ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਸਾਈਕਲ ਪਰ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਮੁਦਈ ਨੂੰ ਰੋਕ ਕੇ, ਉਸਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਅਤੇ ਧਮਕੀਆਂ ਦਿੱਤੀਆਂ। ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ।ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਪਲਾਟ ਸਬੰਧੀ ਝਗੜਾ। ਸ:ਥ: ਅਜੀਤ ਸਿੰਘ ਨੇ 1.ਪਰਵਿੰਦਰ ਸਿੰਘ ਪੁੱਤਰ ਨਾਮਲੂਮ 2.ਹੰਸ ਕੌਰ ਪੁੱਤਰੀ ਨਾਮਲੂਮ 3.ਅੰਬੀ ਕੌਰ ਪਤਨੀ ਨਾਮਲੂਮ 4.ਰਾਣੀ ਕੌਰ ਪੁੱਤਰੀ ਨਾਮਲੂਮ 5.ਸੁਰਜੀਤ ਕੌਰ ਪੁੱਤਰੀ ਨਾਮਲੂਮ 6.ਅੰਬੀ ਦਾ ਮੁੰਡਾ ਪੁੱਤਰ ਨਾਮਲੂਮ ਵਾਸੀਆਨ ਲੋਹਗੜ੍ਹ 7.ਪਰਵਿੰਦਰ ਸਿੰਘ ਦਾ ਸਾਲਾ ਸੋਨੀ ਪੁੱਤਰ ਨਾਮਲੂਮ ਵਾਸੀ ਨਾਮਲੂਮ ਤੇ 77/15-04-2022 ਅ/ਧ 324, 323, 506, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਇਹ ਮੁਕੱਦਮਾਂ ਦਰਖਾਸਤ ਨੰਬਰੀ 1815/ਪੀ.ਸੀ 7/21 ਮਿਤੀ 08-05-2021 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਬੱਧਨੀ ਕਲਾਂ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਦੇ ਪਤੀ ਬੂਟਾ ਸਿੰਘ ਦੀ ਮੌਤ ਮਿਤੀ 03-11-2020 ਨੂੰ ਹੋ ਗਈ ਸੀ। ਜਿਸਤੋਂ ਬਾਅਦ ਦਰਖਾਸਤਨ ਜਦ ਆਪਣੇ ਪਤੀ ਬੂਟਾ ਸਿੰਘ ਦੀ ਜਮੀਨ ਆਪਣੇ ਨਾਮ ਕਰਵਾਉਣ ਲਗੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਦਿਉਰ ਦੋਸ਼ੀ ਜਗਰੂਪ ਸਿੰਘ ਨੇ ਦੋਸ਼ੀ ਲਛਮਣ ਸਿੰਘ ਨਾਲ ਸਾਜਬਾਜ ਹੋ ਕੇ, ਦਰਖਾਸਤਨ ਦੇ ਪਤੀ ਦੇ ਜਾਅਲੀ ਦਸਤਖਤ ਕਰਕੇ, ਜਾਅਲੀ ਵਸੀਅਤ ਤਿਆਰ ਕਰਕੇ ਦਰਖਾਸਤਨ ਦਾ ਹੱਕ ਮਾਰਨ ਦੀ ਨੀਯਤ ਨਾਲ ਮਿਤੀ 02-12-2020 ਨੂੰ ਸਬ-ਰਜਿਸਟਰਾਰ ਨਿਹਾਲ ਸਿੰਘ ਵਾਲਾ ਪਾਸੋਂ ਰਜਿਸਟਰ ਕਰਵਾ ਲਈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਦਿਲਬਾਗ ਸਿੰਘ ਨੇ 1.ਜਗਰੂਪ ਸਿੰਘ ਪੁੱਤਰ ਸਾਧੂ ਸਿੰਘ 2.ਲਛਮਣ ਸਿੰਘ ਪੁੱਤਰ ਨਾਇਬ ਸਿੰਘ ਵਾਸੀਆਨ ਬੀੜ ਬੱਧਨੀ ਤੇ 37/15-04-2022 ਅ/ਧ 420, 467, 468, 471, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਪੁਰਾਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 1329/ਪੀ.ਸੀ 7/21 ਮਿਤੀ 09-04-2021 ਬਾਅਦ ਪੜਤਾਲ ਇੰਚਾਰਜ ਐਂਟੀ-ਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਨੂੰ ਸਮੇਤ ਪਰਿਵਾਰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰ ਲਈ। ਸ:ਥ: ਬੂਟਾ ਸਿੰਘ ਨੇ 1.ਗੁਰਪ੍ਰੀਤ ਸਿੰਘ ਧੰਜਲ ਪੁੱਤਰ ਬਲਜੀਤ ਸਿੰਘ ਵਾਸੀ ਮਕਾਨ ਨੰ:91, ਅਜੀਤ ਨਗਰ, ਪਟਿਆਲਾ 2.ਗੁਰਸਾਹਿਬ ਸਿੰਘ ਉਰਫ ਆਗਮਵੀਰ ਸਿੰਘ ੳਰਫ ਆਗਮ ਪੁੱਤਰ ਸਰਬਜੀਤ ਸਿੰਘ ਵਾਸੀ ਡੰਡਿਆਲਾ ਜਿਲ੍ਹਾ ਗੁਰਦਾਸਪੁਰ 3.ਪ੍ਰਤਾਪ ਸਿੰਘ ਪੁੱਤਰ ਨਾਮਲੂਮ 4.ਅਮਨ ਮੈਡਮ ਵਾਸੀਆਨ ਰੈਡ ਬਿਸਨ ਕੋਸਲਟੈਂਟ, ਐਸ.ਏ.ਐਸ ਨਗਰ, ਓਪੋਸਿਟ ਫਿਲੌਰ ਮਾਰਕੀਟ ਮੋਹਾਲੀ ਤੇ 62/15-04-2022 ਅ/ਧ 420 ਭ:ਦ: 13 ਪੰਜਾਬ ਟਰੈਵਲ ਪ੍ਰੋਫੈਸ਼ਨਜ ਰੈਗੂਲੇਸ਼ਨ ਐਕਟ 2014 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਮੋਟਰਸਾਈਕਲ ਨੰਬਰੀ ਪੀ.ਬੀ-29-ਐਸ-4543 ਮਾਰਕਾ ਪੈਸ਼ਨ ਐਕਸ-ਪ੍ਰੋ ਬੱਸ ਸਟੈਂਡ ਮੋਗਾ ਵਿਖੇ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਸ:ਥ: ਮਲਕੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 58/15-04-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਹਰਦੇਵ ਕੁਮਾਰ ਪਾਸੋਂ 05 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਰਵੀ ਕੁਮਾਰ ਪਾਸੋਂ 05 ਗ੍ਰਾਂਮ ਹੈਰੋਇਨ (ਕੁੱਲ 10 ਗ੍ਰਾਂਮ ਹੈਰੋਇਨ) ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਹਰਦੇਵ ਕੁਮਾਰ ਉਰਫ ਰਾਮੂ ਪੁੱਤਰ ਕ੍ਰਿਸ਼ਨ ਕੁਮਾਰ 2.ਰਵੀ ਕੁਮਾਰ ਉਰਫ ਸੰਜੂ ਪੁੱਤਰ ਕਰਮ ਸਿੰਘ ਵਾਸੀਆਨ ਦਸੇਰਪੁਰ ਜਿਲ੍ਹਾ ਕੈਥਲ (ਹਰਿਆਣਾ) ਤੇ 30/15-04-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 15 ਗ੍ਰਾਂਮ ਹੈਰੋਇਨ ਅਤੇ 1150 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਜੈਪਾਲ ਸਿੰਘ ਨੇ 1.ਜਸਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ 2.ਕੁਲਵੰਤ ਕੌਰ ਪਤਨੀ ਨਾਹਰ ਸਿੰਘ ਵਾਸੀਆਨ ਕਿਸ਼ਨਪੁਰਾ ਕਲਾਂ ਤੇ 76/15-04-2022 ਅ/ਧ 21, 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਖਾਸਾ ਸੰਤਰਾ ਬ੍ਰਾਂਮਦ ਕਰ ਲਈ ਗਈ। ਸ:ਥ: ਸੁਰਜੀਤ ਸਿੰਘ ਨੇ ਸੁਚਿਤ ਕੁਮਾਰ ਉਰਫ ਬੱਬਲੂ ਪੁੱਤਰ ਬਾਂਕੇ ਲਾਲ ਵਾਸੀ ਬੇਦੀ ਨਗਰ, ਮੋਗਾ ਤੇ 57/15-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।