ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਪਿੰਡ ਇੰਦਰਗੜ੍ਹ ਵਿਖੇ ਸ਼ਰਾਬ ਦੇ ਠੇਕੇ ਪਰ ਨੋਕਰੀ ਕਰਦਾ ਹੈ ਅਤੇ ਮਿਤੀ 20/21-04-2022 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਸ਼ਰਾਬ ਦੇ ਠੇਕੇ ਦੀ ਬਾਰੀ (ਖਿੜਕੀ) ਤੋੜ ਕੇ ਠੇਕੇ ਵਿਚੋਂ ਕਰੀਬ 25/26 ਪੇਟੀਆਂ ਸ਼ਰਾਬ ਠੇਕਾ ਦੇਸੀ ਅਤੇ 6/7 ਪੇਟੀਆਂ ਬੀਅਰ ਚੋਰੀ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕੁਲਦੀਪ ਸਿੰਘ ਨੇ ਨਾਮਲੂਮ ਵਿਅਕਤੀ ਤੇ 83/21-04-2022 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਸ ਦੁਕਾਨ ਤੋਂ ਸਮਾਨ ਲੈਣ ਉਪਰੰਤ ਆਪਣੇ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 29-ਵੀ-7810 ਪਰ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਂ ਨੇ ਘੇਰ ਲਿਆ ਅਤੇ ਮੁਦਈ ਨੂੰ ਧੱਕਾ ਮਾਰਿਆ। ਜਿਸ ਨਾਲ ਮੁਦਈ ਦੂਜੇ ਪਾਸੇ ਪਈ ਰੂੜੀ ਅਤੇ ਨਾਲੀ ਵਿੱਚ ਡਿੱਗ ਗਿਆ। ਤਾਂ ਦੋਸ਼ੀਆਂ ਨੇ ਮੁਦਈ ਦੇ ਡਿੱਗੇ ਪਏ ਦੀ ਕੁੱਟਮਾਰ ਕੀਤੀ। ਵਜ੍ਹਾ ਰੰਜਿਸ਼:- ਕੁੱਝ ਦਿਨ ਪਹਿਲਾਂ ਮੁਦਈ ਦੀ ਦੋਸ਼ੀਆਂ ਨਾਲ ਬਹਿਸਬਾਜੀ ਹੋਈ ਸੀ। ਸ:ਥ: ਕੇਵਲ ਸਿੰਘ ਨੇ 1.ਰਵੀਦੀਪ ਸਿੰਘ ਪੁੱਤਰ ਬਲਜੀਤ ਸਿੰਘ 2.ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ 3.ਅਵਤਾਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀਆਨ ਦੋਧਰ ਸ਼ਰਕੀ ਤੇ 43/21-04-2022 ਅ/ਧ 341, 506, 351 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 1903/ਪੀ.ਸੀ 7/21 ਮਿਤੀ 12-05-2021 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤਨ ਦੀ ਲੜਕੀ ਕੁਲਜੀਤ ਕੌਰ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 29,30,000/- ਰੁਪਏ ਦੀ ਠੱਗੀ ਮਾਰ ਲਈ। ਸ:ਥ: ਸਾਹਿਬ ਸਿੰਘ ਨੇ 1.ਸੁਖਵੰਤ ਸਿੰਘ ਉਰਫ ਸੱੁਖਾ ਪੁੱਤਰ ਫੋਜਾ ਸਿੰਘ ਵਾਸੀ ਦਾਤਾ ਰੋਡ, ਕੋਟ ਈਸੇ ਖਾਂ 2.ਕੁਲਦੀਪ ਕੌਰ ਉਰਫ ਸਿਮਰਨ ਕੌਰ ਪਤਨੀ ਸੁਖਵੰਤ ਸਿੰਘ ਉਰਫ ਸੱੁਖਾ ਪੁੱਤਰ ਫੋਜਾ ਸਿੰਘ ਵਾਸੀ ਦਾਤਾ ਰੋਡ, ਕੋਟ ਈਸੇ ਖਾਂ ਤੇ 65/21-04-2022 ਅ/ਧ 420, 120(ਬੀ), 506 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 3940/ਪੀ.ਸੀ 7/21 ਮਿਤੀ 18-08-2021 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਨੇ ਦਰਖਾਸਤੀ ਦੇ ਲੜਕੇ ਬਲਕਰਨ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 1,10,000/- ਰੁਪਏ ਦੀ ਠੱਗੀ ਮਾਰ ਲਈ। ਸ:ਥ: ਗੁਰਦੀਪ ਸਿੰਘ ਨੇ ਹਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਗਤ ਪੂਰਨ ਸਿੰਘ ਨਗਰ, ਮੋਗਾ ਤੇ 66/21-04-2022 ਅ/ਧ 420 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਥਾਰ ਗੱਡੀ ਨੰਬਰੀ ਪੀ.ਬੀ 29-ਏ.ਈ-0044 ਸਮੇਤ ਚੈਂਬਰ ਰੋਡ ਪਰ ਖੜਾ ਸੀ ਤਾਂ ਦੋਸ਼ੀਆਨ ਇਕ ਟੋਇਟਾ ਕੈਮਰੀ ਗੱਡੀ ਨੰਬਰੀ ਡੀ.ਐਲ-4-ਸੀ.ਏ.ਈ-7990 ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਮੁਦਈ ਦੀ ਦੀ ਕੁੱਟਮਾਰ ਕੀਤੀ ਅਤੇ ਨੱਕ ਪਰ ਮੁੱਕੇ ਮਾਰੇ। ਮੁਦਈ ਵੱਲੋਂ ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਸਤੋਂ ਬਾਅਦ ਮੁਦਈ ਤਨੁਜ ਥਾਪਰ ਹਸਪਤਾਲ ਫਿਰੋਜਪੁਰ ਰੋਡ ਮੋਗਾ ਵਿਖੇ ਦਾਖਲ ਹੋ ਗਿਆ। ਡਾਕਟਰ ਸਾਹਿਬ ਨੇ ਮੁਦਈ ਦੀ ਇਕ ਸੱਟ ਅੰਡਰ ਐਕਸਰੇ ਰੱਖੀ ਸੀ। ਜਿਸਦਾ ਨਤੀਜਾ ਗਰੀਵੀਅਸ ਆਉਣ ਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਵਜ੍ਹਾ ਰੰਜਿਸ਼:-ਕੁੱਝ ਦਿਨ ਪਹਿਲਾਂ ਮੁਦਈ ਦੀ ਦੋਸ਼ੀ ਮਨਿੰਦਰ ਸਿੰਘ ਨਾਲ ਬਹਿਸਬਾਜੀ ਹੋਈ ਸੀ। ਸ:ਥ: ਬਸੰਤ ਸਿੰਘ ਨੇ 1.ਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਬੈਕਸਾਈਡ ਨੈਸਲੇ ਫੈਕਟਰੀ, ਮੋਗਾ ਅਤੇ ਦੋ ਨਾਮਲੂਮ ਵਿਅਕਤੀ ਤੇ 77/21-04-2022 ਅ/ਧ 323,325,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1200 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਸੇਫ 0.5 ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਬਲਵਿੰਦਰ ਸਿੰਘ ਨੇ ਸਾਹਿਲ ਕੁਮਾਰ ਉਰਫ ਸ਼ਿੰਗਾਰਾ ਸਿੰਘ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰ:385,ਵਾਰਡ ਨੰ:7, ਬੇਦੀ ਨਗਰ ਮੋਗਾ ਤੇ 76/21-04-2022 ਅ/ਧ 21,22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰ ਵਿਚੋਂ 180 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਵੰਤ ਸਿੰਘ ਨੇ ਜਗਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੋਂਤਾ ਜਿਲ੍ਹਾ ਮੋਗਾ ਤੇ 58/21-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।