ਥਾਣਾ ਨਿਹਾਲ ਸਿੰਘ ਵਾਲਾ
ਮੁਦੈਲਾ ਨੇ ਦਰਜ ਕਰਾਇਆ ਕਿ ਪਿੰਡ ਪੱਤੋ ਹੀਰਾ ਸਿੰਘ ਤੋਂ ਕਿਸੇ ਨੇ ਫੋਨ ਕਰਕੇ ਮੁਦੈਲਾ ਨੂੰ ਦੱਸਿਆ ਕਿ ਤੇਰੇ ਪਿਤਾ ਕਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਤੋ ਹੀਰਾ ਸਿੰਘ ਉਮਰ ਕ੍ਰੀਬ: 60/62 ਸਾਲ ਦੀ ਮੌਤ ਹੋ ਚੁੱਕੀ ਹੈ। ਜਿਸਦੀ ਲਾਸ਼ ਪੁਲ ਡਰੇਨ ਦੀ ਪੱਟੜੀ ਪਰ ਹੇਠਾਂ ਝਾੜੀਆਂ ਵਿੱਚ ਸੁੱਟੀ ਹੋਈ ਹੈ ਅਤੇ ਸਿਰ ਖੂਨ ਨਾਲ ਲੱਥ-ਪੱਥ ਹੈ। ਜਿਸ ਉਪਰੰਤ ਮੁਦੈਲਾ ਆਪਣੇ ਸਾਹੁਰਾ ਪਰਿਵਾਰ ਸਮੇਤ ਮੋਕਾ ਪਰ ਪੁੱਜੀ। ਜਿਥੇ ਕ੍ਰਿਸ਼ਨ ਪੁੱਤਰ ਲਾਲ ਚੰਦ ਵਾਸੀ ਪੱਤੋ ਹੀਰਾ ਸਿੰਘ ਨੇ ਦੱਸਿਆ ਕਿ ਵਕਤ 09:45 ਵਜੇ ਉਹ ਆਪਣੀ ਭੈਣ ਸੀਮਾ ਸਮੇਤ ਘਰੋਂ ਬਾਹਰ ਨਿਕਲਿਆ ਤਾਂ ਦੋਸ਼ੀ ਜਗਸੀਰ ਸਿੰਘ ਉਰਫ ਕੱਕੀ ਪੱਟੜੀ ਪਰ ਝਾੜੂ ਮਾਰਕੇ ਖੂਨ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਉਕਤ ਕ੍ਰਿਸ਼ਨ ਨੂੰ ਦੇਖ ਕੇ ਝਾੜੂ ਸੁੱਟ ਕੇ, ਮੋਕਾ ਤੋਂ ਭੱਜ ਗਿਆ। ਮੁਦੈਲਾ ਨੂੰ ਯਕੀਨ ਹੈ ਕਿ ਉਸਦੇ ਪਿਤਾ ਕਰਮਜੀਤ ਸਿੰਘ ਦਾ ਕਤਲ ਦੋਸ਼ੀ ਜਗਸੀਰ ਸਿੰਘ ਨੇ ਕੀਤਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ ਗੁਰਵਿੰਦਰ ਸਿੰਘ ਨੇ ਜਗਸੀਰ ਸਿੰਘ ਉਰਫ ਕੱਕੀ ਪੁੱਤਰ ਗੁਰਦੇਵ ਸਿੰਘ ਵਾਸੀ ਪੱਤੋ ਹੀਰਾ ਸਿੰਘ ਤੇ 62/26-04-2022 ਅ/ਧ 302 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਭਰਾ ਗੁਰਸ਼ਰਨ ਸਿੰਘ ਉਮਰ ਕ੍ਰੀਬ: 38 ਮਿਤੀ 25-04-2022 ਨੂੰ 11 ਵਜੇ ਸਵੇਰ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਕੇ-7719 ਪਰ ਸਵਾਰ ਹੋ ਕੇ ਧਰਮਕੋਟ ਵਿਖੇ ਗਿਆ ਸੀ। ਜੋ ਵਾਪਿਸ ਘਰ ਨਹੀ ਆਇਆ। ਮਿਤੀ 26-04-2022 ਨੂੰ ਕਿਸੇ ਨੇ ਮੁਦਈ ਨੂੰ ਫੋਨ ਕਰਕੇ ਦੱਸਿਆ ਕਿ ਉਸਦੇ ਭਰਾ ਦੀ ਲਾਸ਼ ਬੱਡੂਵਾਲਾ ਤੋਂ ਇੰਦਰਗੜ੍ਹ ਰੋਡ ਪਰ ਬਣੇ ਬੱਸ ਸਟੈਂਡ ਪਿੰਡ ਕੋਟ ਮੁਹੰਮਦ ਖਾਂ ਦੇ ਨੇੜੇ ਪਈ ਹੈ ਅਤੇ ਉਸਦਾ ਮੋਟਰਸਾਈਕਲ ਥੋੜਾ ਪਿਛੇ ਬੱਡੂਵਾਲਾ ਰੋਡ ਪਰ ਖੜਾ ਹੈ।ਮੁਦਈ ਨੇ ਮੋਕਾ ਪਰ ਜਾ ਕੇ ਦੇਖਿਆ ਕਿ ਉਸਦੇ ਭਰਾ ਦੀ ਦੇ ਕੰਨਾ ਵਿਚੋਂ ਖੂਨ ਨਿਕਲਿਆ ਹੋਇਆ ਸੀ। ਮੁਦਈ ਦੇ ਭਰਾ ਗੁਰਸ਼ਰਨ ਸਿੰਘ ਨੂੰ ਕਿਸੇ ਨਾਮਲੂਮ ਵਿਅਕਤੀਆਂ ਨੇ ਕੁੱਟਮਾਰ ਕਰਕੇ, ਕਤਲ ਕੇ, ਬੰਨ ਕੇ ਸੁੱਟ ਦਿੱਤਾ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਜੈਪਾਲ ਸਿੰਘ ਨੇ ਨਾਮਲੂਮ ਵਿਅਕਤੀ ਤੇ 86/26-04-2022 ਅ/ਧ 302,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 16/17-04-2022 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਮੁਦਈ ਦੇ ਖੇਤ ਵਿੱਚ ਲੱਗਾ 10 ਕੇ.ਵੀ ਦਾ ਟਰਾਂਸਫਾਰਮਰ ਚੋਰੀ ਕਰਕੇ ਲੈ ਗਏ। ਕੁੱਲ ਮਲੀਤੀ:-41000/- ਰੁਪਏ। ਸ:ਥ: ਸੁਰਜੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 71/26-04-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਨ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ ਘਰ ਵਿਚੋਂ ਇਕ ਗੈਸ ਸਿਲੰਡਰ, ਪਿੱਤਲ ਦੀ ਪਰਾਂਤ, 50,000/- ਰੁਪਏ ਨਗਰ, ਦਰੀਆਂ, ਐਲ.ਸੀ.ਡੀ ਅਤੇ ਨਵੇਂ ਸੂਟ ਚੋਰੀ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ੳੇੁਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:-01,15,000/- ਰੁਪਏ। ਸ:ਥ: ਗੁਰਚਰਨ ਸਿੰਘ ਨੇ 1.ਜੋਨੀ ਪੁੱਤਰ ਪੰਮਾਂ ਵਾਸੀ ਗਲੀ ਨੰ:11, ਸਾਧਾਂ ਵਾਲੀ ਬਸਤੀ, ਮੋਗਾ 2.ਸਤਨਾਮ ਸਿੰਘ ਉਰਫ ਸੱਤੂ ਪੁੱਤਰ ਪੱਪੂ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ 3.ਰਾਜਨ ਪੁੱਤਰ ਰੂਪਾ ਸਿੰਘ ਵਾਸੀ ਗਲੀ ਨੰ:8, ਲਾਲ ਸਿੰਘ ਰੋਡ ਮੋਗਾ ਤੇ 82/26-04-2022 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 3115/ਪੀ.ਸੀ 7/21 ਮਿਤੀ 09-07-2021 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਪ੍ਰਾਈਵੇਟ ਨੋਕਰੀ ਕਰਦਾ ਸੀ ਅਤੇ ਮਿਤੀ 04-06-2021 ਨੂੰ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 24-ਸੀ-9277 ਪਰ ਸਵਾਰ ਹੋ ਕੇ, ਕੰਪਨੀ ਦੀਆ ਕਿਸ਼ਤਾਂ ਇਕੱਠੀਆਂ ਕਰਦਾ ਹੋਇਆਂ ਜਾ ਰਿਹਾ ਸੀ ਤਾਂ 3 ਨਾਮਲੂਮ ਵਿਅਕਤੀ ਇਕ ਪਲਟੀਨਾ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਮੁਦਈ ਨੂੰ ਘੇਰ ਕੇ ਮੁਦਈ ਦਾ ਮਟਰਸਾਈਕਲ ਅਤੇ 11000/- ਰੁਪਏ ਖੋਹ ਲਏ। ਸ:ਥ: ਕੁਲਦੀਪ ਰਾਜ ਨੇ 3 ਨਾਮਲੂਮ ਵਿਅਕਤੀ ਤੇ 64/26-04-2022 ਅ/ਧ 379(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 4006/ਪੀ.ਸੀ 7/21, 667/ਪੀ.ਸੀ 4/21 ਅਤੇ 519/ਪੀ.ਸੀ 2-ਸੀ ਐਫ.ਡੀ.ਆਰ/21 ਮਿਤੀ 03-11-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਿਟੀ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਦੇ ਪਤੀ ਦੀ ਮੌਤ ਹੋ ਜਾਣ ਉਪਰੰਤ ਵਸੀਅਤ ਅਨੁਸਾਰ ਦਰਖਾਸਤਨ ਦਾ ਘਰ ਉਸਦੇ ਨਾਬਾਲਿਕ ਲੜਕੇ ਗੁਰਨੂਰ ਸਿੰਘ ਦੇ ਨਾਮ ਹੋ ਗਿਆ ਸੀ।ਪਰ ਦਰਖਾਸਤਨ ਦੀ ਨਨਾਣ ਰੇਖਾ ਉਰਫ ਗੁਰਮੀਤ ਕੌਰ ਨੇ ਉਕਤ ਮਕਾਨ ਦਰਖਾਸਤਨ ਦੀ ਸਹਿਮਤੀ ਤੋਂ ਬਿਨ੍ਹਾ ਮਿਤੀ 18-09-2019 ਨੂੰ ਦੋਸ਼ਨ ਅਨੀਤਾ ਨੂੰ ਗਹਿਣੇ ਕਰ ਦਿੱਤਾ ਸੀ ਜਿਸ ਸਬੰਧੀ ਦਰਖਾਸਤ ਉਪ ਕਪਤਾਨ ਪੁਲਿਸ ਸਿਟੀ ਮੋਗਾ ਜੀ ਦੇ ਦਫਤਰ ਪੁੱਜਣ ਤੇ ਉਤਰਵਾਦੀ ਧਿਰ ਨੇ ਮਕਾਨ ਖਾਲੀ ਕਰਨ ਸਬੰਧੀ ਇਕਰਾਰਨਾਮਾਂ ਕੀਤਾ ਸੀ। ਪਰ ਉਤਰਵਾਦੀ ਧਿਰ ਨੇ ਦਰਖਾਸਤਨ ਦਾ ਮਕਾਨ ਖਾਲੀ ਨਹੀ ਕੀਤਾ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਹਰਮੇਸ਼ ਲਾਲ ਨੇ 1.ਰੇਖਾ ਉਰਫ ਗੁਰਮੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਨੇੜੇ ਨਵਾਂ ਗੁਰੂਦੁਆਰਾ ਸਾਹਿਬ ਦੁਨੇਕੇ 2.ਅਨੀਤਾ ਪਤਨੀ ਰਵਿੰਦਰ ਕੁਮਾਰ ਵਾਸੀ ਅਗਵਾੜ ਸਿਵੀਆਂ ਮੋਗਾ ਤੇ 73/26-04-2022 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 03-ਏ.ਈ-3980 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 20 ਕਿਲੋਗ੍ਰਾਂਮ ਭੁੱਕੀ ਡੋਡੇ ਪੋਸਤ ਬ੍ਰਾਂਮਦ ਕਰ ਲਏ ਗਏ। ਇੰਸ: ਤਰਲੋਚਨ ਸਿੰਘ ਨੇ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੋਡੇ ਰੋਡ, ਪਿੰਡ ਰਾਜੇਆਣਾ ਜਿਲ੍ਹਾ ਮੋਗਾ ਤੇ 72/26-04-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਮਨਜਿੰਦਰ ਸਿੰਘ ਨੇ ਰਾਜਨਾਥ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖੰਬਾ ਜਿਲ੍ਹਾ ਮੋਗਾ ਤੇ 18/26-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 63 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ ਹਰਿਆਣਾ ਬ੍ਰਾਂਮਦ ਕਰ ਲਈ ਗਈ ਅਤੇ ਦੋਰਾਨੇ ਪੁੱਛਗਿੱਛ ਦੋਸ਼ੀ ਸਮਸ਼ੇਰ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਸ:ਥ: ਰਜੇਸ਼ ਕੁਮਾਰ ਨੇ 1.ਰਾਮੂ ਸਿੰਘ ਪੁੱਤਰ ਨਾਹਰਾ ਸਿੰਘ ਵਾਸ ਿਮਾਛੀਕੇ 2.ਸ਼ਮਸ਼ੇਰ ਸਿੰਘ ਉਰਫ ਛੱਮੀ ਪੁੱਤਰ ਚਮਕੌਰ ਸਿੰਘ ਵਾਸੀ ਭਾਗੀਕੇ ਤੇ 63/26-04-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।