ਆਏ ਦਿਨ ਪੰਜਾਬ ਅੰਦਰ ਵੱਖ ਵੱਖ ਘਟਨਾਵਾਂ ਹੁੰਦੀਆਂ ਰਹਿੰਦੀਆਂ ਐਚਐਨ ਇਸੇ ਤਰ੍ਹਾਂ ਹੀ ਫਰੀਦਕੋਟ ‘ਚ ਇੱਕ ਭਿਆਕ ਸੜਕ ਹਾਦਸਾ ਵਾਪਰਿਆ ਹੈ। ਸੜਕ ‘ਤੇ ਜਾ ਰਹੀ ਸਵਿਫਟ ਕਾਰ ‘ਚ ਭਿਆਨਕ ਅੱਗ ਲੱਗ ਗਈ। ਕਾਰ ਚਾਲਕ ਦੀ ਅੱਗ ਵਿੱਚ ਝੁਲਸਣ ਕਾਰਨ ਮੌਤ ਹੋ ਗਈ। ਉਹ ਕੋਟਕਪੂਰਾ ਤੋਂ ਫਰੀਦਕੋਟ ਵੱਲ ਆ ਰਿਹਾ ਸੀ। ਮ੍ਰਿਤਕ ਦੀ ਪਛਾਣ 65 ਸਾਲਾ ਹਰਿੰਦਰ ਸਿੰਘ ਵਾਸੀ ਫਰੀਦਕੋਟ ਵੱਜੋਂ ਹੋਈ ਹੈ। ਉਹ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਸੀ। ਕਾਰ ਫਰੀਦਕੋਟ ਦੀ ਹੀ ਦੱਸੀ ਜਾ ਰਹੀ ਹੈ।
PUNJAB




INDIA








WORLD










