ਬਾਘਾਪੁਰਾਣਾ 31 ਮਈ (ਪ.ਪ.) : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਜਿਆਣਾ (ਮੋਗਾ) ਵਿਖੇ ਐਨ.ਐਸ.ਕਿਉ.ਐਫ.ਅਧੀਨ ਆਈ.ਟੀ ਤੇ ਸਕਿਓਰਿਟੀ ਵਿਸ਼ਿਆ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਭੇਜੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਸਤਿੰਦਰ ਕੌਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਨ.ਐਸ. ਕਿਉ.ਐਫ . ਵਿਸਿਆਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਸੁਖਵਿੰਦਰ ਕੌਰ ਆਈ. ਟੀ. ਅਧਿਆਪਕਾ ਨੇ ਤੇ ਸਰਦਾਰ ਸਵਰਨ ਸਿੰਘ ਸਕਿਓਰਟੀ ਅਧਿਆਪਕ ਨੇ ਲੈਬਾਂ ਵਿੱਚ ਆਏ ਸਮਾਨ ਅਤੇ ਕਿੱਟਾ ਵਿੱਚ ਦਿੱਤੇ ਜਾ ਰਹੇ ਸਮਾਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਹ ਸਮਾਨ ਬੱਚਿਆਂ ਨੂੰ ਭਵਿੱਖ ਵਿੱਚ ਆਪਣਾ ਕੰਮ ਸ਼ੁਰੂ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਮੌਕੇ ਕਰਨੈਲ ਸਿੰਘ(ਸਾਬਕਾ ਸਰਪੰਚ) ਨੇ ਵੀ ਬੱਚਿਆਂ ਦੇ ਮਾਪਿਆਂ ਨੂੰ ਸਰਕਾਰ ਵੱਲੋ ਮੁਫਤ ਦਿੱਤੀਆਂ ਜਾ ਰਹੀਆਂ ਇਹਨਾਂ ਸਹੂਲਤਾਂ ਦਾ ਫਾਇਦਾ ਉਠਾਉਣ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਦੀ ਅਪੀਲ ਕੀਤੀ। ਉਹਨਾਂ ਨੇ ਸਰਕਾਰ ਦਾ ਇਹ ਸਹੂਲਤਾਂ ਦੇਣ ਲਈ ਧੰਨਵਾਦ ਵੀ ਕੀਤਾ। ਇਸ ਮੌਕੋ ਇੰਨਚਾਰਜ ਪ੍ਰਿਸੀਪਲ ਸਿਮਰਜੀਤ ਕੌਰ, ਸਮੂੱਚਾ ਸਟਾਫ, ਚੇਅਰਮੈਨ ਸ.ਬੇਅੰਤ ਸਿੰਘ ਐਸ.ਐਮ.ਸੀ. ਕਮੇਟੀ ਮੈਬਰ ਸ. ਝਿਰਮਲ ਸਿੰਘ ਤੇ ਸ.ਪਰਮਿੰਦਰ ਸਿੰਘ ਵੀ ਹਾਜ਼ਰ ਸਨ।
PUNJAB




INDIA








WORLD










