ਥਾਣਾ ਫਤਿਹਗੜ੍ਹ ਪੰਜਤੂਰ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਉਸਦਾ ਪਤੀ ਬੂਟਾ ਸਿੰਘ ਆਪਣੇ ਮੋਟਰ ਸਾਇਕਲ ਐਚ ਐਫ ਡੀਲਕਸ ਨੰਬਰੀ ਪੀ ਬੀ 29 ਯੂ 9342 ਪਰ ਸਵਾਰ ਹੋ ਕੇ ਫਤਿਹਗੜ੍ਹ ਪੰਜਤੂਰ ਤੋਂ ਪਿੰਡ ਨੂੰ ਵਾਪਿਸ ਜਾ ਰਹੇ ਸਨ ਤਾਂ ਦੋਸ਼ੀ ਨੇ ਆਪਣੀ ਆਈ 20 ਕਾਰ ਨੰਬਰੀ ਪੀ ਬੀ 05 ਏ ਡੀ 6785 ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਲਿਆ ਕੇ ਮਾਰੀ ਜਿਸ ਨਾਲ ਉਸਦਾ ਪਤੀ ਬੂਟਾ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਕੈਪੀਟਲ ਹਸਪਤਾਲ ਜਲੰਧਰ ਵਿਖੇ ਦਾਖਿਲ ਕਰਵਾਇਆ ਗਿਆ ਅਤੇ ਮੋਟਰਸਾਇਕਲ ਟੁੱਟ ਭੱਜ ਗਿਆ। ਹੋਲ:ਮਨਜਿੰਦਰ ਸਿੰਘ ਨੇ ਸੁਖਜੀਤ ਸਿੰਘ ਉਰਫ ਸੁੱਖ ਪੁੱਤਰ ਦਰਬਾਰਾ ਸਿੰਘ ਵਾਸੀ ਜੋਗੇਵਾਲਾ (ਫਿਰੋਜਪੁਰ) ਤੇ 17/23-04-2022 ਅ/ਧ 279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ ਵਜ੍ਹਾ ਰੰਜਿਸ਼ ਗੁਰਦੁਆਰਾ ਕਮੇਟੀ ਨੂੰ ਲੈ ਕੇ ਝਗੜਾ। ਸ:ਥ: ਸੁਖਵਿੰਦਰ ਸਿੰਘ ਨੇ 1.ਬਲਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ 2.ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀਆਨ ਪਿੰਡ ਚੀਮਾ ਤੇ 41/23-04-2022 ਅ/ਧ 341/355/323/ 34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਇਹ ਮਕੁੱਦਮਾ ਦ/ਨੰਬਰੀ 394 ਪੀ ਸੀ 7/21 ਮਿਤੀ 05-02-2021 ਬਾਅਦ ਪੜਤਾਲ ਡੀ ਐਸ ਪੀ ਸਿਟੀ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਿਹਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਦਰਖਾਸਤੀ ਨੂੰ ਆਇਲਟਸ ਵਿੱਚੋ ਚੰਗੇ ਨੰਬਰ ਦਵਾਉਣ ਦਾ ਝੰਸਾ ਦੇ ਕੇ ਦਰਖਾਸਤੀ ਨੂੰ ਜਿਆਲੀ ਆਇਲਟਸ ਸਰਟੀਫਿਕੇਟ ਦੇ ਕੇ 6 ਲੱਖ 50 ਹਜਾਰ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਪ੍ਰੀਤ ਸਿੰਘ ਨੇ 1.ਗੁਰਚਰਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪੱਤੀ ਸਮਰਾ ਪਿੰਡ ਲੋਹਗੜ੍ਹ 2.ਸਕੀਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਧਰਮਕੋਟ ਤੇ 78/23-04-2022 ਯੂ/ਐਸ 420/120ਬੀ ਆਈ.ਪੀ.ਸੀ. ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਮਿਤੀ 21-04-2022 ਨੂੰ ਉਕਤਾਨ ਦੋਸ਼ੀ ਉਸਦਾ ਮੋਟਰ ਸਾਇਕਲ ਐਚ ਐਫ ਡੀਲਕਸ ਨੰਬਰੀ ਪੀ ਬੀ 79 4314 ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਸਵੀਰ ਸਿੰਘ ਨੇ 1.ਧਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸ ਪਿੰਡ ਜਨੇਰ 2.ਮਹਿੰਦਰ ਸਿੰਘ ਪੁੱਤਰ ਡੀ.ਸੀ ਸਿੰਘ ਵਾਸੀ ਪਿੰਡ ਜਨੇਰ ਤੇ 68/23-04-2022 ਯੂ/ਐਸ 379 ਆਈ.ਪੀ.ਸੀ. ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮਕੁੱਦਮਾ ਦ/ਨੰਬਰੀ 207 ਪੀ ਸੀ 4/21ਮਿਤੀ 19-04-2021 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਸਿਟੀ ਮੋਗਾ ਬਾਅਦ ਰਾਇ ਡੀ ਏ ਲ਼ੀਗਲ ਮੋਗਾ ਬਾਹੁਕਮ ਐਸ ਅੇਸ ਪੀ ਸਾਹਿਬ ਦਰਜ ਰਜਿਸਟਰ ਕਤਿਾ ਗਿਆ ਦੋਸ਼ੀਆਂ ਨੇ ਬਿਨਾਂ ਪਰਮਿਸ਼ਨ/ਲਾਇਸੰਸ ਲਏ ਮਲਕ ਨਾਮ ਦਾ ਇੰਮੀਗੇਸ਼ਨ ਦਫਤਰ ਖੋਲਿਆ ਹੋਇਆ ਸੀ ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕਤਿਾ ਗਿਆ। ਡੀ ਐਸ ਪੀ ਸ੍ਰੀ ਜਸ਼ਨਦੀਪ ਸਿੰਘ ਨੇ 1.ਕੁਲਵੰਤ ਸਿੰਘ ਧੀਮਾਨ ਪੁੱਤਰ ਨਿਗੰਦਰ ਸਿੰਘ 2.ਬਲਵਿੰਦਰ ਸਿੰਘ ਬੰਟੀ ਪੁੱਤਰ ਕੁਲਵੰਤ ਸਿੰਘ ਧੀਮਾਨ ਵਾਸੀ ਬਾਬਾ ਈਸ਼ਰ ਸਿੰਘ ਨਗਰ ਮੋਗਾ ਤੇ 69/23-04-2022 U/S 13 the punjab travel professional regulation act 2014 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਦਿਨ ਸਮੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਟਰੰਕ ਦਾ ਜਿੰਦਰਾ ਤੋੜ ਕੇ ਉਸ ਵਿੱਚੋ 3 ਲੱਖ 45 ਹਜਾਰ ਰੁਪਏ ਨਗਦ ਿਚੋਰੀ ਕਰਕੇ ਲੈ ਗਿਆ।ਜਿਸਤੇ ਨਾਾਮਲੂਮ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਤਨਾਮ ਸਿੰਘ ਨੇ ਨਾਮਾਲੂਮ ਆਦਮੀ ਤੇ 70/23-04-2022 ਯੂ/ਐਸ 454/380 ਆਈ.ਪੀ.ਸੀ. ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਗਸ਼ਤ ਕਰ ਰਹੇ ਸਨ ਤਾਂ ਦੋਸ਼ੀ ਜੋ ਮੋਟਰ ਸਾਇਕਲ ਡੀਲਕਸ ਨੰਬਰੀ ਪੀ ਬੀ 69 ਡੀ 3475 ਪਰ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਜਿਸਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ: ਮੇਜਰ ਸਿੰਘ ਨੇ ਜਿੰਦਰ ਸਿੰਘ ਲੂੰਗੀ ਪੁੱਤਰ ਰੇਸ਼ਮ ਸਿੰਘ ਵਾਸੀ ਕਾਲਾ ਪੱਤੀ ਬਾਘਾਪੁਰਾਣਾ ਤੇ 79/23-04-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਪਾਸੋਂ 670 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ ਦੋਸ਼ੀ ਸੁਰਜੀਤ ਸਿੰਘ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਰੁਘਵਿੰਦਰ ਪ੍ਰਸ਼ਾਦ ਨੇ 1.ਗੁਰਦੀਪ ਸਿੰਘ ਉਰਫ ਜੂੜੀ 2. ਸੁਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਪਿੰਡ ਰਣੀਆਂ ਤੇ 46/23-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 84 ਬੋਤਲਾਂ ਸ਼ਰਾਬ ਮਾਰਕਾ ਖਾਸਾ ਪੰਜਾਬ ਅਤੇ 36 ਬੋਤਲਾਂ ਸ਼ਰਾਬ ਮਾਰਕਾ ਕਨਾਲ ਹਰਿਆਣਾ ਕੁੱਲ 120 ਬੋਤਲਾਂ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ: ਕੁਲਵੰਤ ਸਿੰਘ ਨੇ ਨਿਰਭੇਹ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਰੋਂਤਾਂ ਤੇ 60/23-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਨਜਾਇਜ ਸ਼ਰਾਬ ਦੀਆਂ ਕੀਤੀਆਂ ਗਈਆਂ। ਸ:ਥ: ਸੁਰਿੰਦਰ ਕੁਮਾਰ ਨੇ ਝੰਡਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਜਨੇਰ ਤੇ 40/23-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।