ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਮੋਗਾ ਰੋਡ ਕੋਟ ਈਸੇ ਖਾਂ ਵਿਖੇ ਸਮਰਸੀਬਲ ਮੋਟਰਾਂ (ਮੱਛੀ ਮੋਟਰਾਂ) ਅਤੇ ਪਾਈਪਾਂ ਦੀ ਦੁਕਾਨ ਹੈ। ਜਿਥੋਂ ਮਿਤੀ 13/14-01-2022 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਦੁਕਾਨ ਦੇ ਪਿਛਲੇ ਪਾਸਿਓ ਕੰਧ ਨੂੰ ਪਾੜ ਲਾ ਕੇ, ਦੁਕਾਨ ਵਿੱਚੋਂ 05 ਮੋਟਰਾਂ 1-1/2 ਐਚ.ਪੀ., 03 ਮੋਟਰਾਂ 02 ਐਚ.ਪੀ., ਇਕ ਐਲ.ਈ.ਡੀ, ਤਾਰਾਂ ਦਾ ਬੰਡਲ, ਪਲੇਟਾਂ ਦਾ ਬੰਡਲ ਅਤੇ ਗੱਲੇ ਵਿਚੋਂ 15000/- ਰੁਪਏ ਚੋਰੀ ਕਰਕੇ ਲੈ ਗਏ। ਕੁੱਲ ਮਲੀਤੀ:-1,90,000/- ਰੁਪਏ। ਸ:ਥ: ਸਤਨਾਮ ਸਿੰਘ ਨੇ ਨਾਮਲੂਮ ਵਿਅਕਤੀ ਤੇ 09/16-01-2022 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਤਜਿੰਦਰ ਸਿੰਘ ਉਰਫ ਜੋਨੀ ਪੁੱਤਰ ਦਰਸ਼ਨ ਸਿੰਘ ਵਾਸੀ ਰਾਜੇਆਣਾ ਨਾਲ ਪਿੰਡ ਲਧਾਈਕੇ ਵਿਖੇ ਗੁਰੂਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਗਿਆ ਸੀ ਤਾਂ ਦੋਸ਼ੀਆਂ ਨੇ ਆਪਣੀ ਕਰੂਜ ਗੱਡੀ ਨੰਬਰੀ ਪੀ.ਬੀ-10-ਡੀ.ਏ-7730 ਪਿਛੋ ਲਿਆ ਕੇ ਮੁਦਈ ਦੇ ਮੋਟਰਸਾਈਕਲ ਨੰਬਰੀ ਪੀ.ਬੀ 76-1829 ਵਿੱਚ ਮਾਰੀ। ਜਿਸ ਨਾਲ ਮੁਦਈ ਅਤੇ ਤਜਿੰਦਰ ਸਿੰਘ ਹੇਠਾ ਡਿੱਗ ਗਏ ਤਾਂ ਦੋਸ਼ੀਆਂ ਨੇ ਗੱਡੀ ਰੋਕਣ ਦੀ ਬਜਾਏ ਵਾਰ-ਵਾਰ ਗੱਡੀ ਮੁਦਈ ਉਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜੋ ਚਿੱਕੜ ਹੋਣ ਕਾਰਨ ਸਫਲ ਨਹੀ ਹੋ ਸਕੇ।ਜਿਸ ਦੋਰਾਨ ਮੁਦਈ ਦਾ ਸਾਥੀ ਤਜਿੰਦਰ ਸਿੰਘ ਮੋਕਾ ਤੋਂ ਭੱਜ ਗਿਆ ਅਤੇ ਦੋਸ਼ੀਆਂ ਨੇ ਗੱਡੀ ਵਿਚੋਂ ਉਤਰ ਕੇ ਮੁਦਈ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਅਤੇ ਆਪਣੀ ਗੱਡੀ ਵਿੱਚ ਸਵਾਰ ਹੋ ਕੇ, ਮੋਕਾ ਤੋਂ ਫਰਾਰ ਹੋ ਗਏ। ਮੁਦਈ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਅਧੀਨ ਹੈ। ਵਜਾ੍ਹ ਰੰਜਿਸ਼:- 3/4 ਸਾਲ ਪਹਿਲਾਂ ਮੁਦਈ ਅਤੇ ਦੋਸ਼ੀ ਬੂਟਾ ਸਿੰਘ ਵਗੈਰਾ ਖਿਲਾਫ ਮੁਕੱਦਮਾਂ ਦਰਜ ਹੋਇਆ ਸੀ ਅਤੇ ਮੁਦਈ ਦੋਸ਼ੀਆਂ ਨੂੰ ਤਾਰੀਕ ਪੇਸ਼ੀ ਤੇ ਜਾਣ ਲਈ ਕਹਿੰਦਾ ਸੀ। ਸ:ਥ: ਸਰਦਾਰਾ ਸਿੰਘ ਨੇ 1.ਬੂਟਾ ਸਿੰਘ ਪੁੱਤਰ ਸਰਬਜੀਤ ਸਿੰਘ 2.ਗੁਰਤੇਜ ਸਿੰਘ ਪੁੱਤਰ ਸਰਬਜੀਤ ਸਿੰਘ 3.ਹਰਪ੍ਰੀਤ ਕੁਮਾਰ ਉਰਫ ਮਨਜੀਤਾ ਪੁੱਤਰ ਲਾਲ ਚੰਦ 4.ਹਰਮਨ ਸਿੰਘ ਪੁੱਤਰ ਨਾਮਲੂਮ ਵਾਸੀਆਨ ਪਿੰਡ ਰਾਜੇਆਣਾ ਅਤੇ ਇਕ ਨਾਮਲੂਮ ਵਿਅਕਤੀ ਤੇ 09/16-01-2022 ਅ/ਧ 323, 324, 427, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਇਕ ਪਲਸਰ ਮੋਟਰਸਾਈਕਲ ਨੰਬਰੀ ਪੀ.ਬੀ-29-ਵੀ-0271 ਸਮੇਤ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਇੰਸ: ਕਿਰਪਾਲ ਸਿੰਘ ਨੇ 1.ਰਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਬਲਵੀਰ ਸਿੰਘ ਵਾਸੀ ਜੀਦੜਾ ਥਾਣਾ ਧਰਮਕੋਟ
2.ਜੋਗਿੰਦਰ ਸਿੰਘ ਉਰਫ ਕਾਕਾ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਜੀਦੜਾ ਥਾਣਾ ਧਰਮਕੋਟ ਤੇ 05/16-01-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 24 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਸੁਖਮੰਦਰ ਸਿੰਘ ਨੇ ਜਗਦੀਸ਼ ਸਿੰਘ ਉਰਫ ਕਿੰਨੂ ਪੁੱਤਰ ਕੁਲਵੰਤ ਸਿੰਘ ਵਾਸੀ ਮਹੇਸ਼ਰੀ ਸੰਧੂਆਂ ਜਿਲ੍ਹਾ ਮੋਗਾ ਤੇ 04/16-01-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









