ਫਿਰੋਜ਼ਪੁਰ: (ਸੁਖਚੈਨ ਸਿੰਘ) ਸੂਬੇ ਅੰਦਰ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਨਾਜ਼ੁਕ ਬਣਦੀ ਜਾ ਰਹੀ ਹੈ ਅਤੇ ਨਿੱਤ ਕੋਈ ਨਾ ਕੋਈ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਲੇਲੀਵਾਲਾ ਵਿਖੇ ਇਕ ਸੋਨੂੰ ਨਾਮਕ ਨੌਜਵਾਨ ਨੂੰ ਗੱਡੀ ਦੇ ਲੈਣ ਦੇਣ ਦੇ ਮਾਮਲੇ ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਲੜਾਈ ਹੋਈ ਸੀ। ਅਤੇ ਪੁਲਸ ਬੁਲਾਉਣ ਤੇ ਮਾਮਲਾ ਠੰਢਾ ਹੋ ਗਿਆ ਸੀ। ਪ੍ਰੰਤੂ ਨੌਜਵਾਨ ਨੂੰ ਮਾਰਨ ਵਾਲਿਆਂ ਨੇ ਫਿਰ ਦੁਬਾਰਾ ਵੰਗਾਰਿਆ ਅਤੇ ਗੋਲੀ ਮਾਰ ਕੇ ਮੌਕੇ ਤੇ ਮਾਰ ਮੁਕਾਇਆ। ਫਿਰੋਜ਼ਪੁਰ ਸ਼ਹਿਰ ਅੰਦਰ ਅਤੇ ਫਿਰੋਜ਼ਪੁਰ ਅਧੀਨ ਆਉਂਦੇ ਪਿੰਡਾਂ ਵਿਚ ਲੁੱਟਾਂ ਖੋਹਾਂ ਅਤੇ ਕਤਲੋ ਗਾਰਤ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ । ਦੂਜੇ ਪਾਸੇ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਅਤੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਤੋਂ ਲੜਾਈ ਹੋਈ ਸੀ ਜਿਸ ਵਿਚ ਚਾਰ ਵਿਅਕਤੀ ਫੱਟੜ ਹੋਏ ਹਨ। ਅਤੇ ਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਗੋਲੀ ਲੱਗਣ ਮੌਕੇ ਪੁਲੀਸ ਮੌਜੂਦ ਸੀ ਇਸ ਸਬੰਧੀ ਪੁਲਸ ਅਧਿਕਾਰੀ ਨੇ ਇਨਕਾਰ ਕਰਦਿਆਂ ਕਿਹਾ ਕਿ ਉਸ ਮੌਕੇ ਪੁਲੀਸ ਮੌਜੂਦ ਨਹੀਂ ਸੀ । ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
PUNJAB




INDIA








WORLD










