ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਚੋਰੀ ਰੇਤਾ ਪੁੱਟ ਕੇ ਵੇਚਣ ਦਾ ਆਦੀ ਹੈ। ਜੋ ਅੱਜ ਵੀ ਦਰਿਆ ਏਰੀਏ ਵਿਚੋਂ ਰੇਤਾ ਦੀ ਭਰੀ ਟਰੈਕਟਰ ਟਰਾਲੀ ਲੈ ਕੇ ਆ ਰਿਹਾ ਹੈ। ਜਿਸਤੇ ਦੋਸ਼ੀ ਪਾਸੋਂ ਇਕ ਐਚ.ਐਮ.ਟੀ 2511 ਟਰੈਕਟਰ ਸਮੇਤ ਟਰਾਲੀ (ਲੋਡ ਰੇਤਾ) ਬ੍ਰਾਂਮਦ ਕਰ ਲਈ ਗਈ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਥਾਣੇਦਾਰ ਲਖਵਿੰਦਰ ਸਿੰਘ ਨੇ ਗੁਰਚਰਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਤਲਵੰਡੀ ਨੌ ਬਹਾਰ ਜਿਲ੍ਹਾ ਮੋਗਾ ਤੇ 43/25-04-2022 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 04/05-03-2022 ਦੀ ਦਰਮਿਆਨੀ ਰਾਤ ਨੂੰ ਦੋ ਨਾਮਲੂਮ ਵਿਅਕਤੀ ਸਿਵਲ ਹਸਪਤਾਲ ਮੋਗਾ ਵਿਚੋਂ 4 ਮੈਨੀਫੋਡ ਆਕਸੀਜਨ ਫਲੈਕਸੀਬਲ ਪਾਈਪਾਂ ਚੋਰੀ ਕਰਕੇ ਲੈ ਗਏ। ਕੁੱਲ ਮਲੀਤੀ:48000/- ਰੁਪਏ। ਸ:ਥ: ਜਸਪਾਲ ਸਿੰਘ ਨੇ ਦੋ ਨਾਮਲੂਮ ਵਿਅਕਤੀ ਤੇ 81/25-04-2022 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਉਸਨੇ ਆਪਣਾ ਐਚ.ਐਫ. ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 05-ਜੈਡ-2685 ਸਿਧੂ ਹਸਪਤਾਲ, ਫਿਰੋਜਪੁਰ ਰੋਡ ਮੋਗਾ ਦੇ ਨੇੜੇ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਮੁਦਈ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਕੁੱਲ ਮਲੀਤੀ: 17000/- ਰੁਪਏ। ਸ:ਥ: ਸਤਨਾਮ ਸਿੰਘ ਨੇ ਨਾਮਲੂਮ ਵਿਅਕਤੀ ਤੇ 71/25-04-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 77/ਪੀ.ਸੀ 2-ਬੀ/21 ਮਿਤੀ 20-09-2021 ਬਾਅਦ ਪੜਤਾਲ ਇੰਚਾਰਜ ਸਾਈਬਰ ਕਰਾਇਮ ਯੂਨਿਟ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 17-09-2017 ਨੂੰ ਦੋਸ਼ੀ ਨੇ ਡਾਕਟਰ ਸੈਫੂਦੀਨ ਪਬਲਿੱਕ ਸੀਨੀਅਰ ਸੈਕੰਡਰੀ ਸਕੂਲ, ਐਫ.ਸੀ.ਆਈ ਰੋਡ ਮੋਗਾ ਦੀ ਨੈਟ ਬੈਂਕਿੰਗ ਹੈਕ ਕਰਕੇ ਸਕੂਲ ਦੇ ਖਾਤੇ ਵਿਚੋਂ 50,000/- ਰੁਪਏ ਕੱਢ ਕੇ ਧੋਖਾਧੜੀ ਕੀਤੀ। ਇੰਸ: ਨਵੀਨ ਕੁਮਾਰ ਨੇ ਬੀਰ ਸਿੰਘ ਪੁੱਤਰ ਤੇਲੀ ਰਾਮ ਵਾਸੀ ਲੋਕ ਪ੍ਰਿਆ ਵਿਹਾਰ, ਗਾਜੀਆਬਾਦ (ਯੂ.ਪੀ) ਤੇ 72/25-04-2022 ਅ/ਧ 420 ਭ:ਦ: 66,66(ਸੀ) Information Technology Act ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਮੱਘਰ ਸਿੰਘ ਨੇ ਸਤਨਾਮ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਬਿਲਾਸਪੁਰ ਜਿਲ੍ਹਾ ਮੋਗਾ ਤੇ 61/25-04-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਕਿਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕਰ ਲਿਆ ਗਿਆ। ਸ:ਥ: ਕੁਲਦੀਪ ਸਿੰਘ ਨੇ ਸ਼ਿਵਚਰਨ ਸਿੰਘ ਉਰਫ ਸੀਪੂ ਪੁੱਤਰ ਸੁਰਜੀਤ ਸਿੰਘ ਵਾਸੀ ਭੋਏਪੁਰ ਜਿਲ੍ਹਾ ਮੋਗਾ ਤੇ 84/25-04-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਇਕ ਸਵਿਫਟ ਕਾਰ ਨੰਬਰੀ ਪੀ.ਬੀ 47-ਐਫ-1007 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 22 ਜਿੰਦਾ ਰੋਂਦ 32 ਬੌਰ ਬ੍ਰਾਂਮਦ ਕਰ ਲਏ ਗਏ। ਸ:ਥ: ਦਲਜੀਤ ਸਿੰਘ ਨੇ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਮੰਦਰ ਜਿਲ੍ਹਾ ਮੋਗਾ ਤੇ 42/25-04-2022 ਅ/ਧ 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਜਮੀਨ ਪਿੰਡ ਕੜਿਆਲ ਦੇ ਏਰੀਆਂ ਵਿੱਚ ਪੈਂਦੀ ਹੈ। ਜਿਥੇ ਮੁਦਈ ਆਪਣੀ ਮੱਕੀ ਦੀ ਫਸਲ ਨੂੰ ਪਾਣੀ ਲਗਾ ਰਿਹਾ ਸੀ ਤਾਂ ਜਦ ਮੁਦਈ ਨੇ ਨੱਕਾ ਮੋੜਨ ਲਈ ਟੱਪਾ ਮਾਰਿਆ ਤਾਂ ਜਮੀਨ ਵਿੱਚੋਂ ਇਕ ਬੰਬ ਵਰਗੀ ਚੀਜ ਨਿਕਲੀ। ਜਿਸ ਉਪਰੰਤ ਪੁਲਿਸ ਪਾਰਟੀ ਮੋਕਾ ਪਰ ਪਹੁੰਚ ਕੇ ਕਾਰਵਾਈ ਕਰ ਰਹੀ ਹੈ। ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਜਸਵਰਿੰਦਰ ਸਿੰਘ ਨੇ ਨਾਮਲੂਮ ਵਿਅਕਤੀ ਤੇ 85/25-04-2022 ਅ/ਧ 4,5 Explosive Substances Act 1908 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।