ਥਾਣਾ ਬੱਧਨੀ ਕਲਾਂ
ਇਹ ਮਕੁੱਦਮਾ ਦ/ਨੰਬਰੀ 3202 ਪੀ ਸੀ 07/21 ਮਿਤੀ 17-07-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਗੁਰਪ੍ਰੀਤ ਸਿੰਘ ਦਾ ਵਿਆਹ ਦੋਸ਼ਣ ਅਰਸ਼ਦੀਪ ਕੌਰ ਨਾਲ ਮਿਤੀ 31-05-2015 ਨੂੰ ਹੋਇਆ ਸੀ ਜਿਸ ਪਰ ਸਾਰਾ ਖਰਚਾ ਦਰਖਾਸਤੀ ਵਲੋ ਕੀਤਾ ਗਿਆ ਪਰ ਦੋਸ਼ਣ ਨੇ ਨਾਂ ਹੀ ਉਸਨੂੰ ਵਿਦੇਸ਼ ਲੈ ਕੇ ਗਈ ਅਤੇ ਨਾਂ ਹੀ ਪੈਸੇ ਵਾਪਿਸ ਕੀਤੇ ਅਤੇ ਦਰਖਾਸਤੀ ਨਾਲ 32 ਲੱਖ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕੇਵਲ ਸਿੰਘ ਨੇ 1. ਅਰਸ਼ਦੀਪ ਕੌਰ ਪੁੱਤਰੀ ਅਜਮੇਰ ਸਿੰਘ ਵਾਸੀ ਪਿੰਡ ਸ਼ਹੀਦ ਕਰਨੈਲ ਸਿੰਘ ਨਗਰ ਲੁਧਿਆਣਾ ਹਾਲ ਕਨੈਡਾ 2. ਅਜਮੇਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਲੁਧਿਆਣਾ ਤੇ 42/18-04-2022 ਅ/ਧ 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਅੱਜ ਮਨ ਸ:ਥ:ਕੁਲਦੀਪ ਸਿੰਘ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਖੇਤ ਵਿੱਚ ਰੇਤਾ ਦੀ ਖੱਡ ਲਾ ਕੇ ਜਿਆਲੀ ਪਰਚੀਆਂ ਦੇ ਕੇ ਮਹਿੰਗੇ ਭਾਹ ਭੋਲੇ ਭਾਲੇ ਲੋਕਾਂ ਨੂੰ ਰੇਤਾ ਵੇਚਦਾ ਹੈ ਜੋ ਅੱਜ ਵੀ ਆਪਣੇ ਟਰੈਕਟਰ ਟਰਾਲੀ ਵਿੱਚ ਰੇਤਾ ਲੋਡ ਕਰਕੇ ਕਮਾਲਕੇ ਨੂੰ ਆ ਰਿਹਾ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ।ਨਾਕਾਬੰਦੀ ਕਰਕੇ ਇੱਕ ਟਰੈਕਟਰ ਸਮੇਤ ਰੇਤਾ ਦੀ ਭਰੀ ਟਰਾਲੀ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਕੁਲਦੀਪ ਸਿੰਘ ਨੇ ਲਖਵਿੰਦਰ ਸਿੰਘ ਉਰਫ ਲੱਖਾਪੁੱਤਰ ਗੁਰਚਰਨ ਸਿੰਘ ਵਾਸੀ ਚੱਕ ਸਿੰਘਪੁਰਾ ਤੇ 78/18-04-2022 ਅ/ਧ 420/379/411 ਭ:ਦ, 21 (3) ਮਾਇਨੰਗ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੇ ਤਾਏ ਦਾ ਲੜਕਾ ਜੋਗਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੌਡੇ ਜੋ ਕਿਸਾਨ ਫਿਿਲੰਗ ਸਟੇਸ਼ਨ ਪਿੰਡ ਬੌਡੇ 10-12 ਦਿਨਾਂ ਤੋਂ ਬੇਤੌਰ ਸੇਲਜਮੈਨ ਨੌਕਰੀ ਕਰਦਾ ਹੈ ਕੱਲ ਮਿਤੀ 17-04-2022 ਨੂੰ ਵਕਤ 11.30 ਵਜੇ ਰਾਤ ਦਾ ਹੋਵੇਗਾ ਕਿ ਉਕਤ ਪੈਟਰੋਲ ਪੰਪ ਪਰ ਬਣੇ ਦਫਤਾਰ ਵਾਲੇ ਕਮਰੇ ਵਿੱਚ ਮੇਰਾ ਭਰਾ ਜੋਗਿੰਦਰ ਸਿੰਘ ਅਤੇ ਪੈਟਰੋਲ ਪੰਪ ਦਾ ਮੈਨਜਰ ਅਮਨਜੋਤ ਸਿੰਘ ਵਾਸੀ ਵੱਡਾਘਰ ਪੈਟਰੋਲ ਪੰਪ ਬੰਦ ਕਰਕੇ ਪੈ ਗਏ ਸੀ ਤਾਂ 2 ਨਾਮਾਲੂਮ ਆਦਮੀ ਪੈਟਰੋਲ ਪੰਪ ਪਰ ਆਏ ਅਤੇ ਪੰਪ ਬੰਦ ਹੋਣ ਕਰਕੇ ਸ਼ਟਰ ਖੜਕਾਇਆ ਜਦ ਉਸਦੇ ਭਰਾ ਜੋਗਿੰਦਰ ਸਿੰਘ ਨੇ ਛਟਰ ਚੁੱਕਿਆ ਤਾਂ ਉਹਨਾਂ ਨੇ ਬਾਹਰ ਖਿੱਚ ਲਿਆ ਜਦ ਉਸਦਾ ਭਰ ਡਰ ਦਾ ਮਾਰਿਆ ਪਿੰਡ ਬੌਡੇ ਵੱਲ ਨੂੰ ਭੱਜਿਆ ਤਾਂ ਦੋਸ਼ੀਆਂ ਨੇ ਪਿਛੇ ਤੋਂ ਬੇਸਬਾਲ ਸਿਰ ਵਿੱਚ ਮਾਰਿਆ ਤਾਂ ਉਸਦਾ ਭਰਾ ਥੱਲੇ ਡਿੱਗ ਗਿਆ ਤਾਂ ਦੋਸ਼ੀਆਂ ਨੇ ਸਿਰ ਵਿੱਚ ਬੇਸਬਾਲ ਮਾਰ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਰੋਲਾ ਪਾਉਣ ਤੇ ਦੋਸ਼ੀ ਨਜਦੀਕ ਖੜੀ ਕਾਰ ਜਿਸ ਵਿੱਚ ਕੁਝ ਵਿਅਕਤੀ ਪਹਿਲਾਂ ਵੀ ਸਵਾਰ ਸਨ ਨਾਲ ਬੈਠ ਕੇ ਮੋਕਾ ਤੋਂ ਫਰਾਰ ਹੋ ਗਏ।ਮੁਦਈ ਨੇ ਆਪਣੇ ਭਰਾ ਜੋਗਿੰਦਰ ਸਿੰਘ ਨੂੰ ਮਿਡੀਸਿਟੀ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ ਜਿਨਾਂ ਨੇ ਉਸਨੂੰ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਜਿਸਨੂੰ ਰਸਤੇ ਵਿੱਚ ਲਿਜਾਦਿਆਂ ਮੌਤ ਹੋ ਗਈ।ਵਜ੍ਹਾ ਰੰਜਿਸ਼ ਉਸੇ ਦਿਨ ਅੱਧਾ ਪੌਣਾ ਘੰਟਾ ਪਹਿਲਾਂ ਉਕਤ ਵਿਅਕਤੀ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਆਏ ਸਨ ਅਤੇ ਉਹਨਾਂ ਨਾਲ ਪੈਸੇ ਨੂੰ ਲੈਣ ਦੇਣ ਕਰਕੇ ਬਹੇਸਬਾਜੀ ਹੋਈ ਸੀ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਪ੍ਰਤਾਪ ਸਿੰਘ ਨੇ ਨਾਮਾਲੂਮ ਆਦਮੀ ਤੇ 41/18-04-2022 ਅ/ਧ 302/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਮਾਰਕਾ ਜੁਗਨੀ ਸੋਫੀ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਅਸ਼ੋਕ ਕੁਮਾਰ ਨੇ ਸ਼ਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਧੂਰਕੋਟ ਰਣਸੀਹ ਤੇ 32/18-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀਆਂ ਗਈਆਂ। ਹੋਲ: ਸਿਕੰਦਰ ਸਿੰਘ ਨੇ ਤਰਸੇਮ ਸਿੰਘ ਸੇਮਾ ਪੁੱਤਰ ਪਿਆਰਾ ਸਿੰਘ ਵਾਸੀ ਰਾਮੂਵਾਲਾ ਹਰਚੋਕਾ ਤੇ 33/18-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।