ਬਾਘਾਪੁਰਾਣਾ 29 ਮਈ (ਪ.ਪ.) : ਪੰਜਾਬ ਵਿਚ ਦਿਨੋਂ ਦਿਨ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ 77 ਪੀ ਏ ਸੀ ਮੈਂਬਰ ਐਲਾਨੇ ਸਨ। ਜਿਨ੍ਹਾਂ ਵਿਚੋਂ 2 ਮੈਂਬਰ ਹਲਕਾ ਬਾਘਾਪੁਰਾਣਾ ਨਾਲ ਸਬੰਧਤ ਸਨ , ਜਿਨ੍ਹਾਂ ਦਾ ਸਨਮਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਬਾਘਾਪੁਰਾਣਾ ਨਾਲ ਸਬੰਧਤ ਸਮੁੱਚੀ ਟੀਮ ਵਲੋਂ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਿਚ ਹੋਰਨਾ ਅਕਾਲੀ ਲੀਡਰਾਂ ਨੇ ਨਵ ਨਿਯੁਕਤ ਪੀ.ਏ.ਸੀ. ਮੈਂਬਰ ਜਗਤਾਰ ਸਿੰਘ ਰਾਜੇਆਣਾ ਅਤੇ ਕਰਨਲ ਦਰਸ਼ਨ ਸਿੰਘ ਸਮਾਧ ਭਾਈ ਨੂੰ ਵਧਾਈ ਦਿੱਤੀ। ਜਗਤਾਰ ਸਿੰਘ ਰਾਜੇਆਣਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਪਾਰਟੀ ਹਾਈਕਮਾਂਡ ਵਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਅਕਾਲੀ ਦਲ ਦੇ ਗਰਾਫ ਨੂੰ ਹੋਰ ਉੱਚਾ ਚੁੱਕਣ ਲਈ ਪੂਰਾ ਜੋਰ ਲਗਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਉਨ੍ਹਾਂ ਦੇ ਪਰਿਵਾਰ ਦੀ ਦ੍ਰਿੜਤਾ ਅਤੇ ਅਥਾਹ ਭਾਵਨਾ ਨੂੰ ਹਾਈਕਮਾਂਡ ਬਾਖੂਬੀ ਜਾਣਦਾ ਹੈ ਜਿਸਦੀ ਬਦੌਲਤ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਜਿੰਮੇਵਾਰੀ ਨਾਲ ਨਿਵਾਜਿਆ ਹੈ। ਇਸ ਮੌਕੇ ਪੀ.ਏ.ਸੀ. ਮੈਂਬਰਾਂ ਦਾ ਸਨਮਾਨ ਕਰਨ ਵੇਲੇ ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁੱਟੋ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ, ਸਰਪੰਚ ਜਰਨੈਲ ਸਿੰਘ ਲੰਗੇਆਣਾ, ਹਰਮੇਲ ਸਿੰਘ ਮੌੜ, ਸੁਖਚਰਨ ਸਿੰਘ ਛਿੰਦਾ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ ਸਮੇਤ ਹੋਰ ਵੀ ਪਾਰਟੀ ਵਰਕਰ ਹਾਜ਼ਿਰ ਸਨ।
PUNJAB




INDIA








WORLD










