ਮੋਗਾ ਜਿਲ੍ਹੇ ਦੇ ਨਵੇਂ ਆਏ ਐਸ .ਐਸ .ਪੀ ਚਰਨਜੀਤ ਸਿੰਘ ਸੋਹਲ ਆਈ ਪੀ ਐਸ ਨੇ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤੀ ਕਰਦਿਆਂ ਹਦਾਇਤਾਂ ਕੀਤੀਆਂ ਹਨ । ਜੋ ਵੀ ਲੋਕ ਮੋਗਾ ਜਿਲ੍ਹੇ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਹਨ।ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਇਸੇ ਲੜੀ ਤਹਿਤ ਸੀ ਆਈ ਏ ਸਟਾਫ ਬਾਘਾਪੁਰਾਣਾ ਦੇ ਇੰਸਪੈਕਟਰ ਤਰਲੋਚਨ ਸਿੰਘ ਨੇ ਕਿਸੇ ਮੁਖਬਰ ਦੀ ਇਤਲਾਹ ਤੇ ਸਮਗਲਰਾਂ ਨੂੰ ਫੜਨ ਲਈ ਆਪਣੀ ਟੀਮ ਦੇ ਏ ਐਸ ਆਈ ਤਰਸੇਮ ਸਿੰਘ ਬਰਾੜ ਅਤੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੇਨ ਰੋਡ ਘੱਲ ਕਲਾਂ ਕੋਲ ਨਾਕਾ ਲਾਇਆ ਤੇ ਪਿੰਡ ਡਰੋਲੀ ਭਾਈ ਵਾਲੇ ਪਾਸੇ ਤੋਂ ਆਉਂਦੀ ਮਹਿੰਦਰਾ ਪੈਕ ਅੱਪ ਗੱਡੀ ਨੰਬਰ PB -29L- 9614 ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿੱਚ ਅਫੀਮ ਬ੍ਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਇੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰੱਤੀਆਂ ਅਤੇ ਕੁਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਘੱਲ ਕਲਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ NDPS ACT ਅਧੀਨ ਥਾਣਾ ਸਦਰ ਮੋਗਾ ਵਿੱਚ ਕੇਸ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਤੇ ਏਐਸਆਈ ਤਰਸੇਮ ਸਿੰਘ ਬਰਾੜ ਨੇ ਪ੍ਰੈਸ ਨੂੰ ਦੱਸਿਆ ਕੇ ਦੋਸ਼ੀਆਂ ਤੋਂ ਮੌਕੇ ਤੇ ਤਲਾਸ਼ੀ ਦੌਰਾਨ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਅਤੇ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕਰਨ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ
PUNJAB




INDIA








WORLD









