ਮਲੇਰਕੋਟਲਾ, 29 ਮਈ (ਪ.ਪ.) : ਜਿਲ੍ਹਾ ਮਲੇਰਕੋਟਲਾ ਦੇ ਪਿੰੰਡ ਕੁਠਾਲਾ ਵਿੱਚ ਇੱਕ ਅਨਹੋਣੀ ਘਟਨਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਹੀ ਪਰਿਵਾਰ ਦੀਆਂ ਦੋ ਔਰਤਾਂ ਤੇ ਇੱਕ ਲੜਕੀ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੀਆਂ ਤਿੰਨੇ ਮਾਵਾਂ ਧੀਆਂ ਹੀ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਜਿਮੀਦਾਰ ਪਰਿਵਾਰ ਨਾਲ ਸਬੰਧ ਰੱਖਦੀਆਂ ਸੀ ਤੇ ਮੁੱਢਲੀ ਜਾਂਚ ਵਿੱਚ ਇਹ ਹੀ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਆਰਥਿਕ ਤੰਗੀ ਕਰਕੇ ਹੀ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਮ੍ਰਿਤਕਾਂ ਦੀ ਪਹਿਚਾਣ 43 ਸਾਲਾ ਸੁਖਵਿੰਦਰ ਕੌਰ ਪਤਨੀ ਸਵ: ਗੁਰਪ੍ਰੀਤ ਸਿੰਘ, 19 ਸਾਲਾ ਲੜਕੀ ਅਮਨਜੀਤ ਕੌਰ, ਲੜਕੀ ਦੀ ਨਾਨੀ ਹਰਮੇਲ ਕੌਰ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ 2 ਬੱਚੇ ਛੱਡ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
PUNJAB




INDIA








WORLD










