ਬਾਘਾ ਪੁਰਾਣਾ 27 ਮਈ (ਪ.ਪ.) ਪਿਛਲੇ ਦਿਨੀ 21 ਮਈ ਨੂੰ ਮੋਗਾ ਜ਼ਿਲਾ ਦੇ ਪਿੰਡ ਲੰਗਿਆਣਾ ਨਵਾਂ ਅਤੇ ਲੰਗਿਆਣਾ ਪੁਰਾਣਾ ਦੇ ਵਿਚ ਮਿਗ ਜਹਾਜ ਦੁਰਘਟਨਾਗ੍ਰਸਤ ਹੋਇਆ ਸੀ , ਜਿਸ ਵਿਚ ਉਸ ਜਹਾਜ ਦਾ ਪਾਇਲਟ ਅਭਿਨਵ ਚੌਧਰੀ ਸ਼ਹੀਦ ਹੋ ਗਿਆ ਸੀ | ਪਾਇਲਟ ਅਭਿਨਵ ਚੌਧਰੀ ਜਿਸ ਦਾ ਮ੍ਰਿਤਕ ਸ਼ਰੀਰ ਦੁਰਘਟਨਾ ਵਾਲੀ ਜਗਾ ਤੋ 2 ਕਿਲੋਮੀਟਰ ਦੂਰ ਡਿਗਿਆ ਸੀ , ਜਿਸ ਨੂੰ ਬੜੀ ਮੁਸ਼ਕਿਲ ਨਾਲ ਪਿੰਡ ਵਾਸੀਆ ਦੀ ਮਦਦ ਨਾਲ ਭਾਲ ਕੇ ਏਅਰ ਫ਼ੋਰਸ ਦੇ ਹਵਾਲੇ ਕੀਤਾ ਗਿਆ ਸੀ | ਗੱਲ ਬਾਤ ਦੌਰਾਨ ਪਿੰਡ ਲੰਗਿਆਣਾ ਨਵਾਂ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਓਹਨਾ ਨੇ ਪਿੰਡ ਵਾਸੀਆ ਨੇ ਪਿੰਡ ਦੇ ਮੁੱਖ ਸੜਕ ਉਪਰ ਬਣੇ ਬਸ ਸਟੈਂਡ ਦੇ ਨਾਲ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਸ਼ਹੀਦ ਪਾਇਲਟ ਅਭਿਨਵ ਚੌਧਰੀ ਦਾ ਇਕ ਬੁੱਤ ਸਥਾਪਿਤ ਕਰਨਗੇ ਤਾਂ ਜੋ ਹਰ ਪਿੰਡ ਵਾਸੀ ਨੂੰ ਯਾਦ ਰਹੇ ਕਿ ਇਸ ਪਾਇਲਟ ਦੇ ਕਾਰਨ ਹੀ ਦੋ ਪਿੰਡਾ ਦੇ ਲੋਕਾਂ ਦੀ ਜਾਨ ਬਚ ਪਾਈ ਸੀ | ਓਹਨਾਂ ਦੱਸਿਆ ਕਿ ਦੋਨਾਂ ਪਿੰਡਾ ਦੀ ਆਬਾਦੀ ਲਗਭਗ 5 ਹਜ਼ਾਰ ਦੇ ਕਰੀਬ ਹੈ ਅਤੇ ਜੇ ਪਾਇਲਟ ਸ਼ੂਝ ਬੂਝ ਨਾ ਦਿਖਾਉਂਦਾ ਤਾਂ ਕੋਈ ਹੋਰ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ | ਸਰਪੰਚ ਜਗਸੀਰ ਸਿੰਘ ਵਲੋਂ ਕੁਝ ਪਿੰਡ ਵਾਸੀਆ ਦੇ ਨਾਲ ਸ਼ਹੀਦ ਪਾਇਲਟ ਅਭਿਨਵ ਚੌਧਰੀ ਦੇ ਘਰ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਵੀ ਸ਼ਾਮਿਲ ਹੋਣ ਗਏ ਸਨ ਅਤੇ ਅਭਿਨਵ ਚੌਦਰੀ ਦੇ ਪਰਿਵਾਰ ਵਾਲਿਆ ਨੇ ਓਹਨਾਂ ਦੀ ਬਹੁਤ ਇਜੱਤ ਕੀਤੀ ਸੀ ਅਤੇ ਆਉਣ ਤੇ ਧੰਨਵਾਦ ਵੀ ਕੀਤਾ ਸੀ| ਓਥੇ ਹੀ ਪਿੰਡ ਲੰਗਿਆਣਾ ਪੁਰਾਣਾ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆ ਵੱਲੋ ਸ਼ਹੀਦ ਪਾਇਲਟ ਅਭਿਨਵ ਚੌਧਰੀ ਦੀ ਆਤਮਿਕ ਸ਼ਾਂਤੀ ਲਈ ਮਿਤੀ 26 ਮਈ ਨੂੰ ਅਖੰਡ ਪਾਠ ਆਰੰਭ ਕਰਵਾਏ ਗਏ ਹਨ ਜਿਨ੍ਹਾਂ ਦੇ ਪਾਠ ਦਾ ਭੋਗ 28 ਮਿਤੀ ਪਾਇਆ ਜਾਵੇਗਾ | ਸਰਪੰਚ ਸੁਖਦੇਵ ਸਿੰਘ ਕਿਹਾ ਕਿ ਪਿਛਲੇ ਸਮੇਂ ਵਿਚ ਬਹੁਤ ਮਿਗ 21 ਡਿੱਗੇ ਹਨ ਜਿਸ ਨਾਲ ਕਈ ਜਵਾਨ ਸ਼ਹੀਦ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਇਸ ਗੱਲ ਧਿਆਨ ਦੇਣ ਦੀ ਲੋੜ ਹੈ ਅਤੇ ਇਹ ਪੁਰਾਣੇ ਮਿਗ 21 ਫ਼ੋਜ ਤੋ ਹਟਾ ਦੇਣੇ ਚਾਹੀਦੇ ਹਨ ਤਾਂ ਜੋ ਕੋਈ ਹੋਰ ਜਵਾਨ ਸ਼ਹੀਦ ਨਾ ਹੋਵੇ |
PUNJAB




INDIA








WORLD










