ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਅੰਦਰ ਆਉਂਦੇ ਪਿੰਡ ਚੁੱਪਕੀਤੀ ਦੇ ਖੇਤ ਵਿੱਚੋਂ ਪੁਲਿਸ ਨੂੰ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਨਾਲ ਸਬੰਧਤ ਨੌਜਵਾਨ ਜਸਵਿੰਦਰ ਉਰਫ ਜੱਸੂ ਦੀ ਲਾਸ਼ ਪਿੰਡ ਚੁੱਪਕੀਤੀ ਦੇ ਕਿਸੇ ਖੇਤ ਵਿੱਚ ਪਈ ਲਾਸ਼ ਦਾ ਪਤਾ ਲੱਗਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਸਵਿੰਦਰ ਜੱਸੂ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਹੈ ਤੇ ਪੁਲਿਸ ਨੂੰ ਲਾਸ਼ ਕੋਲੋਂ ਇੱਕ 32 ਬੋਰ ਦਾ ਮੈਗਜ਼ੀਨ ਵੀ ਮਿਲਿਆ ਹੈ। ਪੁਲਿਸ ਮੁਤਾਬਕ ਜਸਵਿੰਦਰ ਜੱਸੂ ਤੇ ਖਿਲਾਫ ਐਨ ਡੀ ਪੀ ਸੀ ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਸੀ । ਜੱਸੂ ਦੋ ਮਹੀਨੇ ਪਹਿਲਾਂ ਹੀ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਸੀ । ਜੱਸੂ ਦੇ ਪਿਤਾ ਬਲਜੀਤ ਸਿੰਘ ਦੇ ਕਹਿਣ ਮੁਤਾਬਕ ਜੱਸੂ ਨੂੰ ਸਵੇਰੇ ਇੱਕ ਲੜਕਾ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਸੀ। ਉਹ ਕੌਣ ਸੀ ਤੇ ਕਿਥੇ ਲੈ ਕੇ ਗਿਆ ਸੀ ਮੈਨੂੰ ਨਹੀਂ ਪਤਾ ਪਰ ਹੁਣ ਪਤਾ ਲੱਗਾ ਹੈ ਜੱਸੂ ਦੀ ਮੌਤ ਹੋ ਗਈ ਹੈ।
ਪੁਲੀਸ ਨੇ ਇਸ ਤੋਂ ਪਹਿਲਾਂ ਜੱਸੂ ਕੋਲੋਂ 3 ਪਿਸਤੌਲ ਵੀ ਬਰਾਮਦ ਕੀਤੇ ਸਨ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। SHO ਲਕਸ਼ਮਣ ਸਿੰਘ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਖੇਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਉਸ ਨੇ ਮੌਕੇ ‘ਤੇ ਜਾਂਚ ਕੀਤੀ! ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਹੀ ਜਸਵਿੰਦਰ ਸਿੰਘ ਜੱਸੂ ਹੈ ਜਿਸ ਕੋਲੋਂ ਪੁਲਿਸ ਨੇ 2021 ਵਿੱਚ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਸਨ। ਕਿਸੇ ਗੈਂਗ ਬਾਰੇ ਸਪੱਸ਼ਟ ਨਹੀਂ! ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕੋਲੋਂ ਇੱਕ ਮੈਗਜ਼ੀਨ ਬਰਾਮਦ ਹੋਇਆ ਹੈ।
PUNJAB




INDIA








WORLD










