ਥਾਣਾ ਅਜੀਤਵਾਲ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਪਲਵਿੰਦਰ ਸਿੰਘ ਉਮਰ ਕਰੀਬ 22 ਸਾਲ ਜੋ ਫੋਟੋਗ੍ਰਾਫੀ ਦਾ ਕੰਮ ਪਿੰਡ ਕੋਕਰੀ ਕਲਾਂ ਵਿਖੇ ਹੀ ਕਰਦਾ ਸੀ ਮਿਤੀ 12-01-2022 ਨੂੰ ਉਸਦਾ ਲੜਕਾ ਪਲਵਿੰਦਰ ਸਿੰਘ ਘਰ ਵਿੱਚ ਮੋਜੂਦ ਸੀ ਤਾਂ ਉਕਤਾਨ ਦੋਸ਼ੀਆਨ ਉਸਦੇ ਘਰ ਆਏ ਅਤੇ ਉਸਦੇ ਲੜਕੇ ਨੂੰ ਦਰਗਾਹ ਪਿੰਡ ਕੋਕਰੀ ਕਲਾਂ ਪਰ ਫੋਟਵਾਂ ਖਿਚਣ ਦਾ ਕਿਹ ਕੇ ਉਸਦੇ ਹੀ ਮੋਟਰ ਸਾਇਕਲ ਪਰ ਬੈਠ ਕੇ ਲੈ ਗਏ।ਜਦ ਮੁਦੈਲਾ ਦਾ ਲੜਕਾ ਸ਼ਾਮ ਤੱਕ ਘਰ ਨਹੀ ਆਇਆ ਤਾਂ ਮੁਦੈਲਾ ਨੇ ਥਾਣਾ ਅਜੀਤਵਾਲ ਵਿਖੇ ਗੁਮੰਸ਼ਦਗੀ ਦੀ ਇਤਲਾਹ ਦਿੱਤੀ ਸੀ। ਅੱਜ ਮਿਤੀ 15-01-2022 ਨੂੰ ਕੋਕਰੀ ਕਲਾਂ ਤੋਂ ਜਲਾਲਾਬਦ ਰੋਡ ਤੇ ਡੂੰਘੀਵਾਲੇ ਭੱਠੇ ਤੋਂ ਅੱਗੇ ਰੋਡ ਤੋਂ ਸੱਜੇ ਹੱਥ ਜਾਦੇ ਸੂਆ ਵਿੱਚ ਮੁਦੈਲਾ ਦੇ ਲੜਕੇ ਪਲਵਿੰਦਰ ਸਿੰਘ ਦੀ ਲਾਸ਼ ਬ੍ਰਾਂਮਦ ਹੋਈ ਹੈ।ਮੁਦੈਲਾ ਨੂੰ ਪੂਰਾ ਯਕੀਨ ਹੈ ਕਿ ਉਸਦੇ ਲੜਕੇ ਦਾ ਕਤਲ ਉਕਤਾਨ ਦੋਸ਼ੀਆਂ ਨੇ ਕੀਤਾ ਹੈ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਦਿਲਜੀਤ ਸਿੰਘ ਨੇ 1.ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਪੁੱਤਰ ਪਲਵਿੰਦਰ ਸਿੰਘ ਵਾਸੀ ਤਲਵੰਡੀ ਮੱਲੀਆਂ 2.ਲਾਲ ਸਿੰਘ ਉਰਫ ਲਾਲੂ ਪੁੱਤਰ ਗਿਆਨ ਸਿੰਘ ਵਾਸੀ ਤਲਵੰਡੀ ਮੱਲੀਆਂ ਤੇ 06/15-01-2022 ਅ/ਧ 302/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤਾਨ ਦੋਸ਼ੀਆਨ ਬਿਜਲੀ ਦੇ ਟਰਾਸਫਾਰਮਾਂ ਵਿੱਚੋਂ ਚੋਰੀ ਤੇਲ ਕਰਕੇ ਅੱਗੇ ਵੇਚਣ ਦੇ ਆਦੀ ਹਨ ਜਿਨਾਂ ਨੇ ਕਰੀਬ ਦੋ ਦਿਨ ਪਹਿਲਾਂ ਵੀ ਧਰਮਕੋਟ ਦਾਣਾ ਮੰਡੀ ਵਿੱਚ ਲੱਗੇ ਟਰਾਸਮਾਰਫ ਵਿੱਚੋ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।ਲੋਕਾਂ ਨੂੰ ਪਤਾ ਲੱਗਣ ਤੇ ਦੋਸ਼ੀ ਭੱਜ ਗਏ ਸਨ।ਇਤਲਾਹ ਭਰੋਸਾਯੋਗ ਹੋਣ ਤੇ ਦਸ਼ੀਆਨ ਖਿਲ਼ਾਫ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬੂਟਾ ਸਿੰਘ ਨੇ 1.ਗੁਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਧਰਮਕੋਟ 2.ਜੱਸਾ ਸਿੰਘ ਉਰਫ ਲਵਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਮਕੋਟ 3.ਸੁੱਖਾ ਸਿੰਘ ਪੁੱਤਰ ਨਾਮਾਲੂਮ ਵਾਸੀ ਜਲਾਲਾਬਾਦ ਤੇ 10/15-01-2022 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਅਰਵਿੰਦਰ ਉਰਫ ਰਾਜੂ ਉਮਰ 30 ਸਾਲ ਆਪਣੇ ਕੰਮ ਸਬੰਧੀ ਘਰ ਤੋਂ ਬਹਾਰ ਗਿਆ ਸੀ ਤਾਂ ਮੁਦਈ ਨੂੰ ਪਤਾ ਲੱਗਾ ਕਿ ਕੋਈ ਨਾਮਾਲੂਮ ਵਹੀਕਲ ਡਰਾਇਵਰ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸਦੇ ਲੜਕੇ ਨੂੰ ਫੇਟ ਮਾਰ ਦਿੱਤੀ ਹੈ ਜਿਸ ਨਾਲ ਉਸਦਾ ਲੜਕਾ ਅਰਵਿੰਦਰ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ਼ ਕਰਵਾਇਆ ਗਿਆ।ਜਿਸਦੀ ਦੋਰਾਨੇ ਇਲਾਜ ਸਿਵਲ ਹਸਪਤਾਲ ਮੋਗਾ ਵਿਖੇ ਮੌਤ ਹੋ ਗਈ। ਸ:ਥ:ਸੁਰਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 06/15-01-2022 ਅ/ਧ 304ਏ/279 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਹੋਲ:ਯਾਦਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਉਰਫ ਗੋਲੂ ਪੁੱਤਰ ਚਰਨ ਸਿੰਘ ਵਾਸੀ ਮਹੇਸ਼ਰੀ ਤੇ 03/15-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 22 ਬੋਤਲਾ ਸ਼ਰਾਬ ਮਾਰਕਾ ਖਾਸਾ ਮੋਟਾ ਸੰਤਰਾ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਬਸੰਤ ਸਿੰਘ ਨੇ ਬੀਨਾ ਪੁੱਤਰ ਪਾਸ਼ੀ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 06/15-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 80 ਬੋਤਲਾ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਚਰਨ ਸਿੰਘ ਨੇ ਨਾਨਕ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਕਮਾਲਕੇ ਕਲਾਂ ਤੇ 09/15-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਐਸ ਆਈ ਗੁਰਾ ਸਿੰਘ ਨੇ ਇਕਬਾਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਲੁਹਾਰਾ ਤੇ 08/15-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਐਸ ਆਈ ਮਲਕੀਤ ਸਿੰਘ ਨੇ ਇਕਬਾਲ ਸਿੰਘ ਉਰਫ ਘਾਲੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰੋਤਾਂ ਤੇ 09/15-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 60 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਹੋਲ:ਤਜਿੰਦਰਪਾਲ ਸਿੰਘ ਨੇ ਹਰਜਿੰਦਰ ਸਿੰਘ ਉਰਫ ਗਿੰਦਾ ਪੁੱਤਰ ਕੱਤਰ ਸਿੰਘ ਸਿੰਘ ਵਾਸੀ ਬੁੱਧ ਸਿੰਘ ਵਾਲਾ ਤੇ 08/15-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









