
ਕੋਟਕਪੂਰਾ/ ਬਰਗਾੜੀ : (ਵਰਿੰਦਰਪਾਲ ਸਿੰਘ)-ਕੋਟਕਪੂਰਾ ਗੋਲ਼ੀਕਾਂਡ ਵਿੱਚ ਬਣੀ ਐਸਆਈਟੀ ਟੀਮ ਨੇ ਆਪਣਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹੈ. ਅੱਜ SIT ਦੇ ਵੱਲੋਂ ਪੁਲਿਸ ਅਫ਼ਸਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ. ਇਨ੍ਹਾਂ ਪੁਲੀਸ ਅਫਸਰਾਂ ਵਿਚ ਉਹ ਸਾਰੇ ਕਰਮੀ ਮੌਜੂਦ ਸਨ ਜੋ ਘਟਨਾ ਵੇਲੇ ਉਸੇ ਥਾਂ ਤੇ ਸੀ ਇਨ੍ਹਾਂ ਵਿਚੋਂ ਕੁਝ ਪੁਲਿਸ ਕਰਮੀ ਜ਼ਖ਼ਮੀ ਵੀ ਹੋਏ ਸਨ.
SIT ਮੁਖੀ ਏਡੀਜੀਪੀ ਐਲ ਕੇ ਯਾਦਵ ਡੀਆਈਜੀ ਸੁਰਜੀਤ ਸਿੰਘ ਅਤੇ ਆਈ ਜੀ ਰਾਕੇਸ਼ ਅਗਰਵਾਲ ਵੱਲੋਂ ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਇਨ੍ਹਾਂ ਪੁਲੀਸ ਕਰਮੀਆਂ ਤੋਂ ਇਲਾਵਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੀ SIT ਦੇ ਸਾਹਮਣੇ ਪੇਸ਼ ਹੋਏ ਅਤੇ ਹੋਰ ਵੀ ਕਈ ਅਧਿਕਾਰੀਆਂ ਦੀ ਵੀ SIT ਸਾਹਮਣੇ ਪੇਸ਼ੀ ਹੋਈ ਹੈ
ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ,ਕੋਟਕਪੂਰਾ ਗੋਲੀਕਾਂਡ ਦੇ ਮਸਲੇ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸੰਗਤਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਅੱੱਜ ਜਥੇਦਾਰ ਬਲਜੀਤ ਸਿੰਘ ਸਿੰਘ ਦਾਦੂਵਾਲ ਦੇ ਸੱਦੇ ਤੇ ਇੱਕ ਵੱਡਾ ਇਕੱਠ ਬਰਗਾੜੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਪਹੁੰਚ ਸਕਦੀਆਂ ਤੇ ਆਉਣ ਵਾਲੇ ਸਮੇਂ ਦੀ ਰੂਪ ਰੇਖਾ ਉਲੀਕੀ ਜਾ ਸਕਦੀ ਹੈ ।
PUNJAB




INDIA








WORLD










