ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਰਾ ਜਗਦੀਪ ਸਿੰਘ ਉਮਰ 24 ਸਾਲ ਜੋ ਪਾਰਸ ਫੈਕਟਰੀ ਅਤੇ ਅਸ਼ੀਸ਼ ਕੈਟਲ ਫੈਕਟਰੀ ਵਿੱਚ ਬੇਤੌਰ ਸੁਪਰਵਾਇਜਰ ਕੰਮ ਕਰਦਾ ਸੀ। ਮਿਤੀ 26-04-2022 ਵਕਤ ਕਰੀਬ 11.30 ਵਜੇ ਰਾਤ ਦਾ ਹੋਵੇਗਾ ਸੇਵਕ ਸਿੰਘ ਜੋ ਫੈਕਟਰੀ ਦਾ ਸਕਿਊਰਟੀ ਸੁਪਰਵਾਇਜਰ ਹੈ ਉਸਦੇ ਭਰਾ ਨੂੰ ਛੱਡਣ ਘਰ ਆਇਆ ਤਾਂ ਮੈ ਦੇਖਿਆ ਕਿ ਮੇਰੇ ਭਰਾ ਬੁਰੀ ਤਰਾਂ ਜਖਮੀ ਸੀ ਜਿਸਨੂੰ ਮੈ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਜਿਸਨੇ ਦੱਸਿਆ ਕਿ ਉਤਾਨ ਦੋਸ਼ੀਆਂ ਨੇ ਉਸਦੇ ਬੇਸਬਾਲ, ਡਾਗ ਅਤੇ ਇੱਟਾਂ ਮਾਰ ਕੇ ਉਸਨੂੰ ਬੁਰੀ ਤਰਾਂ ਜਖਮੀ ਕੀਤਾ ਹੈ।ਸੱਟਾਂ ਜਿਆਦਾ ਹੋਣ ਕਰਕੇ ਜਗਦੀਪ ਸਿੰਘ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਜਿਥੇ ਦੋਰਾਨੇ ਇਲਾਜ ਉਸਦੀ ਮੌਤ ਹੋ ਗਈ।ਵਜ੍ਹਾ ਰੰਜਿਸ਼ ਮੁਦਈ ਦਾ ਭਰਾ ਜਗੀਦੀਪ ਸਿੰਘ ਜੋ ਫੈਕਟਰੀ ਵਿੱਚ ਸੁਪਰਵਾਇਜਰ ਨੌਕਰੀ ਕਰਦਾ ਸੀ ਜਦ ਉਕਤਾਨ ਦੋਸ਼ੀ ਫੈਕਟਰੀ ਵਿੱਚ ਕੰਮ ਨਹੀ ਕਰਦੇ ਸਨ ਤਾਂ ੳਸਦਾ ਭਰਾ ਸੁਪਰਵਾਇਜਰ ਹੋਣ ਕਰਕੇ ਉਹਨਾਂ ਦੀਆਂ ਵੀਡੀਓ ਬਣਾ ਕੇ ਆਪਣੇ ਸੀਨੀਅਰ ਅਫਸਰਾਨ ਨੂੰ ਭੇਜਦਾ ਸੀ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਸਵਿੰਦਰ ਸਿੰਘ ਨੇ 1.ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨਿਧਾਂਵਾਲਾ 2.ਬੋਹੜ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਖੌਸਾ ਪਾਡੋਂ 3.ਸੁਰਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਲਹੋਰੀਆਂ ਵਾਲਾ ਮਹੱਲਾ ਮੋਗਾ 4.ਗੋਪੀ ਵਾਸੀ ਡਰੋਲੀ ਭਾਈ ਤੇ 35/28-04-2022 ਅ/ਧ 302/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਉਸਦੇ ਖੇਤ ਵਿੱਚ ਲੱਗੇ 2 ਟਰਾਸਫਾਰਮ 16 ਕੇ.ਵੀ ਅਤੇ 10 ਕੇ.ਵੀ ਚੋਰੀ ਕਰਕੇ ਲੈ ਗਏ ਮਲੀਤੀ 77 ਹਜਾਰ ਰੁਪਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵੀਰ ਸਿੰਘ ਨੇ ਨਾਮਾਲੂਮ ਆਦਮੀ ਤੇ 84/28-04-2022 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲ਼ਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਘਰ ਵਿੱਚੋ 10,000 ਰੁਪਏ ਚੋਰੀ ਕਰਕੇ ਲੈ ਗਏ ਸਨ ਭਾਲ ਕਰਨ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਕੀਤੇ ਹੋਏ 5,000 ਰੁਪਏ ਬ੍ਰਾਂਮਦ ਕੀਤੀ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੇਵਲ ਸਿੰਘ ਨੇ 1.ਗੁਰਦਿੱਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਲੋਪੋ 2.ਸੁਖਦੇਵ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਲੋਪੋ ਤੇ 47/28-04-2022 ਅ/ਧ 454/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਿਤਾ ਕਰਨੈਲ ਸਿੰਘ ਉਮਰ 50 ਸਾਲ ਜੋ ਆਪਣੇ ਮੋਟਰ ਸਾਇਕਲ ਪਲਟੀਨਾ ਨੰਬਰੀ ਪੀ ਬੀ 08 ਸੀ ਐਕਸ 1869 ਪਰ ਸਵਾਰ ਹੋ ਕੇ ਮੋਗਾ ਨੂੰ ਜਾ ਰਿਹਾ ਸੀ ਤਾਂ ਨਾਮਾਲੂਮ ਟਰੱਕ ਨੰਬਰੀ ਪੀ ਬੀ 09 ਐਕਸ 5638 ਦੇ ਡਰਾਇਵਰ ਨੇ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸਦੇ ਪਿਤਾ ਦੇ ਮੋਟਰ ਸਾਇਕਲ ਵਿੱਚ ਟਰੱਕ ਲਿਆ ਕੇ ਮਾਰਿਆ ਜਿਸ ਨਾਲ ਉਸਦੇ ਪਿਤਾ ਕਰਨੈਲ ਸਿੰਘ ਦੀ ਮੌਕਾ ਪਰ ਮੌਤ ਹੋ ਗਈ ਅਤੇ ਮੋਟਰ ਸਾੲਕਿਲ ਟੁੱਟ ਭੱਜ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਦੀਪ ਸਿੰਘ ਨੇ ਨਾਮਾਲੂਮ ਟਰੱਕ ਡਰਾਇਵਰ ਤੇ 87/28-04-2022 ਅ/ਧ 304ਏ/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਇਹ ਮਕੁੱਦਮਾ ਦ/ਨੰਬਰੀ 445 ਪੀ ਸੀ -20 ਮਿਤੀ 23-10-2020 ਬਾਅਦ ਪੜਤਾਲ ਇੰਚਾਰਜ ਐਂਟੀ ਊਿਮਨ ਸੈਲ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕਰਾਇਆ ਗਿਆ ਕਿ ਦੋਸ਼ੀਆਂ ਨੇ ਆਪਸੀ ਸਾਜ ਬਾਜ ਹੋ ਕੇ ਦਰਖਾਸਤਨ ਸੁਖਦੀਪ ਕੌਰ ਨੂੰ ਵਿਦੇਸ਼ ਕਨੈਡਾ ਭੇਜਣ ਦਾ ਝੰਸਾ ਦੇ ਕੇ 7 ਲੱਖ 32500 ਰੁਪਏ ਦੀ ਠੱਗੀ ਮਾਰੀ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕਮਲਜੀਤ ਸਿੰਘ ਨੇ ਅਜੇਧਾਲੀਵਾਲ ਪੁੱਤਰ ਇੰਦਰਜੀਤ ਸਿੰਘ ਵਾਸੀ ਦਾਖਾ (ਲੁਧਿਆਣਾ) 2.ਕਮਲਜੀਤ ਕੌਰ ਪਤਨੀ ਅਜੇ ਧਾਲੀਵਾਲ ਵਾਸੀ ਦਾਖਾ (ਲੁਧਿਆਣਾ) ਤੇ 74/28-04-2022 ਅ/ਧ 420 ਭ:ਦ, 13 The Punjab travel Professional regulation act 2014 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।