ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਪਿੰਡ ਰਾਮਾਂ ਤੋਂ ਬਰਫ ਲੈ ਕੇ ਆ ਰਿਹਾ ਸੀ ਤਾਂ ਦੋਸ਼ੀਆਂ ਨੇ ਮੁਦਈ ਨੂੰ ਮੋਟਰਸਾਈਕਲ ਦੇ ਵਿਚਾਲੇ ਬਿਠਾ ਲਿਆ ਅਤੇ ਪਿੰਡ ਬੁੱਟਰ ਕਲਾਂ ਲਿਆ ਕੇ, ਉਸ ਨਾਲ ਕੁੱਟਮਾਰ ਕੀਤੀ, ਮੁਦਈ ਦਾ ਮੋਬਾਇਲ ਫੋਨ ਖੋਹ ਲਿਆ, ਮੁਦਈ ਦੇ ਗਲ ਵਿਚੋਂ ਚਾਂਦੀ ਦੀ ਚੈਨ ਅਤੇ ਸੱਜੇ ਹੱਥ ਵਿੱਚ ਪਾਇਆ ਬੈ੍ਰਸਲੇਟ ਲਾਹ ਲਿਆ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਸ:ਥ: ਰਘਵਿੰਦਰ ਪ੍ਰਸ਼ਾਦ ਨੇ 1.ਗੁਰਤੇਜ ਸਿੰਘ ਉਰਫ ਗੇਜ ਪੁੱਤਰ ਛੋਟਾ ਸਿੰਘ ਵਾਸੀ ਬੁੱਟਰ ਕਲਾਂ 2.ਐਮ.ਪੀ. ਉਰਫ ਹੈਪੀ ਪੁੱਤਰ ਨਾਮਲੂਮ ਵਾਸੀ ਬੁੱਟਰ ਕਲਾਂ 3.ਮਨਪ੍ਰੀਤ ਸਿੰਘ ਉਰਫ ਬੱਟੀ ਪੁੱਤਰ ਭਾਗ ਸਿੰਘ ਵਾਸੀ ਬੁੱਟਰ ਕਲਾਂ ਤੇ 38/16-04-2022 ਅ/ਧ 365, 379(ਬੀ), 323, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਸਕੂਟਰੀ ਪਰ ਸਵਾਰ ਹੋ ਕੇ, ਆਪਣੇ ਖੇਤ ਤੋਂ ਘਰ ਨੂੰ ਆ ਰਿਹਾ ਸੀ ਤਾਂ ਦੋਸ਼ੀ ਮੁਦਈ ਦੇ ਘਰ ਦੇ ਨਜਦੀਕ ਮੁਦਈ ਨੂੰ ਗਾਲ੍ਹਾ ਕੱਢ ਰਿਹਾ ਸੀ ਅਤੇ ਸ਼ਾਨ ਦੇ ਖਿਲਾਫ ਬੋਲ ਰਿਹਾ ਸੀ। ਜਿਸਨੇ ਮੁਦਈ ਨੂੰ ਘੇਰ ਕੇ ਹੱਥ ਵਿੱਚ ਫੜਿਆ ਬਰਛਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੁਦਈ ਨੇ ਸਕੂਟਰੀ ਭਜਾ ਲਈ ਤਾਂ ਬਰਛਾ ਹੇਠਾਂ ਸੜਕ ਪਰ ਵੱਜ ਗਿਆ। ਜਿਸ ਉਪਰੰਤ ਦੋਸ਼ੀ ਨੇ ਆਪਣੇ ਡੱਬ ਵਿਚੋਂ ਪਿਸਤੋਲ ਕੱਢ ਲਿਆ ਅਤੇ ਮੁਦਈ ਨੂੰ ਮਾਰ ਦੇਣ ਦੀਆਂ ਧਰਮਕੀਆਂ ਦਿੱਤੀਆਂ। ਰੋਲਾ ਪਾਉਣ ਤੇ ਦੋਸ਼ੀ ਪਿਸਤੋਲ ਸਮੇਤ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਰਘਵਿੰਦਰ ਪ੍ਰਸ਼ਾਦ ਨੇ ਪ੍ਰਭਜੋਤ ਸਿੰਘ ਪੁੱਤਰ ਨਾਇਬ ਸਿੰਂਘ ਵਾਸੀ ਬੁੱਟਰ ਕਲਾਂ ਤੇ 40/16-04-2022 ਅ/ਧ 341, 355, 506 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਨਾਕਾਬੰਦੀ ਦੋਸ਼ੀ ਨੂੰ ਸਵਿਫਟ ਕਾਰ ਨੰਬਰੀ ਐਚ.ਆਰ-05-ਏ.ਜੇ-3199 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਕਿਲੋਗ੍ਰਾਂਮ ਅਫੀਮ ਬ੍ਰਾਂਮਦ ਕਰ ਲਈ ਗਈ। ਸ:ਥ: ਵਰਿੰਦਰ ਕੁਮਾਰ ਨੇ ਰਾਫੀਕ ਮੁਹੰਮਦ ਪੁੱਤਰ ਫਜਲ ਮੁਹੰਮਦ ਵਾਸੀ ਮਹਿਲ ਖੁਰਦ, ਮਹਿਲ ਕਲਾਂ ਜਿਲ੍ਹਾ ਬਰਨਾਲਾ ਤੇ 30/16-04-2022 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 01 ਕਿਲੋ 700 ਗ੍ਰਾਂਮ (ਹਰੇ ਪੋਦੇ) ਪੋਸਤ ਬ੍ਰਾਂਮਦ ਕਰ ਲਿਆ ਗਿਆ। ਸ:ਥ: ਕੇਵਲ ਸਿੰਘ ਨੇ ਮੋਹਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਦੋਧਰ ਸ਼ਰਕੀ ਤੇ 39/16-04-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਦੋਸ਼ੀਆਂ ਨੂੰ ਇਕ ਆਈ-20 ਕਾਰ ਨੰਬਰੀ ਪੀ.ਬੀ 29-ਵੀ-6465 ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਕਿਲੋਗ੍ਰਾਂਮ ਅਫੀਮ ਬ੍ਰਾਂਮਦ ਕਰ ਲਈ ਗਈ। ਸ:ਥ: ਮੇਜਰ ਸਿੰਘ ਨੇ 1.ਗੁਰਭੇਜ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਦੋਲੇਵਾਲਾ ਜਿਲ੍ਹਾ ਮੋਗਾ 2.ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਕਸ਼ਮੀਰ ਸਿੰਘ ਵਾਸੀ ਸ਼ੀਆਂਪਾੜੀ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਤੇ 60/16-04-2022 ਅ/ਧ 18-61-85 ਐਨ.ਡੀ.ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਘਰ ਦੇ ਨਜਦੀਕ ਕਰਿਆਣੇ ਦੀ ਦੁਕਾਨ ਦੇ ਸਾਹਮਣੇ ਅਵਾਜਾਂ ਮਾਰਕੇ, ਲੋਕਾਂ ਨੂੰ ਆਪਣੇ ਪਾਸ ਦੜਾ ਸੱਟਾ ਲਗਾਉਣ ਦੀ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3370/- ਰੁਪਏ ਦੜਾ ਸੱਟਾ ਦੇ, ਪੈਨ ਅਤੇ ਪਰਚਾ ਬ੍ਰਾਂਮਦ ਕਰ ਲਿਆ ਗਿਆ। ਸ:ਥ: ਜਸਵੰਤ ਸਿੰਘ ਨੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਧਰਮ ਸਿੰਘ ਵਾਸੀ ਨੇੜੇ ਗੁਰੂਦੁਆਰਾ ਬਾਬਾ ਜੀਵਨ ਸਿੰਘ ਸਮਾਲਸਰ ਤੇ 31/16-04-2022 ਅ/ਧ 13(ਏ)-3-67 ਦੀ ਪੰਜਾਬ ਗੈਂਬਲੰਿਗ ਐਕਟ 1967 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਰਾਂਝਾ ਸੋਂਫੀ ਬ੍ਰਾਂਮਦ ਕਰ ਲਈ ਗਈ। ਸ:ਥ: ਫੈਲੀ ਸਿੰਘ ਨੇ ਜਸਵੀਰ ਸਿੰਘ ਉਰਫ ਬੀਰਾ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੂਕੀ ਪੱਤੀ, ਅਜੀਤਵਾਲ ਤੇ 28/16-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।