਨ ਕਾਹਨ ਸਿੰਘ ਵਾਲਾ ਤੇ 57/26-05-2021 ਅ/ਧ 308/323/325/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਕਲੇਰ ਭੱਠਾ ਪਰ ਕੰਮ ਕਰਦੀ ਹੈ ਅਤੇ ਉਥੇ ਹੀ ਰਹਿੰਦੀ ਹੈ ਤਾਂਉਕਤਾਨ ਦੋਸ਼ੀਆਂਨ ਉਹਨਾਂ ਦੇ ਘਰ ਆਏ ਅਤੇ ਦੋਸ਼ੀਆਂ ਨੇ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਮੁਦੈਲਾ ਵੱਲੋ ਰੋਲਾ ਪਾਊਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਏ।ਜਿਸਤੇ ਉਕਤਾਨ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਲੇਡੀ ਸ:ਥ: ਪਰਮਜੀਤ ਕੌਰ ਨੇ 1.ਸੁਭਮ ਪੁੱਤਰ ਸੁਰਿੰਦਰ ਸਿੰਘ 2.ਛੋਟੂ ਪੁੱਤਰ ਨਾਮਾਲੂਮ ਵਾਸੀਆਨ ਕਲੇਰ ਭੱਠਾ ਫਤਿਹਗੜ੍ਹ ਕੋਰੋਟਾਣਾ ਤੇ 92/26-05-2021 ਅ/ਧ 376ਡੀ/323 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਨਾਕਾਬੰਦੀ ਇੱਕ ਮੋਟਰ ਸਾਇਕਲ ਪਲਟੀਨਾ ਬਿਨਾਂ ਨੰਬਰੀ ਆਇਆ ਅਤੇ ਨਾਕਾਬੰਦੀ ਵੇਖ ਕੇ ਮੋਟਰ ਸਾਇਕਲ ਪਿੱਛੇ ਮੋੜਣ ਲੱਗਾ ਤਾਂ ਉਸਨੂੰ ਰੋਕ ਕੇ ਪੁੱਛਿਆ ਤਾਂ ਪਤਾ ਲੱਗਿਆ ਕਿ ਮੋਟਰ ਸਾਇਕਲ ਚੋਰੀ ਦਾ ਹੈ।ਜਿਸਨੂੰ ਗ੍ਰਿਫਤਾਰ ਕਰਕੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬਲਵੀਰ ਸਿੰਘ ਨੇ ਬਲਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਮਡਾਰ ਸ਼ੇਰਾ (ਥਾਣਾ ਮੱਖੂ) ਫਿਰੋਜਪੁਰ ਤੇ 91/26-05-2021 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪ੍ਰਈਵੇਟ ਨੋਕਰੀ ਕਰਦਾ ਹੈ ਕਿ ਮਿਤੀ 25-05-2021 ਨੂੰ ਉਹ ਆਪਣੇ ਮੋਟਰ ਸਾਇਕਲ ਹੀਰੋ ਡੀਲਕਸ ਨੰਬਰੀ ਪੀ ਬੀ 29 ਯੂ 5389 ਪਰ ਸਵਾਰ ਹੋ ਸਰਬਨ ਸਿੰਘ ਵਾਸੀ ਸਮਾਲਸਰ ਦੇ ਘਰ ਬਹਾਰ ਮੋਟਰ ਸਾਇਕਲ ਖੜਾ ਕਰਕੇ ਉਸਦੇ ਘਰ ਅੰਦਰ ਉਹਨਾਂ ਦੀ ਫਰਿੱਜ ਠੀਕ ਕਰਨ ਗਿਆ ਸੀ ਜਦ ਆ ਕਿ ਦੇਖਿਾਆ ਤਾਂ ਉਸਦਾ ਮੋਟਰ ਸਾਇਕਲ ਨਾਮਾਲੂਮ ਆਦਮੀ ਚੋਰੀ ਕਰਕੇ ਲੈ ਗਏ ਸਨ।ਜਦ ਮੁਦਈ ਨੇ ਆਪਣੇ ਤੋਂਰ ਤੇ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਉਸਦਾ ਮੋਟਰ ਸਾਇਕਲ ਉਕਤਾਨ ਦੋਸ਼ੀਆਂ ਨੇ ਚੋਰੀ ਕੀਤਾ ਹੈ ਤਾਂ ਉਕਤਾਨ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਚਰਨ ਸਿੰਘ ਨੇ 1.ਵਿਜੇ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸਮਾਲਸਰ 2.ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੋਟ ਸੁਖੀਆਂ (ਫਰੀਦਕੋਟ) ਤੇ 39/26-05-2021 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਪਾਲ ਸਿੰਘ ਨੇ ਮਲਕੀਤ ਸਿੰਘ ਪੁੱਤਰ ਸੇਰ ਸਿੰਘ ਵਾਸੀ ਪੱਤੋ ਹੀਰਾ ਸਿੰਘ ਵਾਲਾ ਤੇ 84/26-05-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 210 ਨਸ਼ੀਲੀਆਂ ਗੋਲੀਆਂ ਮਾਰਕਾ ਕਲੈਵੀਡੋਲ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੱਘਰ ਸਿੰਘ ਨੇ ਬਲਵਿੰਦਰ ਸਿੰਘ ਉਰਫ ਭੈਰੋਂ ਪੁੱਤਰ ਅਜਾਇਬ ਸਿੰਘ ਵਾਸੀ ਭਾਗੀਕੇ ਤੇ 85/26-05-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਨਾਜੀਪਾਮ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਗਨਦੀਪ ਸਿੰਘ ਨੇ 1.ਗੁਲਸ਼ਣ ਸਿੰਘ ਪੁੱਤਰ ਬਿੱਕਰ ਸਿੰਘ 2.ਅਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਬਾਬਾ ਜੀਵਨ ਸਿੰਘ ਨਗਰ ਬਾਘਾਪੁਰਾਣਾ ਤੇ 92/26-05-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਲੀਟਰ ਲਾਹਣ ਸਮੇਤ ਗ੍ਰਿਫਤਾਰ ਕਰਕੇ ਉਕਤ ਮਕੁੱਮਦਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਰਾਜਾ ਸਿੰਘ ਨੇ ਜਗਤਾਰ ਸਿੰਘ ਉਰਫ ਤਾਰੀ ਪੁੱਤਰ ਹਰਚੰਦ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ 86/26-05-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।