ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਅੱਜ ਮੋਗਾ ਵਿੱਚ ਫਿਲਮ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ । ਤੁਹਾਨੂੰ ਦੱਸ ਦੇਈਏ ਪਿਛਲੇ ਸਮੇਂ ਤੋਂ ਕਿਆਸ ਆਰੀਆ ਲੱਗ ਰਹੀਆਂ ਸਨ ਕੇ ਸੋਨੂੰ ਸੂਦ ਦੀ ਭੈਣ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੀ ਹੈ ਤੇ ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਵੀ ਲੜ ਸਕਦੀ ਹੈ । ਅੱਜ ਮੋਗਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਇਸ ਮੌਕੇ ਸੋਨੂੰ ਸੂਦ ਵੀ ਮਜੂਦ ਸੀ
ਮਾਲਵਿਕਾ ਸੂਦ ਮੋਗਾ ਵਿੱਚ ਲਗਾਤਾਰ ਸਮਾਜ ਸੇਵੀ ਦੇ ਰੂਪ ਵਿੱਚ ਕੰਮ ਕਰਦੀ ਆ ਰਹੀ ਹੈ । ਉਸ ਸਮੇਂ ਸੋਨੂੰ ਸੂਦ ਵੀ ਗਰੀਬਾਂ ਦੀ ਸੇਵਾ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਸਨ । ਪਰ ਸੋਨੂੰ ਸੂਦ ਨੇ ਆਪ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪਣੀ ਭੈਣ ਨੂੰ ਜਰੂਰ ਅੱਗੇ ਵਧਾਇਆ ਹੈ । ਇਸ ਤੋਂ ਪਹਿਲਾਂ ਇਹ ਕਿਆਸ ਲੱਗੇ ਸਨ ਕੇ ਮਾਲਵਿਕਾ ਸੂਦ ਆਮ ਆਦਮੀ ਪਾਰਟੀ ਵਿੱਚ ਵੀ ਜਾ ਸਕਦੀ ਹੈ ਪਰ ਅੱਜ ਸਾਰੇ ਕਿਆਸ ਖਤਮ ਹੋ ਗਏ ਹਨ । ਆਉਣ ਵਾਲੇ ਦਿਨਾਂ ਨੂੰ ਮੋਗਾ ਕਾਂਗਰਸ ਵਿੱਚ ਦਿਲਚਸਪ ਮੋੜ ਦੇਖਣ ਨੂੰ ਮਿਲ ਸਕਦੇ ਹਨ
PUNJAB




INDIA








WORLD










