ਬਾਘਾਪੁਰਾਣਾ, 1 ਜੂਨ (ਪ.ਪ.) : ਥਾਣਾ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਨੱਥੂ ਵਾਲਾ ਗਰਬੀ ਦੇ ਕਿਸਾਨ ਗੁਰਭੇਜ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਦੇ ਮੁਤਾਬਿਕ ਪਿੰਡ ਨੱਥੂਵਾਲਾ ਗਰਬੀ ਦੇ ਵਾਸੀ ਗੁਰਭੇਜ ਸਿੰਘ ਉਮਰ 50 ਸਾਲ ਨੇ ਜਿਆਦਾ ਕਰਜਾ ਹੋਣ ਕਾਰਨ ਆਪਣੇ ਹੀ ਪਿਸਤੌਲ ਨਾਲ ਖੇਤ ਵਿੱਚ ਬਣੇ ਕਮਰੇ ਵਿੱਚ ਦੁਪਹਿਰ ਸਮੇਂ ਗੋਲੀ ਮਾਰ ਲਈ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਗੁਰਭੇਜ ਸਿੰਘ ਨੂੰ ਹਸਪਤਾਲ ਲੈ ਕੇ ਗਏ ਪਰ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਦੋ ਲੜਕੇ ਛੱਡ ਗਿਆ ਹੈ ਅਤੇ ਦੋਵੇਂ ਹੀ ਸ਼ਾਦੀਸ਼ੁਦਾ ਹਨ। ਮ੍ਰਿਤਕ ਗੁਰਭੇਜ ਸਿੰਘ 12 ਏਕੜ ਜਮੀਨ ਦਾ ਮਾਲਕ ਸੀ। ਉਸ ਨੇ ਘਰ ਬਨਾਉਣ ਲਈ 35 ਲੱਖ ਹੋਮ ਲੋਨ ਲਿਆ ਹੋਇਆ ਸੀ ਤੇ 6 ਲੱਖ ਰੁਪਏ ਕੋਪਰੇਟਿਵ ਬੈਂਕ ਦਾ ਕਰਜਾ ਸੀ ਇਸ ਸਾਰੇ ਕਰਜੇ ਨੂੰ ਲੈ ਕੇ ਗੁਰਭੇਜ ਸਿੰਘ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ਤੇ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
PUNJAB




INDIA








WORLD










