ਥਾਣਾ ਕੋਟ ਈਸੇ ਖਾਂ
ਇਹ ਮੁਕੱਦਮਾਂ ਦਰਖਾਸਤ ਨੰਬਰੀ 636/ਪੀ.ਸੀ 4/21 ਮਿਤੀ 22-09-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਪੈਸ਼ਲ ਇਨਵੈਸਟੀਗੇਸ਼ਨ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤਨ ਦੇ ਪਤੀ ਅਮਰਜੀਤ ਸਿੰਘ ਨੂੰ ਵਿਦੇਸ਼ ਮਨੀਲਾ ਭੇਜਣ ਲਈ ਤਿੰਨ ਲੱਖ ਰੁਪਏ ਲਏ ਸਨ। ਜਿਸਤੋਂ ਬਾਅਦ ਦੋਸ਼ੀਆਂ ਨੇ ਦਰਖਾਸਤਨ ਦੇ ਪਤੀ ਨੂੰ ਵਿਦੇਸ਼ ਮਨੀਲਾ ਭੇਣ ਕੇ 06 ਮਹੀਨੇ ਉਸ ਪਾਸੋਂ ਕੰਮ ਕਰਵਾਇਆ ਅਤੇ ਬਦਲੇ ਵਿੱਚ ਕੋਈ ਵੀ ਪੈਸਾ ਉਸਨੂੰ ਨਹੀ ਦਿੱਤਾ ਅਤੇ ਦਰਖਾਸਤ ਦੇ ਪਤੀ ਨੂੰ ਮਨੀਲਾ ਇੰਮੀਗ੍ਰੇਸ਼ਨ ਵੱਲੋਂ ਫੜੇ ਜਾਨ ਤੇ, ਦੋਸ਼ੀਆ ਨੇ ਉਸਨੂੰ ਬਾਹਰ ਕਢਵਾਉਣ ਸਬੰਧੀ ਕੋਈ ਵੀ ਉਪਰਾਲਾ ਨਹੀ ਕੀਤਾ। ਸ:ਥ: ਸੁਖਵਿੰਦਰ ਸਿੰਘ ਨੇ 1.ਬਲਜੀਤ ਸਿੰਘ 2.ਇੰਦਰਜੀਤ ਸਿੰਘ ਪੁੱਤਰਾਨ ਨਛੱਤਰ ਸਿੰਘ ਵਾਸੀਆਨ ਪਿੰਡ ਖੋਸਾ ਕੋਟਲਾ ਤੇ 38/13-04-2022 ਅ/ਧ 420 ਭ:ਦ: ਮਾਮਲਾ ਦਰਜ ਕੀਤਾ।
ਥਾਣਾ ਬਾਘਾਪੁਰਾਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 510/ਐਲ.ਪੀ.ਸੀ ਥਾਣਾ ਬਾਘਾਪੁਰਾਣਾ ਮਿਤੀ 13-04-2022 ਪਰ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਆਪਣੀ ਪਤਨੀ ਸਮੇਤ ਜਲੰਧਰ ਵਿਖੇ ਦਵਾਈ ਲੈਣ ਲਈ ਗਿਆ ਸੀ ਤਾਂ ਪਿਛੋਂ ਕੋਈ ਨਾਮਲੂਮ ਵਿਅਕਤੀ ਦਰਖਾਸਤੀ ਦੇ ਘਰ ਦੀਆਂ ਜਾਲੀਆਂ ਤੋੜ ਕੇ, ਇਕ ਐਲ.ਸੀ.ਡੀ ਟੀਵੀ 32 ਇੰਚ ਚੋਰੀ ਕਰਕੇ ਲੈ ਗਏ।ਜਿਸ ਸਬੰਧੀ ਪੜਤਾਲ ਕਰਨ ਤੇ ਦਰਖਾਸਤੀ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਕਮਲਪ੍ਰੀਤ ਸਿੰਘ ਅਤੇ ਮੰਗਾ ਸਿੰਘ ਨੇ ਕੀਤੀ ਹੈ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਦੀ ਐਲ.ਸੀ.ਡੀ ਬ੍ਰਾਂਮਦ ਕਰ ਲਈ ਗਈ। ਕੁੱੱਲ ਮਲੀਤੀ:6500/- ਰੁਪਏ ਸ:ਥ: ਬੂਟਾ ਸਿੰਘ ਨੇ 1.ਕਮਲਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅਵਤਾਰ ਨਗਰ , ਨਿਹਾਲ ਸਿੰਘ ਵਾਲਾ ਰੋਡ, ਬਾਘਾਪੁਰਾਣਾ 2.ਮੰਗਾ ਸਿੰਘ ਉਰਫ ਮੰਗਾ ਪੁੱਤਰ ਦਰਸ਼ੀ ਸਿੰਘ ਵਾਸੀ ਮਹੰਤਾਂ ਵਾਲੀ ਗਲੀ, ਬਾਘਾਪੁਰਾਣਾ ਤੇ 60/13-04-2022 ਅ/ਧ 454,380 ਭ:ਦ: ਮਾਮਲਾ ਦਰਜ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 636/ਪੀ.ਸੀ 4/21 ਮਿਤੀ 22-09-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਪੈਸ਼ਲ ਇਨਵੈਸਟੀਗੇਸ਼ਨ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤਨ ਦੇ ਪਤੀ ਅਮਰਜੀਤ ਸਿੰਘ ਨੂੰ ਵਿਦੇਸ਼ ਮਨੀਲਾ ਭੇਜਣ ਲਈ ਤਿੰਨ ਲੱਖ ਰੁਪਏ ਲਏ ਸਨ। ਜਿਸਤੋਂ ਬਾਅਦ ਦੋਸ਼ੀਆਂ ਨੇ ਦਰਖਾਸਤਨ ਦੇ ਪਤੀ ਨੂੰ ਵਿਦੇਸ਼ ਮਨੀਲਾ ਭੇਣ ਕੇ 06 ਮਹੀਨੇ ਉਸ ਪਾਸੋਂ ਕੰਮ ਕਰਵਾਇਆ ਅਤੇ ਬਦਲੇ ਵਿੱਚ ਕੋਈ ਵੀ ਪੈਸਾ ਉਸਨੂੰ ਨਹੀ ਦਿੱਤਾ ਅਤੇ ਦਰਖਾਸਤ ਦੇ ਪਤੀ ਨੂੰ ਮਨੀਲਾ ਇੰਮੀਗ੍ਰੇਸ਼ਨ ਵੱਲੋਂ ਫੜੇ ਜਾਨ ਤੇ, ਦੋਸ਼ੀਆ ਨੇ ਉਸਨੂੰ ਬਾਹਰ ਕਢਵਾਉਣ ਸਬੰਧੀ ਕੋਈ ਵੀ ਉਪਰਾਲਾ ਨਹੀ ਕੀਤਾ। ਥਾਣੇਦਾਰ ਬਲਜੀਤ ਸਿੰਘ ਨੇ ਜਸਵਿੰਦਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਧੂੜਕੋਟ ਕਲਾਂ ਥਾਣਾ ਮਹਿਣਾ ਤੇ 74/13-04-2022 ਅ/ਧ 306 ਭ:ਦ: ਮਾਮਲਾ ਦਰਜ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 08-ਡੀ.ਈ 0923 ਪਰ ਸਵਾਰ ਹੋ ਕੇ, ਜਗ੍ਹਾ ਪਰ ਮੱਥਾ ਟੇਕਣ ਉਪਰੰਤ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ, ਮੁਦਈ ਨੂੰ ਘੇਰ ਕੇ, ਹਾਕੀਆਂ ਅਤੇ ਬੇਸਬਾਲ ਨਾਲ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ, ਮੁਦਈ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਅਤੇ ਮੁਦਈ ਦੇ ਮੋਟਰਸਾਈਕਲ ਦੀ ਭੰਨਤੋੜ ਕੀਤੀ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਸ:ਥ: ਰਸ਼ਪਾਲ ਸਿੰਘ ਨੇ 1.ਮਨਪ੍ਰੀਤ ਸਿੰਘ ਉਰਫ ਲੱਲੂ ਪੁੱਤਰ ਜਗਦੀਸ਼ ਸਿੰਘ 2.ਜੱਗਾ ਸਿੰਘ ਪੁੱਤਰ ਗੁਰਮੇਲ ਸਿੰਘ 3.ਪਰਗਟ ਸਿੰਘ ਪੁੱਤਰ ਹਰਜੀਤ ਸਿੰਘ ਵਾਸੀਆਨ ਪਿੰਡ ਬੀੜ ਰਾਊਕੇ ਤੇ 54/13-04-2022 ਅ/ਧ 307, 323, 341, 427, 506, 34 ਭ:ਦ: ਮਾਮਲਾ ਦਰਜ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 19 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ ਸੋਂਫੀ (ਪੰਜਾਬ) ਬ੍ਰਾਂਮਦ ਕਰ ਲਈ ਗਈ।ਸ:ਥ: ਜਗਸੀਰ ਸਿੰਘ ਨੇ ਰੱਲਾ ਰਾਮ ਉਰਫ ਪੱਪੂ ਪੁੱਤਰ ਤੇਲੂ ਰਾਮ ਵਾਸੀ ਕਸੋਲੀ ਪੱਤੀ, ਰਾਊਕੇ ਕਲਾਂ ਜਿਲ੍ਹਾ ਮੋਗਾ ਤੇ 36/13-04-2022 ਅ/ਧ 61-1-14 ਐਕਸਾਈਜ ਐਕਟ ਮਾਮਲਾ ਦਰਜ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਕਮਰੇ ਵਿੱਚ ਬਿਨ੍ਹਾ ਲਾਈਸੰਸ ਨਜਾਇਜ ਅਹਾਤਾ ਬਣਾ ਕੇ, ਸ਼ਰਾਬ ਵੇਚ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 60 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ ਪੰਜਾਬ, 24 ਅੱਧੀਏ ਹੀਰ ਪੰਜਾਬ, 33 ਪਉਏ ਹੀਰ ਪੰਜਾਬ, 16 ਬੋਤਲਾਂ ਸ਼ਰਾਬ ਮਾਰਕਾ ਫਸਟ ਚੁਆਇਸ, 18 ਅੱਧੀਏ ਫਸਟ ਚੁਆਇਸ, 36 ਪਉਏ ਫਸਟ ਚੁਆਇਸ, 24 ਬੋਤਲਾਂ ਸ਼ਰਾਬ ਪੰਜਾਬ ਫਾਈਵ ਸਟਾਰ, 23 ਅੱਧੀਏ ਪੰਜਾਬ ਫਾਈਵ ਸਟਾਰ, 9 ਪਉਏ ਪੰਜਾਬ ਫਾਈਵ ਸਟਾਰ, 31 ਬੋਤਲਾਂ ਸ਼ਰਾਬ ਖਾਸਾ ਸੰਤਰਾ ਪੰਜਾਬ, 36 ਪਉਏ ਖਾਸਾ ਸੰਤਰਾ ਪੰਜਾਬ,06 ਬੋਤਲਾਂ ਸ਼ਰਾਬ ਪੰਜਾਬ ਵੋਧਕਾ ਗਰੀਨ, 18 ਅੱਧੀਏ ਪੰਜਾਬ ਵੋਧਕਾ ਗਰੀਨ,18 ਪਉਏ ਪੰਜਾਬ ਵੋਧਕਾ ਗਰੀਨ, 12 ਬੋਤਲਾਂ ਬੀਅਰ ਮਾਰਕਾ ਬਡਵਾਈਜਰ ਅਤੇ 12 ਬੋਤਲਾਂ ਬੀਅਰ ਥੰਡਰਬੋਲਟ (ਕੁੱਲ 211-1/2 ਬੋਤਲਾਂ ਸ਼ਰਾਬ ਠੇਕਾ ਅਤੇ 24 ਬੋਤਲਾ ਬੀਅਰ) ਬ੍ਰਾਂਮਦ ਕਰ ਲਈ ਗਈ। ਸ:ਥ: ਜਤਿੰਦਰ ਕੁਮਾਰ ਨੇ ਜਸਵੰਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਣੂੰਕੇ ਰੋਡ, ਪਿੰਡ ਰੋਂਤਾ ਤੇ 55/13-04-2022 ਅ/ਧ 61-1-14 ਐਕਸਾਈਜ ਐਕਟ ਮਾਮਲਾ ਦਰਜ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਪੱਤਰ ਨੰਬਰ 1014/ਐਸ/ਸੀ.ਸੀ ਮਿਤੀ 16-03-2021 ਅਤੇ ਦਰਖਾਸਤ ਨੰਬਰੀ 188/ਪੀ.ਸੀ 06/21 ਮਿਤੀ 08-06-2021, ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਾਈਬਰ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਨੇ ਫੇਸਬੁੱਕ ਮੈਸੰਜਰ ਪਰ ਚਾਇਲਡ ਪੋਰਨੋਗ੍ਰਾਫੀ ਸਬੰਧੀ ਕਪਿੱਲ ਸ਼ੇਅਰ ਕੀਤੀ ਸੀ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਨਵੀਨ ਕੁਮਾਰ ਨੇ ਸੁਖਜਿੰਦਰਪਾਲ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਗੁਰੂ ਰਾਮਦਾਸ ਨਗਰ, ਮੋਗਾ ਤੇ 55/13-04-2022 ਅ/ਧ 67 (ਬੀ) ੀਠ ਅਚਟ ਮਾਮਲਾ ਦਰਜ ਕੀਤਾ।