ਖੰਨਾ :- ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾ ਅਤੇ ਨਸ਼ਾ ਸਮੱਗਲਰਾ ਅਤੇ ਗੈਗਸਟਰਾ ਨੂੰ ਨੱਥ ਪਾਉਣ ਲਈ ਸਪੈਸਲ ਮੁਹਿੰਮ ਚਲਾਈ ਗਈ ਹੈ। ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀਵਿੰਡ ਧੱਧਲ ਥਾਣਾ ਚੋਹਲਾ ਸਾਹਿਬ ਜਿਲਾ ਤਰਨ ਤਾਰਨ ਅਤੇ ਜੋਬਨਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨ ਤਾਰਨ ਟੈਕਸੀ ਕਾਰ ਨੰਬਰੀ ਡੀ.ਐਲ.-1-ਜੈਡ.ਬੀ.-7328 (ਧਲ਼-1 ਗ਼ਭ-7328) ਮਾਰਕਾ ਸਵਿੱਫਟ ਵਿੱਚ ਸਵਾਰ ਹੋ ਕੇ ਨਜਾਇਜ ਅਸਲਾ ਲੈ ਕੇ ਖੰਨਾ ਤੋ ਲੁਧਿਆਣਾ ਸਾਇਡ ਨੂੰ ਆ ਰਹੇ ਹਨ। ਜਿਸ ਤੇ ਕਾਰਵਾਈ ਕਰਦਿਆਂ ਦੋਰਾਹਾ ਵਿੱਖੇ ਨਾਕਾਬੰਦੀ ਪਰ ਉਕੱਤ ਨੰਬਰੀ ਕਾਰ ਨੂੰ ਰੋਕ ਕੇ ਲਵਜੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਉਕਤਾਨ ਪਾਸੋ ਪਿੱਠੂ ਬੈਗ ਵਿੱਚੋ 07 ਪਿਸਟਲ 32 ਬੌਰ, ਇੱਕ ਪਿਸਟਲ 30 ਬੌਰ ਸਮੇਤ 12 ਮੈਗਜੀਨ ਬ੍ਰਾਮਦ ਕੀਤੇ ਗਏ ਅਤੇ ਮੁੱਕਦਮਾ 83 ਮਿਤੀ 26.05.2021 ਜੁਰਮ 25/54/59 ਅਸਲਾ ਐਕਟ ਥਾਣਾ ਦੋਰਾਹਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉਕਤਾਨ ਧਰਮਵੀਰ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨ ਤਾਰਨ ਦੇ ਸਪੰਰਕ ਵਿੱਚ ਹਨ, ਜੋ ਧਰਮਵੀਰ ਸਿੰਘ, ਦੋਸ਼ੀਆਨ ਲਵਜੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਉਕਤਾਨ ਪਾਸੋ ਨਜਾਇਜ ਅਸਲਾ ਬਾਹਰਲੀ ਸਟੇਟ ਤੋ ਮੰਗਵਾ ਕੇ ਆਪਣੇ ਇਲਾਕੇ ਵਿੱਚ ਸਪਲਾਈ ਕਰਾਉਦਾ ਹੈ, ਦੋਸ਼ੀਆ ਨੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲਿਆ ਕੇ ਤਰਨ ਤਾਰਨ ਦੇ ਏਰੀਆ ਵਿੱਚ ਸਪਲਾਈ ਕਰਨਾ ਸੀ ਅਤੇ ਦੋਸ਼ੀ ਲਵਜੀਤ ਸਿੰਘ ਉੱਕਤ ਦੇ ਖਿਲਾਫ ਪਹਿਲਾ ਵੀ ਮੁੱਕਦਮਾ ਨੰਬਰ 58 ਮਿਤੀ 25.04.2020 ਜੁਰਮ 399/402 ਭ/ਦ 25/54/59 ਅਸਲਾ ਐਕਟ ਥਾਣਾ ਹਰੀਕੇ ਜਿਲਾ ਤਰਨਤਾਰਨ ਦਰਜ ਰਜਿਸਟਰ ਹੈ।ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
PUNJAB




INDIA








WORLD










