ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ । ਜਿਨ੍ਹਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਡੇਰਿਆਂ ਦੇ ਗੇੜੇ ਲਾਉਣ ਲੱਗ ਪਏ ਹਨ । ਸੱਭ ਤੋਂ ਵੱਧ ਚਰਚਾ ਵਿੱਚ ਹੈ ਡੇਰਾ ਸਿਰਸਾ ਜਿਥੇ ਪਿਛਲੇ ਦਿਨੀਂ ਭਾਜਪਾ ਤੇ ਕਾਂਗਰਸ ਦੇ ਉਮੀਦਵਾਰ ਇੱਕ ਡੇਰੇ ਵਿੱਚ ਬੈਠੇ ਦਿਖਾਈ ਦੇ ਰਹੇ ਸਨ । ਹੁਣ ਡੇਰੇ ਵਿੱਚ ਜਾਣ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੀ ਵੀਡੀਓ ਸਾਹਮਣੇ ਆਈ ਹੈ ਤੇ ਡੇਰਾ ਮੁਖੀ ਰਾਮ ਰਹੀਮ ਦੀਆਂ ਸਿਫਤਾਂ ਕਰਦਾ ਨਜਰ ਆਉਦਾ ਹੈ । 2015 ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਦੌਰਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ । ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਕਦੇ ਵੀ ਡੇਰਾ ਸਿਰਸਾ ਦੇ ਖਿਲਾਫ ਬਿਆਨ ਨਹੀਂ ਦਿੱਤਾ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕ ਵੀ ਡੇਰਾ ਪ੍ਰੇਮੀ ਹੀ ਸੀ । ਵਿਰੋਧੀ ਪਾਰਟੀਆਂ ਲਗਾਤਾਰ ਅਕਾਲੀ ਦਲ ਤੇ ਨਿਸ਼ਾਨਾ ਲਾਉਦੀਆਂ ਰਹਿੰਦੀਆਂ ਹਨ ਕੇ ਇਨ੍ਹਾਂ ਬੇਅਦਬੀ ਕਰਨ ਵਾਲਿਆਂ ਨੂੰ ਅਕਾਲੀ ਦਲ ਬਚਾਇਆ ਹੈ । ਤੁਹਾਨੂੰ ਦੱਸ ਦੇਈਏ ਐਤਵਾਰ ਹਲਕਾ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਡੇਰਾ ਸਿਰਸਾ ਵਿਖੇ ਪੈਰ ਪਾਏ ਗਏ। ਇਸ ਦੌਰਾਨ ਅਕਾਲੀ ਉਮੀਦਵਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਤਾਰੀਫ਼ ਵਿੱਚ ਪੁਲ ਵੀ ਬੰਨ੍ਹੇ।
ਇਸਤੋਂ ਪਹਿਲਾਂ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੀ ਡੇਰਾ ਸਿਰਸਾ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਸਤਿਸੰਗ ਵਿੱਚ ਜਾਣ ਤੋਂ ਬਾਅਦ ਆਖਿਆ ਸੀ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ। ਗੱਲਬਾਤ ਕਰਦਿਆਂ ਆਖਿਆ ਸੀ ਕਿ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ ‘ਚ ਜਾਵਾਂਗੇ। ਇਨਸਾਫ ਜ਼ਰੂਰ ਮਿਲੇਗਾ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ।
ਐਤਵਾਰ ਨੂੰ ਡੇਰੇ ਵਿੱਚ ਨਤਮਸਤਕ ਹੋਣ ਉਪਰੰਤ ਅਕਾਲੀ ਉਮੀਦਵਾਰ ਹਰਦੇਵ ਮੇਘ ਨੇ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮ ਕੀਤੇ ਹਨ ਅਤੇ ਕਰਦਾ ਹੈ। ਉਨ੍ਹਾਂ ਸਿਰਸਾ ਮੁਖੀ ਦੀ ਤਾਰੀਫ਼ ਕਰਦਿਆਂ ਇਹ ਵੀ ਕਿਹਾ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਹਮੇਸ਼ਾ ਲੋਕਾਂ ਨੂੰ ਸੇਵਾ ਭਾਵਨਾ ਕਰਨੀ ਸਿਖਾਉਂਦੇ ਹਨ।
PUNJAB




INDIA








WORLD









