ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਅਮ੍ਰਿਤਸਰ ਤੋਂ ਉਮੀਦਵਾਰ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦਿਆਂ ਦੱਸਿਆ ਕੇ ਉਨ੍ਹਾਂ ਨੂੰ ਧਮਕਾਉਣ ਲਈ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਗੈਂਗਸਟਰਾਂ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਭ ਜਾਣਦੇ ਹਨ ਕਿ ਕਿਹੜੇ ਗੈਂਗਸਟਰ ਕਿਸ ਸਿਆਸਤਦਾਨ ਨਾਲ ਜੁੜੇ ਹੋਏ ਹਨ।
ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ ਸਿਆਸੀ ਮਾਫੀਆ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ, ਕਈ ਗੈਂਗਸਟਰ ਜੇਲ ਅੰਦਰੋਂ ਫੋਨ ਕਰਕੇ ਮੈਨੂੰ ਅਤੇ ਕਈ ਵੋਟਰਾਂ ਨੂੰ ਧਮਕੀਆਂ ਦੇ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਮੰਤਰੀ ਨੂੰ ਸਭ ਪਤਾ ਹੈ। ਸਾਬਕਾ ਆਈਜੀ ਨੇ ਕਿਹਾ ਕਿ ਮੈਂ ਨਾਭਾ ਜੇਲ ਬ੍ਰੇਕ ‘ਤੇ ਵੀ ਕੰਮ ਕੀਤਾ ਹੈ ਇਸ ਲਈ ਸਭ ਨੂੰ ਪਤਾ ਹੈ ਕਿ ਕਿਹੜਾ ਗੈਂਗਸਟਰ ਕਿਸ ਸਿਆਸੀ ਮਾਫੀਆ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚੋਂ ਵੀ ਸਮਾਰਟਫ਼ੋਨ ਚੱਲ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਗੈਂਗਸਟਰ ਜੋ ਸਰਕਾਰੀ ਰਿਕਾਰਡ ਅਨੁਸਾਰ ਜੇਲ੍ਹ ਦੇ ਅੰਦਰ ਹਨ ਪਰ ਅਸਲ ਵਿੱਚ ਜੇਲ੍ਹ ਤੋਂ ਬਾਹਰ ਕੁਝ ਸਿਆਸਤਦਾਨਾਂ ਲਈ ਕੰਮ ਕਰ ਰਹੇ ਹਨ।
PUNJAB




INDIA








WORLD









