ਬਾਘਾਪੁਰਾਣਾ 15 ਜਨਵਰੀ (ਪ.ਪ.) : ਪੰਜਾਬ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿਚ ਮੋਗਾ ਜਿਲ੍ਹੇ ਦੀਆਂ ਸਾਰੀਆਂ ਸੀਟਾਂ ਦੀ ਵੰਡ ਕਰ ਦਿੱਤੀ ਗਈ ਹੈ। ਜਾਰੀ ਹੋਈ ਲਿਸ਼ਟ ਮੁਤਾਬਿਕ ਬਾਘਾਪੁਰਾਣਾ ਤੋਂ ਦਰਸ਼ਨ ਬਰਾੜ, ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਾਹੋਕੇ, ਮੋਗਾ ਤੋਂ ਮਾਲਵਿਕਾ ਸੂਦ ਅਤੇ ਧਰਮਕੋਟ ਤੋਂ ਕਾਕਾ ਲੋਹਗੜ੍ਹ ਉਮੀਦਵਾਰ ਹੋਣਗੇ। ਇਸ ਫੈਸਲੇ ਤੋਂ ਬਾਅਦ ਹਲਕੇ ਦੇ ਕਾਂਗਰਸੀ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਵੱਖ ਵੱਖ ਆਗੂਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਹਾਈਕਮਾਂਡ ਦਾ ਇਹ ਬਹੁਤ ਚੰਗਾ ਫੈਸਲਾ ਹੈ ਤੇ ਲੋਕ ਵੱਡੀ ਲੀਡ ਨਾਲ ਸੀਟਾਂ ਜਿੱਤਵਾ ਕੇ ਪਾਰਟੀ ਦੀ ਝੋਲੀ ਪਾਉਣਗੇ।
PUNJAB




INDIA








WORLD









