
ਨਾਭਾ:- ਤਾਜਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਦੇ ਬੌੜਾਂ ਗੇਟ ਚੌਕ ਵਿੱਚ ਜਿਥੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਉਸ ਟਾਈਮ ਨਾਭਾ ਜੇਲ੍ਹ ਦਾ ਕਰਮਚਾਰੀ ਵੀ ਆਪਣੇ ਪਰਿਵਾਰ ਨਾਲ ਵਿਆਹ ਤੋਂ ਵਾਪਸ ਆ ਰਹਿਆ ਸੀ ਜਦੋਂ ਪੁਲਿਸ ਨੇ ਕਾਰ ਰੋਕਣ ਦਾ ਇਸ਼ਾਰਾ ਕੀਤਾ ਤਾਂ ਹਰਮਿੰਦਰ ਸਿੰਘ ਦੇ ਦੱਸਣ ਮੁਤਾਬਿਕ ਉਸ ਦੀ ਕਾਰ ਰੁਕਦੀ ਅੱਗੇ ਨਿਕਲ ਗਈ ਤੇ ਜਿਸ ਦੌਰਾਨ ਨਾਕੇ ਤੇ ਖੜੇ ਏ ਐਸ ਆਈ ਮੇਵਾ ਨੇ ਕਾਰ ਕੋਲ ਆ ਕੇ ਜੋਰ ਦੀ ਕਾਰ ਦੇ ਸ਼ੀਸ਼ੇ ਤੇ ਬੇਟਰੀ ਮਾਰੀ ਤੇ ਸ਼ੀਸ਼ਾ ਟੁੱਟ ਗਿਆ ਤੇ ਕਾਰ ਵਿੱਚ ਬੈਠੀ ਬੱਚੀ ਦੇ ਅੱਖਾਂ ਵਿੱਚ ਸ਼ੀਸ਼ਾ ਵੱਜ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਜਦੋਂ ਇਸ ਸਬੰਧੀ ਏ ਐਸ ਆਈ ਮੇਵਾ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਆਖ ਕੇ ਪੱਲਾ ਝਾੜ ਲਿਆ ਕੇ ਕਾਰ ਦਾ ਸ਼ੀਸ਼ਾ ਪਹਿਲਾਂ ਟੁੱਟਿਆ ਹੋਵੇਗਾ ਜਾ ਤੁਰੀ ਜਾਂਦੀ ਗੱਡੀ ਨੂੰ ਹੱਥ ਦੇਣ ਵੇਲੇ ਬੇਟਰੀ ਵੱਜ ਗਈ ਹੋਣੀ । ਉਸ ਨੇ ਆਵਦੀ ਗਲਤੀ ਮੰਨਣ ਤੋਂ ਇਨਕਾਰ ਕੀਤਾ।
ਦੂਜੇ ਪਾਸੇ ਮੈਕਸੀਮਮ ਸਕਿਓਰਿਟੀ ਜੇਲ੍ਹ ਦੇ ਕਰਮਚਾਰੀ ਨੇ ਸਰਕਾਰ ਤੋਂ ਏ ਐਸ ਆਈ ਤੇ ਕਾਰਵਾਈ ਦੀ ਮੰਗ ਕੀਤੀ ਹੈ।
PUNJAB




INDIA








WORLD










