ਥਾਣਾ ਮਹਿਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 4746/ਪੀ.ਸੀ 7/21 ਮਿਤੀ 23-09-2021 ਬਾਅਦ ਪੜਤਾਲ ਉਪ-ਕਪਤਾਨ ਪੁਲਿਸ ਪੀ.ਬੀ.ਆਈ ਅਤੇ ਸਪੈਸ਼ਲ ਕਰਾਇਮ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦੇ ਭਾਣਜੇ ਹਰਦੀਪ ਸਿੰਘ ਪੁੱਤਰ ਛਿੰਦਰਪਾਲ ਸਿੰਘ ਵਾਸੀ ਪਿੰਡ ਰੋਲੀ ਦੀ ਸ਼ਾਦੀ ਮਿਤੀ 13-02-2018 ਨੂੰ ਰਾਜਵਿੰਦਰ ਕੌਰ ਤੂਰ ਨਾਲ ਹੋਈ ਸੀ।ਜਿਸ ਉਪਰੰਤ ਦਰਖਾਸਤੀ ਧਿਰ ਨੇ ਖਰਚਾ ਕਰਕੇ ਰਾਜਵਿੰਦਰ ਕੌਰ ਨੂੰ ਵਿਦੇਸ਼ ਕਨੇਡਾ ਭੇਜ ਦਿੱਤਾ ਸੀ। ਜਿਸ ਸਬੰਧੀ ਦੋਸ਼ੀ ਧਿਰ ਨੇ ਦਰਖਾਸਤੀ ਦੇ ਭਾਣਜੇ ਨੂੰ ਵਿਦੇਸ਼ ਕਨੇਡਾ ਲਿਜਾ ਕੇ ਪੱਕਾ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰ ਵਾਅਦੇ ਮੁਤਾਬਿਕ ਰਾਜਵਿੰਦਰ ਕੌਰ ਦਰਖਾਸਤੀ ਦੇ ਭਾਣਜੇ ਨੂੰ ਆਪਣੇ ਪਾਸ ਕਨੇਡਾ ਨਹੀ ਬੁਲਾਉਣ ਤੋਂ ਟਾਲ-ਮਟੋਲ ਕਰ ਰਹੀ ਸੀ। ਜਿਸਤੇ ਪੰਚਾਇਤਾਂ ਦੁਆਰਾ ਕਹਿਣ ਤੇ ਰਾਜਵਿੰਦਰ ਕੌਰ ਨੇ ਦਰਖਾਸਤੀ ਦੇ ਭਾਣਜੇ ਦੀ ਫਾਇਲ ਲਗਾ ਦਿੱਤੀ ਅਤੇ ਜਦ ਦਰਖਾਸਤੀ ਦਾ ਭਾਣਜਾ ਵਿਦੇਸ਼ ਕਨੇਡਾ ਪਹੁੰਚਿਆ ਤਾਂ ਏਅਰਪੋਰਟ ਤੇ ਰਾਜਵਿੰਦਰ ਕੌਰ 8 ਲੱਖ ਰੁਪਏ ਦੀ ਮੰਗ ਕਰਨ ਲੱਗੀ। ਪੈਸੇ ਨਾ ਦੇਣ ਤੇ ਰਾਜਵਿੰਦਰ ਕੌਰ ਦਰਖਾਸਤੀ ਦੇ ਭਾਣਜੇ ਨੂੰ ਏਅਰਪੋਰਟ ਤੇ ਛੱਡ ਕੇ ਚਲੀ ਗਈ। ਜਿਸਤੋਂ ਬਾਅਦ ਦਰਖਾਸਤੀ ਦਾ ਭਾਣਜਾ ਹਰਦੀਪ ਸਿੰਘ ਆਪਣੇ ਦੋਸਤਾਂ ਪਾਸ ਰਹਿਣ ਚਲਾ ਗਿਆ। ਅਜਿਹਾ ਕਰਕੇ ਦੋਸ਼ੀਆਂ ਨੇ ਦਰਖਾਸਤੀ ਧਿਰ ਨਾਲ 18,50,000/- ਰੁਪਏ ਦੀ ਠੱਗੀ ਮਾਰ ਲਈ। ਸ:ਥ: ਸੰਤੋਖ ਸਿੰਘ ਨੇ 1.ਰਾਜਵਿੰਦਰ ਕੌਰ ਤੂਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਖੋਸਾ ਕੋਟਲਾ ਹਾਲ ਅਬਾਦ ਵਿਦੇਸ਼ ਕਨੇਡਾ 2.ਗੁਰਪ੍ਰੀਤ ਸਿੰਘ ਪੁੱਤਰ ਪਾਲਾ ਸਿੰਘ 3.ਹਰਪ੍ਰਕਾਸ਼ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀਆਨ ਖੋਸਾ ਕੋਟਲਾ ਤੇ 30/12-04-2022 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਨਸ਼ੀਲੀਆ ਗੋਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਬਲਧੀਰ ਸਿੰਘ ਨੇ ਗੁਰਮੀਤ ਕੌਰ ਉਰਫ ਕਾਲੀ ਪਤਨੀ ਇਕਬਾਲ ਸਿੰਘ ਵਾਸੀ ਪਿੰਡ ਖੋਸਾ ਕੋਟਲਾ ਹਾਲ ਪੁੱਤਰੀ ਦੁੱਲਾ ਸਿੰਘ ਵਾਸੀ ਦਲੀਪ ਬਸਤੀ, ਬਾਘਾਪੁਰਾਣਾ ਤੇ 59/12-04-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਮਨਪ੍ਰੀਤ ਸਿੰਘ ਨੇ ਜਗਰੂਪ ਸਿੰਘ ਉਰਫ ਰੂਪ ਪੁੱਤਰ ਨਾਹਰ ਸਿੰਘ ਵਾਸੀ ਚੋਟੀਆਂ ਥੋਬਾ ਜਿਲ੍ਹਾ ਮੋਗਾ ਤੇ 58/12-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 100 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਕੁਲਦੀਪ ਸਿੰਘ ਨੇ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਨਰਾਇਣ ਸਿੰਘ ਵਾਸੀ ਰਾਇਆ ਪੱਤੀ ਪਿੰਡ ਰੋਡੇ ਤੇ 29/12-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਠੇਕਾ ਮਾਰਕਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ। ਹੋਲ: ਦਿਲਦਾਰ ਸਿੰਘ ਨੇ ਤਰਸੇਮ ਸਿੰਘ ਉਰਫ ਸੇਮਾਂ ਪੱੁਤਰ ਨਛੱਤਰ ਸਿੰਘ ਵਾਸੀ ਨਜਦੀਕ ਪਰਜਾਪੱਤ ਧਰਮਸ਼ਾਲਾ, ਵਿਸ਼ਵਕਰਮਾਂ ਨਗਰ, ਮੋਗਾ ਤੇ 73/12-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।