ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਨਸ਼ੇ ਦੇ ਆਦੀ ਮਰੀਜਾਂ ਨੂੰ ਓ.ਐਸ.ਟੀ ਦਵਾਈਆਂ ਵੰਡਦੇ ਹਨ ਅਤੇ ਮਿਤੀ 30-12-2021 ਨੂੰ ਦੋ ਨਾਮਲੂਮ ਵਿਅਕਤੀ ਡੋਅਨ ਬੋਸਕੋ ਦੇ ਦਫਤਰ ਵਿੱਚ ਦਾਖਲ ਹੋਏ ਅਤੇ ਉਹਨਾ ਦੇ ਓ.ਐਸ.ਟੀ ਰੂਮ ਦੇ ਦਰਵਾਜੇ ਦਾ ਤਾਲਾ ਤੋੜ ਕੇ, ਸੀ.ਸੀ.ਟੀ.ਵੀ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਕਮਰੇ ਵਿੱਚੋਂ 1493 ਗੋਲੀਆਂ ਬੁਪ੍ਰੋਨੇਰਫੀਨ 0.4 ਐਮ, 1738 ਗੋਲੀਆਂ ਬੁਪ੍ਰੋਨੇਰਫੀਨ 2 ਐਮ.ਜੀ ਅਤੇ 3000/- ਰੁਪਏ ਚੋਰੀ ਕਰਕੇ ਲੈ ਗਏ। ਹੁਣ ਤੱਕ ਮੁਦਈ ਇਸ ਸਬੰਧੀ ਆਪਣੇ ਤੌਰ ਤੇ ਪੜਤਾਲ ਕਰਦਾ ਰਿਹਾ ਅਤੇ ਮਹਿਕਮੇਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਾ ਰਿਹਾ। ਕੁੱਲ ਮਲੀਤੀ:70,000/- ਰੁਪਏ। ਸ:ਥ: ਲਖਵਿੰਦਰ ਸਿੰਘ ਨੇਦੋ ਨਾਮਲੂਮ ਵਿਅਕਤੀ ਤੇ 13/22-01-2022 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਸ਼ੀ ਨੂੰ ਮੁਕੱਦਮਾਂ ਨੰਬਰ 25 ਮਿਤੀ 26-02-2020 ਅ/ਧ 379(ਬੀ),34 ਭ:ਦ: ਥਾਣਾ ਸਿਟੀ ਮੋਗਾ ਵਿੱਚ ਮਾਨਯੋਗ ਅਦਾਲਤ ਸ਼੍ਰੀਮਤੀ ਮਨਦੀਪ ਪੰਨੂ ਸ਼ੈਸ਼ਨ ਜੱਜ ਸਾਹਿਬ ਮੋਗਾ ਜੀ ਵੱਲੋਂ ਮਿਤੀ 30-11-2021 ਨੂੰ 299 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਸੀ। ਜਿਸ ਦੇ ਖਿਲਾਫ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਲਕੀਤ ਸਿੰਘ ਨੇ ਕੁਲਤਾਰ ਸਿੰਘ ਉਰਫ ਹੈਪੀ ਪੁੱਤਰ ਪੂਰਨ ਸਿੰਘ ਵਾਸੀ ਭਿੰਡਰ ਕਲਾਂ ਜਿਲ੍ਹਾ ਮੋਗਾ ਤੇ 12/22-01-2022 ਅ/ਧ 174(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਤਜਿੰਦਰ ਸਿੰਘ ਉਰਫ ਤੋਤੀ ਨੂੰ ਸਕੂਟਰ ਬਜਾਜ ਚੇਤਕ ਨੰਬਰੀ ਪੀ.ਬੀ 62-2872 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 14600 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਕਰ ਲਈਆਂ ਗਈਆਂ।ਦੋਰਾਨੇ ਪੁੱਛ-ਗਿੱਛ ਦੋਸ਼ੀ ਤਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਹਰਦੀਪ ਸਿੰਘ “ਢਿੱਲੋ ਮੈਡੀਕਲ ਸਟੋਰ” ਪਿੰਡ ਬੰਬੀਹਾ ਭਾਈ ਦਾ ਮਾਲਕ ਹੈ। ਜੋ ਉਸਨੂੰ ਨਸ਼ੀਲੀਆਂ ਗੋਲੀਆਂ ਦਾ ਪ੍ਰਬੰਧ ਕਰਕੇ ਦਿੰਦਾ ਹੈ ਅਤੇ ਤਜਿੰਦਰ ਸਿੰਘ ਨਸ਼ੀਲੀਆਂ ਗੋਲੀਆਂ ਅੱਗੇ ਪਿੰਡਾ ਵਿੱਚ ਸਪਲਾਈ ਕਰਦਾ ਹੈ। ਜਿਸਤੇ ਦੋਸ਼ੀ ਹਰਦੀਪ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਇੰਸ: ਕੁਲਵਿੰਦਰ ਸਿੰਘ ਨੇ 1.ਤਜਿੰਦਰ ਸਿੰਘ ਉਰਫ ਤੋਤੀ ਪੁੱਤਰ ਦਰਸ਼ਨ ਸਿੰਘ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਥਾਣਾ ਬਾਜਾਖਾਨਾ ਜਿਲ੍ਹਾ ਫਰੀਦਕੋਟ2.ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬੰਬੀਹਾ ਭਾਈ ਥਾਣਾ ਸਮਾਲਸਰ ਤੇ 13/22-01-2022 ਅ/ਧ 22,25,29-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









