ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 23-05-2021 ਨੂੰ ਉਹ ਆਪਣੇ ਪਿਤਾ ਦਵਿੰਦਰ ਕੁਮਾਰ ਸਮੇਤ ਐਕਟਿਵਾ ਸਕੂਟਰੀ ਨੰਬਰੀ ਪੀ.ਬੀ 29-ਟੀ-8070 ਪਰ ਸਵਾਰ ਹੋ ਕੋਟ ਈਸੇ ਖਾਂ ਤੋਂ ਪਿੰਡ ਮੰਦਰ ਵੱਲ ਨੂੰ ਜਾ ਰਹੇ ਸੀ ਅਤੇ ਮੁਦਈ ਦਾ ਪਿਤਾ ਫੋਨ ਸੁਣ ਰਿਹਾ ਸੀ ਤਾਂ ਪਿਛੋਂ ਦੋ ਨਾਮਲੂਮ ਵਿਅਕਤੀ ਇਕ ਸਕੂਟਰੀ ਪਰ ਸਵਾਰ ਹੋ ਕੇ ਆਏ ਅਤੇ ਮੁਦਈ ਦੇ ਪਿਤਾ ਪਾਸੋਂ ਉਸਦਾ ਮੋਬਾਇਲ ਫੋਨ ਝਪਟ ਮਾਰਕੇ, ਖੋਹ ਕੇ ਫਰਾਰ ਹੋ ਗਏ। ਜਿਹਨਾ ਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਦੋਸ਼ੀ ਮਨਜਿੰਦਰ ਸਿੰਘ ਉਰਫ ਕਾਲੂ ਅਤੇ ਸਤਨਾਮ ਸਿੰਘ ਧਾਮੀ ਨੇ ਮੁਦਈ ਦੇ ਪਿਤਾ ਪਾਸੋਂ ਉਸਦਾ ਮੋਬਾਇਲ ਫੋਨ ਖੋਹਿਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਮੋਬਾਇਲ ਫੋਨ ਬ੍ਰਾਂਮਦ ਕਰ ਲਏ ਗਏ। ਸ:ਥ: ਸੁਰਿੰਦਰ ਕੁਮਾਰ ਨੇ 1.ਮਨਜਿੰਦਰ ਸਿੰਘ ਉਰਫ ਕਾਲੂ ਪੁੱਤਰ ਸੁਖਜੀਤ ਸਿੰਘ, 2.ਸਤਨਾਮ ਸਿੰਘ ਧਾਮੀ ਪੁੱਤਰ ਤਾਰਾ ਸਿੰਘ ਵਾਸੀਆਨ ਪਿੰਡ ਦੋਲੇਵਾਲਾ ਜਿਲ੍ਹਾ ਮੋਗਾ ਤੇ 69/27-05-2021 ਅ/ਧ 379(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਪਿੰਡ ਸੁੱਖਾਨੰਦ ਵਿਖੇ ਕਿਸੇ ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਬੇਅਦਬੀ ਕਰਨ ਵਾਲੇ ਵਿਅਕਤੀ ਦੀ ਮੋਕਾ ਪਰ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਪਰ ਵਾਇਰਲ ਕਰ ਦਿੱਤੀ ਹੈ। ਜਿਸ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਅਤੇ ਸਿੱਖ ਸੰਗਤ ਦੇ ਹਿਰਦੇ ਵਲੂੰਦਰੇ ਗਏ ਹਨ। ਲੋਕਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਸੋਂਪ ਦਿੱਤਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੇਵਕ ਸਿੰਘ ਨੇ ਰਾਮ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਝੰਡੂਕੇ ਜਿਲ੍ਹਾ ਮਾਨਸਾ ਤੇ 40/27-05-2021 ਅ/ਧ 295(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਾ ਸਿੰਘ ਨੇ ਅਭੀਸ਼ੇਕ ਉਰਫ ਮੋਹਲਾ ਪੁੱਤਰ ਕਾਲਾ ਵਾਸੀ ਮਸੀਤਾਂ ਰੋਡ ਕੋਟ ਈਸੇ ਖਾਂ ਜਿਲ੍ਹਾ ਮੋਗਾ ਤੇ 70/27-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 420 ਨਸ਼ੀਲੀਆ ਗੋਲੀਆਂ ਮਾਰਕਾ ਕਲੋਵੀਡੋਲ 100-ਐਸ.ਆਰ ਅਤੇ ਇਕ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 03-ਟੀ-3293 ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਕਸ਼ਮੀਰ ਸਿੰਘ ਨੇ ਸਤਨਾਮ ਸਿੰਘ ਉਰਫ ਬਿੱਟੂ ਪੁੱਤਰ ਅਜਾਇਬ ਸਿੰਘ ਵਾਸੀ ਦੋਸਾਂਝ ਰੋਡ, ਪ੍ਰਤਾਪ ਨਗਰ ਮੋਗਾ ਜਿਲ੍ਹਾ ਮੋਗਾ ਤੇ 71/27-05-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 110 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਅਮਰਜੀਤ ਸਿੰਘ ਨੇ ਵੀਰਭਾਨ ਸਿੰਘ ਉਰਫ ਮਾਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਰਣਸੀਂਹ ਕਲਾਂ ਰੋਡ, ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਤੇ 87/27-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਸੰਤਰਾ ਬ੍ਰਾਂਮਦ ਕਰ ਲਈ ਗਈ। ਸ:ਥ: ਬਲਵੀਰ ਸਿੰਘ ਨੇ ਕੁਲਵਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਦੋਧਰ ਸ਼ਰਕੀ ਜਿਲ੍ਹਾ ਮੋਗਾ ਤੇ 63/27-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 20 ਲੀਟਰ ਲਾਹਣ ਅਤੇ ਭੱਠੀ ਦਾ ਸਮਾਨ ਬ੍ਰਾਮਦ ਕਰ ਲਿਆ ਗਿਆ। ਸ:ਥ: ਪਰਮਜੀਤ ਸਿੰਘ ਨੇ ਅਕਾਸ਼ਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਲੰਗੇਆਣਾ ਨਵਾ ਜਿਲ੍ਹਾ ਮੋਗਾ ਤੇ 93/27-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।