ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 29-ਐਮ-0508 ਪਰ ਸਵਾਰ ਹੋ ਕੇ,ਪਿੰਡ ਇੰਦਰਗੜ੍ਹ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਨ ਇਕ ਆਈ-20 ਕਾਰ ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਕਾਰ ਦੀ ਸਾਈਡ ਮਾਰ ਕੇ ਮੁਦਈ ਨੂੰ ਹੇਠਾ ਡੇਗ ਦਿੱਤਾ ਅਤੇ ਮੁਦਈ ਨੂੰ ਡਰਾ ਕੇ, ਉਸ ਪਾਸੋਂ 4000/- ਰੁਪਏ ਨਗਦ, ਇਕ ਜੀ.ਓ ਕੰਪਨੀ ਦੀ ਡੋਂਗਲ, ਪਾਸਪੋਰਟ ਸਾਈਜ ਫੋਟੋਆਂ, ਪੈਨ ਡਰਾਈਵ, ਇਕ ਮੋਬਾਇਲ ਫੋਨ ਅਤੇ ਕੁੱਝ ਜਰੂਰੀ ਕਾਗਜਾਤ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ। ਹੁਣ ਤੱਕ ਮੁਦਈ ਆਪਣੇ ਤੌਰ ਤੇ ਪੜਤਾਲ ਕਰਦਾ ਰਿਹਾ ਅਤੇ ਮੁਦਈ ਨੂੰ ਪਤਾ ਲੱਗਾ ਹੈ ਕਿ ਉਕਤਾਨ ਦੋਸ਼ੀਆਂ ਨੇ ਨਵਦੀਪ ਕੁਮਾਰ ਮੋਤੀ ਸੀਮੈਂਟ ਸਟੋਟ, ਪੰਡੋਰੀ ਗੇਟ ਧਰਮਕੋਟ ਨਾਲ ਵੀ ਅਜਿਹੀ ਵਾਰਦਾਤ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਨਜੀਤ ਸਿੰਘ ਨੇ ਦੋ ਨਾਮਲੂਮ ਵਿਅਕਤੀ ਤੇ 13/18-01-2022 ਅ/ਧ 379(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਸਵਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 920 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ ਅਤੇ ਦੋਰਾਨੇ ਪੁੱਛਗਿੱਛ ਦੋਸ਼ੀ ਜੁਗੀ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਸ:ਥ: ਬਲਧੀਰ ਸਿੰਘ ਨੇ 1.ਸਵਰਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਾਮੂਵਾਲਾ ਕਲਾਂ ਜਿਲ੍ਹਾ ਮੋਗਾ 2.ਜੁਗੀ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਰਾਮੂਵਾਲਾ ਕਲਾਂ ਤੇ 09/18-01-2022 ਅ/ਧ 22,29-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ।ਹੋਲ: ਲਖਵੀਰ ਸਿੰਘ ਨੇ ਮਲਕੀਤ ਸਿੰਘ ਉਰਫ ਮੀਤਾ ਪੁੱਤਰ ਜੰਗ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 10/18-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕੁੱਲ 27 ਬੋਤਲਾਂ ਸ਼ਰਾਬ ਠੇਕਾ (09 ਬੋਤਲਾਂ ਸ਼ਰਾਬ ਮਾਰਕਾ ਫਸਟ ਚੁਆਇਸ (ਪੰਜਾਬ), 10 ਬੋਤਲਾਂ ਸ਼ਰਾਬ ਮਾਰਕਾ ਖਾਸਾ ਸੰਤਰਾ(ਪੰਜਾਬ) ਅਤੇ 08 ਬੋਤਲਾ ਸ਼ਰਾਬ ਮਾਰਕਾ ਪੰਜਾਬ ਹੀਰ ਰਾਂਝਾ(ਪੰਜਾਬ)) ਬ੍ਰਾਂਮਦ ਕਰ ਲਈ ਗਈ। ਸ:ਥ: ਜਗਦੇਵ ਸਿੰਘ ਨੇ ਚਰਨਜੀਤ ਸਿੰਘ ਪੁੱਤਰ ਕੇਸ਼ੂ ਰਾਮ ਵਾਸੀ ਰਾਊਕੇ ਕਲਾਂ ਜਿਲ੍ਹਾ ਮੋਗਾ ਤੇ 06/18-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 18 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਸੋਂਫੀ ਬ੍ਰਾਂਮਦ ਕਰ ਲਈ ਗਈ। ਸ:ਥ: ਰਸ਼ਪਾਲ ਸਿੰਘ ਨੇ ਜਗਸੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮਾਣੂੰਕੇ ਜਿਲ੍ਹਾ ਮੋਗਾ ਤੇ 10/18-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿੱਚੋਂ 30 ਬੋਤਲਾਂ ਸ਼ਰਾਬ ਠੇਕਾ ਬ੍ਰਾਂਮਦ ਕਰ ਲਈ ਗਈ। ਹੋਲ: ਤਜਿੰਦਰ ਸਿੰਘ ਨੇ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਗੁਰਪਾਲ ਸਿੰਘ ਵਾਸੀ ਮਹੰਤਾਂ ਵਾਲਾ ਮੁਹੱਲਾ, ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 11/18-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 52 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਚਰਨ ਸਿੰਘ ਨੇ ਮੁਖਤਿਆਰ ਸਿੰਘ ਉਰਫ ਮੁਖਤਿਆਰੀ ਪੁੱਤਰ ਪੂਰਨ ਸਿੰਘ ਵਾਸੀ ਨੇੜੇ ਚੁੰਗੀ ਨੰ:3, ਮੋਗਾ ਤੇ 08/18-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਮਨਜਿੰਦਰ ਸਿੰਘ ਨੇ ਸੰਤੋਖ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਮੇਲਕ ਅਕਾਲੀਆਂ ਜਿਲ੍ਹਾ ਮੋਗਾ ਤੇ 05/18-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









