ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਮਾਸੜ ਦੀ ਲੜਕੀ ਰਮਨੀਕ ਕੌਰ ਨੂੰ ਬੇਦੀ ਨਗਰ ਮੋਗਾ ਵਿਖੇ ਟਿਊਸ਼ਨ ਪਰ ਛੱਡਣ ਅਤੇ ਲੈਣ ਲਈ ਜਾਂਦਾ ਸੀ।ਜਿਸ ਸਬੰਧੀ ਦੋਸ਼ੀ ਨਰਜਿੰਦਰ ਸਿੰਘ ਇਤਰਾਜ ਕਰਦਾ ਸੀ। ਮਿਤੀ 04-04-2022 ਨੂੰ ਜਦ ਮੁਦਈ ਸਕੂਟਰੀ ਪਰ ਸਵਾਰ ਹੋ ਕੇ ਆਪਣੇ ਮਾਸੜ ਦੀ ਲੜਕੀ ਨੂੰ ਟਿਊਸ਼ਨ ਤੋਂ ਲੈਣ ਲਈ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ, ਮੁਦਈ ਨੂੰ ਘੇਰ ਕੇ, ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਹੁਣ ਤੱਕ ਮੁਦਈ ਧਿਰ ਦੀ ਦੋਸ਼ੀਆਂ ਨਾਲ ਰਾਜੀਨਾਮੇਂ ਦੀ ਗੱਲ ਚਲਦੀ ਰਹੀ। ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਰਜੀਤ ਸਿੰਘ ਨੇ 1.ਨਰਜਿੰਦਰ ਸਿੰਘ ਉਰਫ ਸਾਗਰ ਪੁੱਤਰ ਕੁਲਦੀਪ ਸਿੰਘ ਬੇਦੀ ਨਗਰ ਮੋਗਾ 2.ਰਵੀ ਗਾਬਾ ਪੁੱਤਰ ਗੁਲਸ਼ਨ ਕੁਮਾਰ ਵਾਸੀ ਭੀਮ ਨਗਰ, ਮੋਗਾ 3.ਇਕ ਨਾਮਲੂਮ ਵਿਅਕਤੀ ਤੇ 54/11-04-2022 ਅ/ਧ 341, 323, 506, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਗ੍ਰਾਂਮ ਸਮੈਕ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਬਲਵਿੰਦਰ ਸਿੰਘ ਨੇ ਗੀਤਾ ਰਾਣੀ ਪਤਨੀ ਸਿਕੰਦਰ ਸਿੰਘ ਵਾਸੀ ਡਾਕਟਰ ਅੰਬੇਦਕਰ ਨਗਰ, ਕੰਮੇਆਣਾ ਗੇਟ, ਫਰੀਕਦੋਟ ਤੇ 72/11-04-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਮਨਜਿੰਦਰ ਸਿੰਘ ਨੇ ਗੁਰਦਿਆਲ ਸਿੰਘ ਉਰਫ ਦੱਲੂ ਪੁੱਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਜਿਲ੍ਹਾ ਮੋਗਾ ਤੇ 16/11-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।