
ਚੌਣਾਂ ਨੇੜੇ ਆਉਦੀਆਂ ਦੇਖ ਸਿਆਸੀ ਆਗੂ ਵੀ ਹੋਏ ਸਰਗਰਮ
ਕੋਟਕਪੂਰਾ 1 ਜੂਨ (ਵਰਿੰਦਰਪਾਲ ਸਿੰਘ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਨੂੰ 6 ਸਾਲ ਹੋ ਗਏ ਹਨ ਇਸ ਨੂੰ ਲੈ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਸਮਾਗਮ ਹੋਇਆ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਵੀ ਪਹੁੰਚੇ । ਪਹਿਲੀ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਕੇ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦਿਤੇ ਗਏ ਸੀ । ਜਿਸ ਮਗਰੋਂ ਕੋਟਕਪੂਰਾ ਵਿੱਚ ਸਿੱਖ ਸੰਗਤਾਂ ਵੱਲੋਂ ਸ਼ਾਤਮਈ ਧਰਨਾ ਲਾਇਆ ਸੀ ਉਸ ਸਮੇਂ ਦੀ ਸਰਕਾਰ ਨੇ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਫੜਨ ਦੀ ਬਜਾਏ ਚੌਕ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਉਠਾਉਣ ਲਈ ਗੰਦੇ ਪਾਣੀ ਦੀਆਂ ਬਛਾੜਾ ਮਾਰੀਆ ਤੇ ਗੋਲੀਆਂ ਚਲਾਈਆਂ ਤੇ ਬਹਿਬਲ ਵਿੱਚ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ । ਪਰ ਮੌਕੇ ਦੀ ਸਰਕਾਰਾ ਨੇ ਨਾ ਉਦੋਂ ਕੋਈ ਇਨਸਾਫ ਮਿਲਿਆ ਨਾ ਹੁਣ ਦੀ ਸਰਕਾਰ ਨੇ ਸਾਢੇ ਚਾਰ ਸਾਲ ਵਿੱਚ ਕਿਸ ਦੋਸ਼ੀ ਨੂੰ ਨਹੀਂ ਫੜਿਆ ਹੈ । ਤੁਹਾਨੂੰ ਦੱਸ ਦੇਇਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਸਾਬਕਾ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਵੱਲੋਂ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਵੱਲੋਂ 6 ਡੇਰਾ ਪ੍ਰੇਮੀਆਂ ਨੂੰ ਫੜਿਆ ਗਿਆ ਸੀ ਤੇ ਉਨ੍ਹਾਂ ਆਪਣਾ ਜੁਰਮ ਕਬੂਲ ਵੀ ਕੀਤਾ ਸੀ। ਤੇ ਹੁਣ ਨਵੇਂ ਲੱਗੇ ਸਿਟ ਦੇ ਮੁਖੀ ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ ਕਰ ਰਹੇ ਹਨ ।ਹੁਣ ਦੁਬਾਰਾ ਉਨ੍ਹਾਂ ਵੱਲੋਂ 6 ਡੇਰਾ ਪ੍ਰੇਮੀਆਂ ਨੂੰ ਫੜਿਆ ਗਿਆ ਹੈ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਸਾਜ਼ਿਸ਼ਕਾਰ ਵਜੋਂ ਸ਼ਾਮਿਲ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਜਾਂਚ ਟੀਮ ਨੇ ਡੇਰਾ ਮੁਖੀ ਤੋਂ ਕੋਈ ਪੁੱਛ ਪੜਤਾਲ ਨਹੀਂ ਕੀਤੀ। ਜਦੋਂ ਕੇ ਹੁਣ 2022 ਨੇੜੇ ਆਉਣ ਲੱਗੀ ਹੈ ਉਸ ਨੂੰ ਦੇਖਦਿਆਂ 6 ਸਾਲ ਬਾਅਦ ਵੱਖ ਵੱਖ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਬੁਰਜ ਜਵਾਹਰ ਸਿੰਘ ਵਿਖੇ ਪਹੁੰਚਿਆ ਤੇ ਹਰ ਕੋਈ ਆਵਦੀ ਸਰਕਾਰ ਆਉਣ ਤੇ ਇਨਸਾਫ ਦਵਾਉਣਾ ਦਾ ਦਾਅਵਾ ਕਰਦੇ ਦੇਖੇ ਗਏ । ਪਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਬਰਗਾੜੀ ਵਿੱਚ ਇਕੱਠ ਰੱਖਿਆ ਗਿਆ ਸੀ ਉਥੇ ਵੀ ਠੋਸ ਫੇਸਲਾ ਲੈਣ ਦੀ ਬਜਾਏ ਆਪਸ ਵਿੱਚ ਹੀ ਉਲਝ ਦੇ ਦਿਸੇ ।
PUNJAB




INDIA








WORLD










