ਚੰਡੀਗੜ੍ਹ, 29 ਮਈ (ਪ.ਪ.) : ਪੰਜਾਬ ਕਾਂਗਰਸ ਵਿੱਚ ਪਿਛਲੇ ਦਿਨਾਂ ਤੋਂ ਚੱਲ੍ਹ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਦਿੱਲੀ ਹਾਈਕਮਾਨ ਨੇ ਸਖਤ ਨੋਟਿਸ ਲੈਂਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ । ਜੋ ਪਿਛਲੇ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿੱਚ ਤਲਖ ਬਾਜੀ ਚੱਲ ਰਹੀ ਸੀ ਤੇ ਇੱਕ ਦੂਜੇ ਖਿਲਾਫ ਮੀਡੀਆ ‘ਚ ਆ ਕੇ ਬਿਆਨ ਦਾਗੇ ਜਾ ਰਹੇ ਸੀ ਇਸ ਲੜ੍ਹਾਈ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਕੁਦ ਪਏ ਸੀ ਤੇ ਨਾਲ ਕੁੱਝ ਮੰਤਰੀਆਂ ਨੇ ਮੀਟਿੰਗ ਕਰ ਮੁੱਖ ਮੰਤਰੀ ਖਿਲਾਫ ਬਾਗੀ ਸੁਰਾਂ ਵਿੱਚ ਬਿਆਨ ਦਿੱਤੇ ਸੀ ਤੇ ਪਰਗਟ ਸਿੰਘ ਨੇ ਤਾਂ ਕੈਪਟਨ ਦੀ ਅਗਵਾਈ ਵਿੱਚ ਅਗਲੀਆ ਚੋਣਾਂ ਨਾਂ ਲੜ੍ਹਨ ਤੱਕ ਆਖ ਦਿੱਤਾ ਸੀ ਤੇ ਜਿਸ ਨਾਲ ਪਾਰਟੀ ਨੂੰ ਵੱਡਾ ਨਕਸਾਨ ਹੋ ਸਕਦਾ ਹੈ । ਇਸ ਲੜ੍ਹਾਈ ਦੌਰਾਨ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਗਰਾਫ ਥੱਲੇ ਜਾਣ ਲੱਗਾ ਤੇ ਆਉਣ ਵਾਲੇ ਸਮੇਂ ਵਿੱਚ ਅਤੇ ਆਉਣ ਵਾਲੀਆਂ ਚੌਣਾਂ ਵਿੱਚ ਕਾਂਗਰਸ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ । ਇਸ ਸਾਰੇ ਦਾ ਸੋਨੀਆ ਗਾਂਧੀ ਨੇ ਸਖਤ ਨੋਟਿਸ ਲੈਂਦਿਆਂ ਤਿੰਨ ਮੈਂਬਰੀ ਕਮੇਟੀ ਬਣਾਈ ਜਿਸ ਵਿੱਚ ਮਲਿਕਾਰਜੁਨ ਖੜਗੇ ਨੂੰ ਚੇਅਰਮੈਨ, ਜੇ. ਪੀ. ਅਗਰਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਰਾਵਤ ਨੂੰ ਲਿਆ ਗਿਆ ਹੈ । ਇਹ ਕਮੇਟੀ ਪੰਜਾਬ ਦੇ ਆਗੂਆਂ ਨਾਲ ਗੱਲ ਕਰੇਗੀ ਤੇ ਮੱਤਭੇਦਾਂ ਨੂੰ ਸੁਲਝਾਉਣ ਲਈ ਕੰਮ ਕਰੇਗੀ
PUNJAB




INDIA








WORLD










