ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਜਸਵਿੰਦਰ ਸਿੰਘ ਉਮਰ 28 ਸਾਲ ਅੱਜ ਘਰ ਦਾ ਰਾਸ਼ਨ ਲੈਣ ਲਈ ਅਜੀਤਵਾਲ ਗਿਆ ਸੀ ਪਰ ਘਰ ਵਾਪਿਸ ਨਹੀ ਆਇਆ। ਭਾਲ ਕਰਨ ਪਰ ਮੁਦਈ ਦੇ ਲੜਕੇ ਜਸਵਿੰਦਰ ਸਿੰਘ ਦੀ ਡੈਡਬੋਡੀ ਨੇੜੇ ਸੂਆ ਪਿੰਡ ਬੋਹਨਾ ਮਿਲੀ ਜਿਸਨੂੰ ਕਿਸੇ ਨਾਮਾਲੂਮ ਵਿਅਕਤੀਆਂ ਵੱਲੋ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮਕੁੱਮਦਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਲਸ਼ਮਣ ਸਿੰਘ ਨੇ ਨਾਮਾਲੂਮ ਆਦਮੀ ਤੇ 34/20-04-2022 ਅ/ਧ 302 ਭ:ਦ, 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਕੁਝ ਦਿੱਨ ਪਹਿਲਾਂ ਮੁਦਈ ਅਤੇ ਉਸਦੇ ਭਰਾ ਦੀ ਦੋਸ਼ੀ ਮੰਗਲ ਸਿੰਘ ਨਾਲ ਵਿਆਹ ਪਰ ਤੂੰ ਤੂੰ ਮੈਂ ਮੈਂ ਹੋਈ ਸੀ ਜਿਸ ਕਰਕੇ ਦੋਸ਼ੀ ਮੰਗਲ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੁਦਈ ਨੂੰ ਮਾਰ ਦੇਣ ਦੀ ਨੀਅਤ ਨਾਲ ਕਿਰਪਾਨ, ਸੋਟੀਆਂ ਨਾਲ ਕੁੱਟ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਮੁਦਈ ਵੱਲੋ ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਏ।ਮੁਦਈ ਜਗਦੇਵ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੰਤ ਸਿੰਘ ਨੇ 1.ਭੋਲਾ ਸਿੰਘ ਪੁੱਤਰ ਲਾਭ ਸਿੰਘ 2.ਮੰਗਲ ਸਿੰਘ ਪੁੱਤਰ ਭੋਲਾ ਸਿੰਘ 3.ਜੋਤੀ ਸਿੰਘ ਪੁੱਤਰ ਜੈਲਾ ਸਿੰਘ 4.ਜੋਗਿੰਦਰ ਸਿੰਘ ਪੁੱਤਰ ਭੋਲਾ ਸਿੰਘ 5.ਜਗਰਾਜ ਸਿੰਘ ਪੁੱਤਰ ਸੀਰਾ ਸਿੰਘ 6.ਕਾਲੂ ਪੁੱਤਰ ਸੀਰਾ ਸਿੰਘ 7.ਨਾਮਾਲੂਮ ਪੁੱਤਰ ਜੋਗਿੰਦਰ ਸਿੰਘ 8.ਅਮਨਦੀਪ ਕੌਰ ਪੁੱਤਰੀ ਭੋਲਾ ਸਿੰਘ ਤੇ 57/20-04-2022 ਅ/ਧ 307/323/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮਕੁੱਦਮਾ ਦ/ਨੰਬਰੀ 425 ਪੀ ਸੀ 4/21ਮਿਤੀ 15-07-2021 ਬਾਅਦ ਪੜਤਾਲ ਈ.ਓ ਵਿੰਗ ਮੋਗਾ ਬਾਅਦ ਰਾਇ ਡੀ.ਏ ਲੀਗਲ ਮੋਗਾ ਬਾਹੁਕਮ ਐਸ ਐਸ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਸਤੀ ਦੇ ਲੜਕੇ ਰਤਿੰਦਰ ਸਿੰਘ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝੰਸਾ ਦੇ ਕੇ 5 ਲੱਖ 61000 ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਮੇਸ਼ ਲਾਲ ਨੇ 1.ਬਿਕਰਮਜੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਸਮਾਧੀ ਬਸਤੀ ਜੀਰਾ 2.ਰੁਪਿੰਦਰਜੀਤ ਸਿੰਘ ਉਰਫ ਰੁਪਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਡਾਲਾ ਤੇ 63/20-04-2022 ਅ/ਧ 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਉਸਤੋਂ ਉਸਦੀ ਕਾਰ ਹਡਾਈ ਐਕਸੈਟ ਨੰਬਰੀ ਪੀ ਬੀ 29 ਐਕਸ 4741 ਪ੍ਰਤੀ ਦਿਨ 800 ਰੁਪਏ ਕਿਰਾਏ ਪਰ ਲੈ ਕੇ ਗਏ ਸਨ ਜੋ ਆਪਣੀ ਅਲਟੋ ਗੱਡੀ ਮੇਰੇ ਪਾਸ ਕੰਮ ਕਰਵਾਉਣ ਲਈ ਛੱਡ ਗਏ ਸਨ।ਮੁਦਈ ਵੱਲੋ ਗੱਡੀ ਮੱਗਣ ਪਰ ਦੋਸ਼ੀਆਂ ਨੇ ਉਸਦੀ ਗੱਡੀ ਵਾਪਿਸ ਨਹੀ ਕੀਤੀ ਮੁਦਈ ਨੂੰ ਲਗਦਾ ਹੈ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਮੁਦਈ ਦੀ ਕਾਰ ਖੁਰਦ ਬੁਰਦ ਕਰ ਦਿੱਤੀ।ਜਿਸਦੀ ਕੀਮਤ ਕਰੀਬ 4 ਲੱਖ ਰੁਪਏ ਸੀ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਜੀਤ ਸਿੰਘ ਨੇ 1.ਅਵਤਾਰ ਸਿੰਘ ਪੁੱਤਰ ਅਮਰਜੀਤ ਸਿੰਘ 2.ਮੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਡੁੱਗਰੀ ਰੋਡ ਜੀ.ਕੇ ਬਿਹਾਰ ਕਲੋਨੀ ਲੁਧਿਆਣਾ 3.ਹਰਮਨਪਾਲ ਸਿੰਘ ਪੁੱਤਰ ਜਤਿੰਦਰਪਾਲ ਸਿੰਘ ਵਾਸੀ ਨਿਊ ਲਜਪਤ ਨਗਰ ਲੁਧਿਆਣਾ ਤੇ 75/20-04-2022 ਅ/ਧ 420/406/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਦਾ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਨਾਕਾਬੰਦੀ ਕਰਕੇ ਇੱਕ ਟਰੈਕਟਰ ਸਮੇਤ ਰੇਤਾ ਦਾ ਭਰਿਆ ਟਰਾਲਾ ਬ੍ਰਾਂਮਦ ਕੀਤ ਗਿਆ। ਸ:ਥ: ਕੁਲਦੀਪ ਸਿੰਘ ਨੇ ਗੁਰਮੀਤ ਸਿੰਘ ਮੀਤਾ ਪੁੱਤਰ ਦਰਸ਼ਨ ਸਿੰਘ ਵਾਸੀ ਸੈਦ ਜਲਾਲਪੁਰ ਤੇ 79/20-04-2022 ਅ/ਧ 379/411 ਭ:ਦ, 21 (3) ਮਾਇਨਿੰਗ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮਕੁੱਦਮਾ ਦ/ਨੰਬਰੀ 5846 ਪੀ ਸੀ 7/21 ਮਿਤੀ 30-11-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਪੀ.ਬੀ.ਆਈ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਮੋਗਾ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦਾ ਸੈਟਰਲ ਬੈਕ ਆਫ ਇੰਡੀਆ ਬ੍ਰਾਂਚ ਮੋਗਾ ਵਿਖੇ ਖਾਤਾ ਨੰਬਰ 3649240401 ਬਾਲਾਜੀ ਐਗਰੋ ਸੇਲਜ ਦੇ ਨਾਮ ਪਰ ਸੀ ਖਾਤੇ ਪਰ ਉਸਦੇ ਪਿਤਾ ਦੇ ਨਾਮ ਪਰ ਸਾਲ 2018 ਤੋਂ ਕਾਰ ਲੋਣ ਚੱਲ ਰਿਹਾ ਸੀ ਉਸ ਸਮੇ ਗਰੰਟੀ ਲਈ 3 ਚੈੱਕ ਅਤੇ 3 ਵੋਚਰ ਦਿੱਤੇ ਸਨ ਦੋਸ਼ੀ ਵੱੱਲੋ ਉਕਤ ਚੈੱਕ ਅਤੇ ਵੋਚਰ ਕੱਢ ਕੇ ਕਰੀਬ 17 ਲੱਖ 50 ਹਜਾਰ ਰੁਪਏ ਦੀ ਠੱਗੀ ਮਾਰੀ ਹੈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਸਵੀਰ ਸਿੰਘ ਨੇ ਰਾਜ ਕਮੁਾਰ ਭਗਤ ਸੀਨੀਅਰ ਅਸੈਸਟਿੰਟ ਮਨੈਜਰ ਸੈਟਰਲ ਬੈਂਕ ਆਫ ਇੰਡੀਆ ਬ੍ਰਾਂਚ ਮੋਗਾ ਪੁੱਤਰ ਗਿਰਦਾਰੀ ਲਾਲ ਵਾਸੀ ਗਲੀ ਨੰਬਰ 3 ਜੁਝਾਰ ਨਗਰ ਮੋਗਾ ਤੇ 64/20-04-2022 ਅ/ਧ 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਦਾਤਰ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਪੁਰਾਣਾ ਝਗੜਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਵਿਬਦਰ ਸਿੰਘ ਨੇ ਗੁਲਸ਼ਣ ਪੁੱਤਰ ਰਾਮ ਕਰਨ ਵਾਸੀ ਮਹੰਤਾ ਵਾਲੀ ਗਲੀ ਬਾਘਾਪੁਰਾਣਾ ਅਤੇ 1 ਨਾਮਾਲੂਮ ਆਦਮੀ ਤੇ 67/20-04-2022 ਅ/ਧ 323/324 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਅਤੇ ਉਸਦਾ ਭਰਾ ਸੁਖਵਿੰਦਰ ਸਿੰਘ ਦੇ ਕਿਰਪਾਨ, ਗੰਡਾਸੀ ਅਤੇ ਸੋਟੀਆਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਜਮੀਨ ਨੂੰ ਲੈ ਕੇ ਝਗੜਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜੈਪਾਲ ਸਿੰਘ ਨੇ 1.ਕਰਨੈਲ ਸਿੰਘ ਪੁੱਤਰ ਸੁਰੈਣ ਸਿੰਘ 2.ਰਾਮ ਸਿੰਘ ਪੁੱਤਰ ਕਰਨੈਲ ਸਿੰਘ 3.ਕ੍ਰਿਸ਼ਨ ਸਿੰਘ ਪੁੱਤਰ ਕਰਨੈਲ ਸਿੰਘ 4.ਹਰਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ 5.ਸਵਰਨ ਕੌਰ ਪਤਨੀ ਕ੍ਰਿਸ਼ਨ ਸਿੰਘ 6.ਰਾਣੀ ਕੌਰ ਪਤਨੀ ਰਾਮ ਸਿੰਘ 7.ਮਨਪ੍ਰੀਤ ਸਿੰਘ ਪੁੱਤਰ ਓਮ ਪ੍ਰਕਾਸ਼ 8.ਰਾਜੂ ਸਿੰਘ ਪੁੱਤਰ ਨਾਮਾਲੂਮ ਵਾਸੀਆਨ ਚੱਕ ਕੰਨੀਆਂ ਕਲਾਂ 9.ਨਵਦੀਪ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਕੇਰਾਂ ਅਤੇ 5 ਨਾਮਾਲੂਮ ਆਦਮੀ ਤੇ 80/20-04-2022 ਅ/ਧ 324/323/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਅਮਨਦੀਪ ਸਿੰਘ ਨੇ ਅਮਰਜੀਤ ਸਿੰਘ ਉਰਫ ਬੱਬੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਤੇ 29/20-04-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਸ਼ੀ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਲੀਟਰ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ: ਜਗਤਾਰ ਸਿੰਘ ਨੇ ਜਗਰਾਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦੋਲੇਵਾਲਾ ਤੇ 39/20-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।